2020 ਟੋਕੀਓ ਓਲੰਪਿਕ ''ਚ ਜਗ੍ਹਾ ਬਣਾਉਣਾ ਟੀਚਾ ਹੈ : ਸੁਸ਼ੀਲਾ ਚਾਨੂ

10/21/2019 6:28:32 PM

ਭੁਵਨੇਸ਼ਵਰ— ਵਿਸ਼ਵ ਦੀ 9ਵੇਂ ਨੰਬਰ ਦੀ ਭਾਰਤੀ ਮਹਿਲਾ ਹਾਕੀ ਟੀਮ ਦੀ ਤਜਰਬੇਕਾਰ ਮਿਡਫੀਲਡਰ ਸੁਸ਼ੀਲਾ ਚਾਨੂ ਪੁਖਰਮਬਮ ਨੇ ਕਿਹਾ ਹੈ ਕਿ ਉਸਦੀ ਟੀਮ ਓਲੰਪਿਕ ਕੁਆਲੀਫਾਇਰ ਵਿਚ ਅਮਰੀਕਾ ਨੂੰ ਸਖਤ ਚੁਣੌਤੀ ਦੇਵੇਗੀ ਕਿਉਂਕਿ ਸਾਰਿਆਂ ਦਾ ਇਕਲੌਤਾ ਟੀਚਾ ਟੋਕੀਓ ਓਲੰਪਿਕ ਵਿਚ ਜਗ੍ਹਾ ਬਣਾਉਣਾ ਹੈ।ਓਡੀਸ਼ਾ ਦੇ ਕਲਿੰਗਾ ਹਾਕੀ ਸਟੇਡੀਅਮ ਵਿਚ ਵਿਸ਼ਵ ਦੀ 13ਵੇਂ ਨੰਬਰ ਦੀ ਟੀਮ ਅਮਰੀਕਾ ਨਾਲਭਾਰਤ ਦਾ ਓਲੰਪਿਕ ਕੁਆਲੀਫਾਇਰ ਮੁਕਾਬਾਲ ਖੇਡਿਆ ਜਾਣਾ ਹੈ, ਜਿਸਦੇ ਲਈ ਪਿਛਲੇ ਕਾਫੀ ਸਮੇਂ ਤੋਂ ਸੀਨੀਅਰ ਮਹਿਲਾ ਟੀਮ ਟਰੇਨਿੰਗ ਕਰ ਰਹੀ ਹੈ। ਸੁਸ਼ੀਲਾ ਨੇ ਟੀਮ ਦੇ ਟੀਚੇ ਨੂੰ ਦੁਹਰਾਉਂਦਿਆਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਓਲੰਪਿਕ ਵਿਚ ਜਦੋਂ ਅਸੀਂ 36 ਸਾਲਾਂ ਬਾਅਦ ਰੀਓ ਵਿਚ ਦੇਸ਼ ਦੀ ਪ੍ਰਤੀਨਿਧਤਾ ਕੀਤੀ ਸੀ ਤਾਂ ਉਸਦੇ ਕਿਹੋ ਜਿਹਾ ਤਜਰਬਾ ਸੀ ਪਰ ਜਦੋਂ ਅਸੀਂ ਉੱਥੋਂ ਵਾਪਸ ਆਏ ਤਾਂ ਸਾਡਾ ਸਾਰਿਆਂ ਦਾ ਇਹ ਹੀ ਮੰਨਣਾ ਸੀ ਕਿ ਸਾਨੂੰ ਖੁਦ ਨੂੰ ਹੋਰ ਉਤਸ਼ਾਹਿਤ ਕਰਨਾ ਪਵੇਗਾ।


Related News