ਸੁਸ਼ੀਲ ਦੀ ਸਪੈਸ਼ਲ ਡਾਈਟ ਤੇ ਫ਼ੂਡ ਸਪਲੀਮੈਂਟਸ ਦੀ ਮੰਗ ਵਾਲੀ ਪਟੀਸ਼ਨ ਖ਼ਾਰਜ

Wednesday, Jun 09, 2021 - 08:27 PM (IST)

ਨਵੀਂ ਦਿੱਲੀ—  ਦੋ ਵਾਰ ਦੇ ਓਲੰਪਿਕ ਤਮਗ਼ਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਦੀ ਜੇਲ ’ਚ ਆਪਣੇ ਲਈ ਸਪੈਸ਼ਲ ਡਾਈਟ ਤੇ ਫ਼ੂਡ ਸਪਲੀਮੈਂਟ ਦੀ ਮੰਗ ਵਾਲੀ ਪਟੀਸ਼ਨ ਨੂੰ ਰੋਹਿਣੀ ਕੋਰਟ  ਨੇ ਖ਼ਾਰਜ ਕਰ ਦਿੱਤਾ ਹੈ। ਕੋਰਟ ਨੇ ਸੁਸ਼ੀਲ ਦੀ ਮੰਗ ਨੂੰ ਖ਼ਾਰਜ ਕਰਦੇ ਹੋਏ ਕਿਹਾ ਕਿ ਜੇਲ ’ਚ ਜੋ ਜ਼ਰੂਰੀ ਚੀਜ਼ਾਂ ਹਨ ਉਹ ਉਨ੍ਹਾਂ ਨੂੰ ਮੁਹੱਈਆ ਕਰਾਈਆਾਂ ਜਾ ਰਹੀਆਂ ਹਨ। 

ਛੱਤਰਸਾਲ ਸਟੇਡੀਅਮ ’ਚ ਪਹਿਲਵਾਨ ਸਾਗਰ ਧਨਖੜ ਦੇ ਕਤਲ ਦੇ ਦੋਸ਼ੀ ਓਲੰਪੀਅਨ ਸੁਸ਼ੀਲ ਕੁਮਾਰ ਦਾ ਹੁਣ ਨਵਾਂ ਟਿਕਾਣਾ ਮੰਡੋਲੀ ਜੇਲ ਦੀ ਬੈਰਕ ਨੰਬਰ 15 ਹੈ। ਅਦਾਲਤ ਦੇ ਸੁਸ਼ੀਲ ਨੂੰ ਨਿਆਇਕ ਹਿਰਾਸਤ ’ਚ ਭੇਜਣ ਦੇ ਹੁਕਮ ਦਿੱਤੇ ਜਾਣ ਦੇ ਬਾਅਦ ਪੁਲਸ ਨੇ ਉਸ ਦਾ ਮੈਡੀਕਲ ਕਰਾਇਆ ਤੇ ਉਸ ਨੂੰ ਲੈ ਕੇ ਮੰਡੋਲੀ ਜੇਲ ਪਹੁੰਚੀ। ਜੇਲ ਦੇ ਅਧਿਕਾਰਤ ਸੂਤਰਾਂ ਮੁਤਾਬਕ ਜੇਲ ਪਹੁੰਚਣ ਦੇ ਬਾਅਦ ਸੁਸ਼ੀਲ ਨੂੰ ਖਾਣਾ ਦਿੱਤਾ ਗਿਆ ਪਰ ਉਸ ਨੇ ਖਾਣਾ ਖਾਣ ਤੋਂ ਮਨ੍ਹਾ ਕਰ ਦਿੱਤਾ। ਇਸ ਮਾਮਲੇ ’ਚ ਸੁਸ਼ੀਲ ਦੇ ਨਾਲ ਸ਼ਾਮਲ ਰਹੇ ਬਾਕੀ ਸਾਰੇ ਦੋਸ਼ੀਆਂ ਨੂੰ ਵੀ ਜੇਲ ’ਚ ਰਖਿਆ ਗਿਆ ਹੈ। ਜੇਲ ਸੂਤਰਾਂ ਮੁਤਾਬਕ ਜੇਲ ਪਹੁੰਚਣ ’ਤੇ ਸੁਸ਼ੀਲ ਕਾਫ਼ੀ ਡਰਿਆ ਹੋਇਆ ਸੀ। ਦਰਅਸਲ ਸੁਸ਼ੀਲ ਗੈਂਗਸਟਰਾਂ ਤੋਂ ਡਰ ਦੀ ਵਜ੍ਹਾ ਨਾਲ ਜੇਲ ਜਾਣ ਤੋਂ ਕਤਰਾ ਰਿਹਾ ਸੀ ਤੇ ਪੁਲਸ ਸਾਹਮਣੇ ਰੋ ਰਿਹਾ ਸੀ। ਜੇਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੁਸ਼ੀਲ ਨੂੰ ਤਾਮਿਲਨਾਡੂ ਪੁਲਸ ਦੀ ਸੁਰੱਖਿਆ ’ਚ ਰਖਿਆ ਜਾਵੇਗਾ ਤੇ ਉਸ ’ਤੇ ਸੀ. ਸੀ. ਟੀ. ਵੀ. ਕੈਮਰੇ ਨਾਲ ਨਜ਼ਰ ਰੱਖੀ ਜਾਵੇਗੀ।  


Tarsem Singh

Content Editor

Related News