ਜਰਮਨੀ ਨੂੰ 2-1 ਨਾਲ ਹਰਾ ਕੇ ਸਵੀਡਨ ਸੈਮੀਫਾਈਨਲ 'ਚ

06/30/2019 5:01:11 PM

ਸਪੋਰਟਸ ਡੈਸਕ — ਸਵੀਡਨ ਨੇ ਸ਼ਨੀਵਾਰ ਨੂੰ ਮਹਿਲਾ ਵਰਲਡ ਕੱਪ ਫੁਟਬਾਲ ਟੂਰਨਾਮੈਂਟ ਦੇ ਕੁਆਰਟਰਫਾਈਨਲ 'ਚ ਜਰਮਨੀ ਨੂੰ 2-1 ਨਾਲ ਹਾਰ ਦੇ ਕੇ ਆਖਰੀ ਚਾਰ 'ਚ ਐਂਟਰੀ ਕੀਤੀ ਜਿੱਥੇ ਉਸਦ ਸਾਹਮਣਾ ਬੁੱਧਵਾਰ ਨੂੰ ਲਿਓਨ 'ਚ ਨੀਦਰਲੈਂਡ ਨਾਲ ਹੋਵੇਗਾ। ਸਵੀਡਨ ਨੇ ਇਸ ਤੋਂ ਪਹਿਲਾਂ ਆਪਣੇ ਵਿਰੋਧੀ ਦੇ ਖਿਲਾਫ 24 ਸਾਲ ਪਹਿਲਾਂ ਜਿੱਤ ਹਾਸਲ ਕੀਤੀ ਸੀ, ਇਸ ਤਰ੍ਹਾਂ ਉਸ ਨੇ 24 ਸਾਲ ਦੇ ਸੋਕੇ ਨੂੰ ਖ਼ਤਮ ਕੀਤਾ। ਉਨ੍ਹਾਂ ਨੇ ਜਰਮਨੀ 'ਤੇ 1995 ਵਰਲਡ ਕੱਪ 'ਚ ਜਿੱਤ ਹਾਸਲ ਕੀਤੀ ਸੀ। PunjabKesariਜਰਮਨੀ ਲਈ ਲਿਨਾ ਮਾਗੁਲ ਨੇ ਬੜ੍ਹਤ ਹਾਸਲ ਕੀਤੀ। ਪਰ ਸਵੀਡਨ ਲਈ ਸੋਫੀਆ ਜਾਕੋਬਸਨ ਨੇ ਮੁਕਾਬਲਾ ਗੋਲ ਦਾਗਿਆ ਤੇ ਫਿਰ ਸਟਿਨਾ ਬਲੈਕਸਟੇਨੀਅਸ ਨੇ ਗੋਲ ਦਾਗਿਆ।


Related News