ਸਵਿਸ ਓਪਨ ਬੈਡਮਿੰਟਨ ਟੂਰਨਾਮੈਂਟ : ਖਿਤਾਬੀ ਮੁਕਾਬਲੇ ’ਚ ਹਾਰੀ ਸਿੰਧੂ

Monday, Mar 08, 2021 - 12:20 AM (IST)

ਬਾਸੇਲ– ਵਿਸ਼ਵ ਚੈਂਪੀਅਨ ਅਤੇ ਦੂਜਾ ਦਰਜਾ ਹਾਸਲ ਭਾਰਤ ਦੀ ਪੀ. ਵੀ. ਸਿੰਧੂ ਨੂੰ ਸਵਿਸ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਖਿਤਾਬੀ ਮੁਕਾਬਲੇ ’ਚ ਐਤਵਾਰ ਨੂੰ ਓਲੰਪਿਕ ਚੈਂਪੀਅਨ ਸਪੇਨ ਦੀ ਕੈਰੋਲੀਨਾ ਮਾਰਿਨ ਹੱਥੋਂ ਸਿਰਫ 35 ਮਿੰਟਾਂ ’ਚ 12-21, 5-21 ਨਾਲ ਇਕਪਾਸੜ ਹਾਰ ਦਾ ਸਾਹਮਣਾ ਕਰਨਾ ਪਿਆ। ਸਿੰਧੂ ਨੇ ਚੌਥਾ ਦਰਜਾ ਡੈੱਨਮਾਰਕ ਦੀ ਮੀਆ ਬਲੀਚਫੇਲਟ ਨੂੰ ਸ਼ਨੀਵਾਰ 21-13, 12-19 ਨਾਲ ਹਰਾ ਕੇ ਫਾਈਨਲ ’ਚ ਜਗ੍ਹਾ ਬਣਾਈ ਸੀ ਪਰ ਉਹ ਆਪਣੀ ਪੁਰਾਣੀ ਵਿਰੋਧਣ ਮਾਰਿਨ ਤੋਂ ਮਾਤ ਖਾ ਗਈ। ਮਾਰਿਨ ਨੇ ਸਿੰਧੂ ਨੂੰ ਰੀਓ ਓਲੰਪਿਕ ਦੇ ਫਾਈਨਲ ’ਚ ਅਤੇ 2018 ਦੀ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ’ਚ ਵੀ ਹਰਾਇਆ ਸੀ। ਸਿੰਧੂ ਨੂੰ ਹਾਲ ਹੀ ’ਚ ਇੰਡੋਨੇਸ਼ੀਆ ਮਾਸਟਰਜ਼ ’ਚ ਵੀ ਮਾਰਿਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਿੰਧੂ ਦਾ ਮਾਰਿਨ ਵਿਰੁੱਧ ਹੁਣ 5-9 ਦਾ ਰਿਕਾਰਡ ਹੈ।

ਇਹ ਖ਼ਬਰ ਪੜ੍ਹੋ- ਚੀਨੀ ਉਪ ਵਿਦੇਸ਼ ਮੰਤਰੀ ਨੂੰ ਮਿਲੇ ਭਾਰਤੀ ਰਾਜਦੂਤ, ਕਹੀ ਇਹ ਗੱਲ


ਪੁਰਸ਼ਾਂ ਦਾ ਖਿਤਾਬ ਡੈੱਨਮਾਰਕ ਦੇ ਵਿਕਟਰ ਐਕਸੇਲਸਨ ਨੇ ਥਾਈਲੈਂਡ ਦੇ ਕੁਨਲਾਵੁਤ ਵਿਦਿਤਸ਼ਾਰਨ ਨੂੰ ਹਰਾ ਕੇ ਜਿੱਤਿਆ ਜਦਕਿ ਫ੍ਰਾਂਸ ਨੇ ਮਿਕਸਡ ਡਬਲਜ਼, ਡੈੱਨਮਾਰਕ ਨੇ ਪੁਰਸ਼ ਡਬਲਜ਼ ਅਤੇ ਮਲੇਸ਼ੀਆ ਨੇ ਮਹਿਲਾ ਡਬਲਜ਼ ਦਾ ਖਿਤਾਬ ਜਿੱਤਿਆ।

ਇਹ ਖ਼ਬਰ ਪੜ੍ਹੋ- ਪੱ. ਬੰਗਾਲ 'ਚ ਕੋਈ 'ਪੋਰਿਬੋਰਤਨ' ਨਹੀਂ ਹੋਵੇਗਾ, ਪਰ ਦਿੱਲੀ 'ਚ ਜ਼ਰੂਰ ਹੋ ਜਾਵੇਗਾ - ਮਮਤਾ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News