ਗੋਡੇ ਦੀ ਸਰਜਰੀ ਤੋਂ ਬਾਅਦ ਪਹਿਲੀ ਵਾਰ ਚਲੇ ਸੁਰੇਸ਼ ਰੈਨਾ (ਵੀਡੀਓ)

Tuesday, Aug 13, 2019 - 10:44 PM (IST)

ਗੋਡੇ ਦੀ ਸਰਜਰੀ ਤੋਂ ਬਾਅਦ ਪਹਿਲੀ ਵਾਰ ਚਲੇ ਸੁਰੇਸ਼ ਰੈਨਾ (ਵੀਡੀਓ)

ਨਵੀਂ ਦਿੱਲੀ— ਭਾਰਤ ਦੇ ਆਲਰਾਊਂਡਰ ਸੁਰੇਸ਼ ਰੈਨਾ ਨੇ ਬੀਤੇ ਦਿਨੀਂ ਆਪਣੇ ਗੋਡੇ ਦੀ ਸਰਜਰੀ ਕਰਵਾਈ ਸੀ। ਰੈਨਾ ਨੂੰ ਉਸਦੀ ਸਫਲ ਸਰਜਰੀ ਲਈ ਕਈ ਕ੍ਰਿਕਟਰਾਂ ਤੋਂ ਇਲਾਵਾ ਬਾਲੀਵੁੱਡ ਜਗਤ ਨਾਲ ਜੁੜੇ ਸਟਾਰਸ ਨੇ ਵੀ ਸ਼ੁੱਭਕਾਮਨਾਵਾਂ ਦਿੱਤੀਆਂ ਸਨ। ਹੁਣ ਸੁਰੇਸ਼ ਰੈਨਾ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ ਸਰਜਰੀ ਤੋਂ ਬਾਅਦ ਆਪਣੇ ਪੈਰਾਂ 'ਤੇ ਚਲਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ ਰੈਨਾ ਨੇ ਆਪਣੇ ਟਵੀਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਇਕ ਮਸ਼ੀਨ 'ਤੇ ਹੌਲੀ-ਹੌਲੀ ਚੱਲਦੇ ਹੋਏ ਨਜ਼ਰ ਆ ਰਹੇ ਹਨ।


ਰੈਨਾ ਨੇ ਆਪਣੀ ਪੋਸਟ ਦੇ ਨਾਲ ਹੀ ਲਿਖਿਆ ਹੈ- ਇਹ ਮੁਸ਼ਕਿਲ ਜ਼ਰੂਰ ਹੋ ਸਕਦਾ ਹੈ ਪਰ ਤੁਸੀਂ ਇਸ ਨੂੰ ਛੱਡ ਨਹੀਂ ਸਕਦੇ। ਤੁਸੀਂ ਜ਼ਰੂਰ ਮੁਸ਼ਕਿਲ ਸਮੇਂ ਤੋਂ ਗੁਜਰ ਸਕਦੇ ਹੋ ਪਰ ਤੁਸੀਂ ਇਸ ਨੂੰ ਨਹੀਂ ਛੱਡ ਸਕਦੇ। ਤੁਸੀਂ ਤਨ ਤੇ ਦਿਮਾਗ ਨੂੰ ਬੇਹਤਰੀ ਲਈ ਬਦਲਣਾ ਆਸਾਨ ਨਹੀਂ ਹੁੰਦਾ। ਇਹ ਅਸਲ 'ਚ ਸਖਤ ਹੈ ਤੇ ਅੱਗੇ ਵਧਣ ਤੋਂ ਰੋਕਣ ਲਈ ਛੱਡਣਾ ਆਸਾਨ ਹੈ।


author

Gurdeep Singh

Content Editor

Related News