ਸੁਰਜੀਤ ਹਾਕੀ ਨੂੰ ਹਾਕੀ ਇੰਡੀਆ ਤੋਂ ਮਿਲੀ ਮਾਨਤਾ

01/22/2021 2:25:26 AM

ਜਲੰਧਰ– ਭਾਰਤ ਵਿਚ ਹਾਕੀ ਦੀ ਸਰਵਉੱਚ ਸੰਸਥਾ ਹਾਕੀ ਇੰਡੀਆ ਨੇ ਸੁਰਜੀਤ ਹਾਕੀ ਅਕੈਡਮੀ, ਜਲੰਧਰ ਨੂੰ ਮਾਨਤਾ ਦੇ ਦਿੱਤੀ ਹੈ, ਜਿਸ ਨਾਲ ਹੁਣ ਉਹ ਸਿੱਧੇ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਸਕੇਗੀ।

ਸੁਰਜੀਤ ਹਾਕੀ ਸੋਸਾਇਟੀ ਦੇ ਸਕੱਤਰ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਪਿਛਲੇ 110 ਦਿਨਾਂ ਤੋਂ ਚੱਲ ਰਹੇ ਸੁਰਜੀਤ ਹਾਕੀ ਕੋਚਿੰਗ ਕੈਂਪ ਤੇ ਪਿਛਲੇ 37 ਸਾਲਾਂ ਤੋਂ ਸੁਰਜੀਤ ਹਾਕੀ ਸੋਸਾਇਟੀ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਹਾਕੀ ਇੰਡੀਆ ਨੇ 19 ਜਨਵਰੀ ਨੂੰ ਆਯੋਜਿਤ ਕਾਰਜਕਾਰੀ ਬੋਰਡ ਦੀ ਮੀਟਿੰਗ ਵਿਚ ਅਕੈਡਮੀ ਸੁਰਜੀਤ ਹਾਕੀ ਨੂੰ ਮਾਨਤਾ ਦਿੱਤੀ।

ਸੰਧੂ ਨੇ ਕਿਹਾ ਕਿ ਲੜਕਿਆਂ ਤੇ ਲੜਕੀਆਂ ਦੀਆਂ ਸ਼੍ਰੇਣੀਆਂ ਵਿਚ ਸਬ-ਜੂਨੀਅਰ ਤੇ ਜੂਨੀਅਰ ਵਿਚ ਸੁਰਜੀਤ ਹਾਕੀ ਅਕੈਮਡੀ ਲਈ ਸੰਭਾਵਿਤ ਚੋਣ ਕਰਨ ਲਈ ਟ੍ਰਾਇਲ ਜਲਦ ਹੀ ਆਗਾਮੀ ਰਾਸ਼ਟਰੀ ਚੈਂਪੀਅਨਸ਼ਿਪ ਲਈ ਆਯੋਜਿਤ ਕੀਤੇ ਜਾਣਗੇ। ਇਸ ਟੀਚੇ ਦੇ ਲਈ ਖਿਡਾਰੀਆਂ ਦੀ ਰਜਿਸਟ੍ਰੇਸ਼ਨ ਵੀ ਜਲਦ ਹੀ ਸ਼ੁਰੂ ਕੀਤੀ ਜਾ ਰਹੀ ਹੈ। ਸੋਸਾਇਟੀ ਦੇ ਮੁੱਖ ਪੀ. ਆਰ. ਓ. ਸੁਰਿੰਦਰ ਸਿੰਘ ਭਾਪਾ ਨੇ ਕਿਹਾ ਕਿ ਹਾਕੀ ਇੰਡੀਆ ਦੇ ਨਾਲ ਸੁਰਜੀਤ ਹਾਕੀ ਅਕੈਡਮੀ ਦੇ ਜੁੜਾਅ ਨਾਲ ਪੰਜਾਬ ਦੇ ਖਿਡਾਰੀ ਹੁਣ ਵਧੇਰੇ ਗਿਣਤੀ ਵਿਚ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਸਕਣਗੇ, ਜਿਸ ਨਾਲ ਉਨ੍ਹਾਂ ਦੇ ਭਵਿੱਖ ਵਿਚ ਖੇਡ ਕੋਟੇ ਦੇ ਤਹਿਤ ਟ੍ਰੇਨਿੰਗ ਸੰਸਥਾਨਾਂ ਤੇ ਨੌਕਰੀਆਂ ਪ੍ਰਵੇਸ਼ ਵਿਚ ਆਸਾਨੀ ਹੋਵੇਗੀ।

ਸੁਰਜੀਤ ਹਾਕੀ ਸੋਸਾਇਟੀ ਦੇ ਮੁੱਖ ਕੋਚ ਓਲੰਪੀਅਨ ਰਾਜਿੰਦਰ ਸਿੰਘ, ਦ੍ਰੋਣਾਚਾਰੀਆ ਐਵਾਰਡੀ ਦਵਿੰਦਰ ਸਿੰਘ, ਸੁਰਜੀਤ ਹਾਕੀ ਅਕੈਡਮੀ ਦੇ ਸਹਾਇਕ ਕੋਚ ਦੀ ਦੇਖ-ਰੇਖ ਵਿਚ ਪਿਛਲੇ 113 ਦਿਨਾਂ ਤੋਂ ਸਥਾਨਕ ਸੁਰਜੀਤ ਹਾਕੀ ਸਟੇਡੀਅਮ ਵਿਚ ਫ੍ਰੀ ਕੋਚਿੰਗ ਕੈਂਪ ਦਾ ਆਯੋਜਨ ਕਰ ਰਿਹਾ ਹੈ।
 


Inder Prajapati

Content Editor

Related News