ਸੂਰਯਕੁਮਾਰ ਦਾ ਪੁਰਾਣਾ ਟਵੀਟ ਹੋ ਰਿਹਾ ਵਾਇਰਲ, ਵਿਰਾਟ ਕੋਹਲੀ ਨੂੰ ਕਿਹਾ ਸੀ ਭਗਵਾਨ
Thursday, Oct 29, 2020 - 07:52 PM (IST)
ਸਪੋਰਟਸ ਡੈਸਕ : ਮੁੰਬਈ ਇੰਡੀਅਨਜ਼ ਨੇ ਬੁੱਧਵਾਰ ਨੂੰ ਰਾਇਲ ਚੈਲੇਂਜਰਸ ਬੈਂਗਲੁਰੂ ਖ਼ਿਲਾਫ਼ 5 ਵਿਕਟ ਨਾਲ ਜਿੱਤ ਦਰਜ ਕੀਤੀ। ਇਸ ਦੌਰਾਨ ਮੁੰਬਈ ਦੇ ਖਿਡਾਰੀ ਸੂਰਯਕੁਮਾਰ ਯਾਦਵ ਚਰਚਾ 'ਚ ਰਹੇ ਜਿਨ੍ਹਾਂ ਨੇ ਸ਼ਾਨਦਾਰ ਅਰਧ ਸੈਂਕੜੇ ਦੀ ਪਾਰੀ (79) ਖੇਡੀ ਸੀ। ਇਸ ਦੌਰਾਨ ਉਨ੍ਹਾਂ ਦਾ ਆਰ.ਸੀ.ਬੀ. ਦੇ ਕਪਤਾਨ ਵਿਰਾਟ ਕੋਹਲੀ ਨਾਲ ਵਿਵਾਦ ਵੀ ਹੋਇਆ ਅਤੇ ਕੋਹਲੀ ਉਨ੍ਹਾਂ ਨੂੰ ਸਲੇਜ ਕਰਦੇ ਵੀ ਨਜ਼ਰ ਆਏ ਪਰ ਹੁਣ ਸੂਰਯਕੁਮਾਰ ਦਾ ਇੱਕ ਪੂਰਾਣਾ ਟਵੀਟ ਵਾਇਰਲ ਹੋ ਰਿਹਾ ਹੈ ਜਿਸ 'ਚ ਉਨ੍ਹਾਂ ਨੇ ਕੋਹਲੀ ਨੂੰ ਭਗਵਾਨ ਕਿਹਾ ਸੀ।
ਸੂਰਯਕੁਮਾਰ ਨੇ ਮਾਰਚ 2016 'ਚ ਇਹ ਟਵੀਟ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਕੋਹਲੀ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ਵੱਡੀ ਜ਼ਿੰਮੇਦਾਰੀ, ਜਿੱਥੇ ਦਬਾਅ ਹੁੰਦਾ ਹੈ। ਮੈਂ ਉੱਥੇ ਭਗਵਾਨ ਵਿਰਾਟ ਕੋਹਲੀ ਨੂੰ ਭਾਰਤ ਲਈ ਨੰਬਰ-3 'ਤੇ ਬੱਲੇਬਾਜ਼ੀ ਕਰਦੇ ਦੇਖਿਆ ਹੈ। ਸੂਰਯਕੁਮਾਰ ਦੀ ਪਾਰੀ ਕਾਰਨ ਮੁੰਬਈ ਦੀ ਪਲੇਆਫ 'ਚ ਥਾਂ ਪੱਕੀ ਹੋ ਗਈ ਹੈ। ਉਨ੍ਹਾਂ ਦੇ ਆਈ.ਪੀ.ਐੱਲ. 2020 'ਚ 362 ਦੌੜਾਂ ਹੋ ਗਈਆਂ ਹਨ ਜੋ ਮੁੰਬਈ ਦੇ ਓਪਨਰ ਕਵਿੰਟਨ ਡੀ ਕਾਕ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਸਕੋਰ ਹੈ। ਉਥੇ ਹੀ ਆਈ.ਪੀ.ਐੱਲ. 2020 'ਚ ਟਾਪ ਬੱਲੇਬਾਜ਼ਾਂ 'ਚ ਉਹ 11ਵੇਂ ਸਥਾਨ 'ਤੇ ਹਨ।
ਇਹ ਵੀ ਪੜ੍ਹੋ: IPL 2020 CSK vs KKR
ਸੂਰਯਕੁਮਾਰ ਦੀ ਪਾਰੀ ਤੋਂ ਬਾਅਦ ਰਵੀ ਸ਼ਾਸਤਰੀ ਨੇ ਟਵੀਟ ਕਰਦੇ ਹੋਏ ਕਿਹਾ, ਸੂਰਯ ਨਮਸਕਾਰ। ਮਜ਼ਬੂਤ ਰਹੋ ਅਤੇ ਸਬਰ ਬਣਾਈ ਰਖੋ। ਜ਼ਿਕਰਯੋਗ ਹੈ ਕਿ ਆਰ.ਸੀ.ਬੀ. ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਵਿਕਟ ਗੁਆ ਕੇ 164 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ 'ਚ ਮੁੰਬਈ ਨੇ ਸੂਰਯਕੁਮਾਰ ਦੀ 43 ਗੇਂਦਾਂ 'ਤੇ 79 ਦੌੜਾਂ ਦੀ ਸ਼ਾਨਦਾਰ ਪਾਰੀ ਦੇ ਦਮ 'ਤੇ 5 ਵਿਕਟ ਨਾਲ ਜਿੱਤ ਦਰਜ ਕੀਤੀ।