ਲਗਾਤਾਰ 37ਵੀਂ ਜਿੱਤ ਦੇ ਨਾਲ ਤੀਜੇ ਦੌਰ ''ਚ ਪੁੱਜੀ ਸਵੀਆਟੇਕ
Friday, Jul 01, 2022 - 07:16 PM (IST)

ਲੰਡਨ- ਪੋਲੈਂਡ ਦੀ ਯੁਵਾ ਸਨਸਨੀ ਇਗਾ ਸਵੀਆਟੇਕ ਨੇ ਵੀਰਵਾਰ ਨੂੰ ਨੀਦਰਲੈਂਡ ਦੀ ਲੇਸਲੀ ਕੇਰਖੋਵ ਨੂੰ ਹਰਾ ਕੇ ਵਿੰਬਲਡਨ ਦੇ ਤੀਜੇ ਦੌਰ 'ਚ ਪ੍ਰਵੇਸ਼ ਕੀਤਾ। ਸਵੀਆਟੇਕ ਨੇ ਇੱਥੇ ਕੋਰਟ 1 'ਚ ਹੋਏ ਮੁਕਾਬਲੇ 'ਚ ਕੇਰਖੋਵ ਨੂੰ 6-4, 4-6, 6-3 ਨਾਲ ਹਰਾਇਆ। ਫਰਵਰੀ 'ਚ ਦੁਬਈ ਟੈਨਿਸ ਚੈਂਪੀਅਨਸ਼ਿਪ ਹਾਰਨ ਦੇ ਬਾਅਦ ਤੋਂ ਸਵੀਆਟੇਕ ਨੇ ਇਹ ਲਗਾਤਾਰ 37ਵੀਂ ਜਿੱਤ ਦਰਜ ਕੀਤੀ ਹੈ।
ਇਸ ਜਿੱਤ ਦੇ ਨਾਲ, ਸਵੀਆਟੇਕ ਨੇ 1990 ਤੋਂ ਮੋਨਿਕਾ ਸੇਲੇਸ ਦੀ 36 ਮੈਚਾਂ ਦੀ ਜਿੱਤ ਦੇ ਰਿਕਾਰਡ ਨੂੰ ਵੀ ਤੋੜ ਦਿੱਤਾ ਹੈ। ਡਬਲਯੂ. ਟੀ. ਏ. ਦੇ ਮੁਤਾਬਾਕ ਉਨ੍ਹਾਂ ਨੇ 1997 'ਚ ਮਾਰਟਿਨਾ ਹਿੰਗਿਸ ਦੇ ਲਗਾਤਾਰ 37 ਮੈਚ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਤੀਜੇ ਦੌਰ 'ਚ ਸਵੀਆਟੇਕ ਫਰਾਂਸ ਦੀ ਅਲੀਜ਼ੇ ਕੋਰਨੇਟ ਨਾਲ ਮੁਕਾਬਲਾ ਕਰੇਗੀ, ਜੋ ਦੂਜੇ ਦੌਰ 'ਚ ਅਮਰੀਕਾ ਦੀ ਕਲੇਅਰ ਲੇਊ ਨੂੰ ਹਰਾ ਕੇ ਆ ਰਹੀ ਹੈ।