ਸੁਰੇਸ਼ ਰੈਨਾ ਨੇ ਐਮਸਟਰਡਮ ''ਚ ਖੋਲ੍ਹਿਆ ਰੈਸਟੋਰੈਂਟ, ਕਿਚਨ ''ਚ ਖਾਣਾ ਬਣਾਉਂਦੇ ਆਏ ਨਜ਼ਰ

Monday, Jun 26, 2023 - 02:16 PM (IST)

ਸੁਰੇਸ਼ ਰੈਨਾ ਨੇ ਐਮਸਟਰਡਮ ''ਚ ਖੋਲ੍ਹਿਆ ਰੈਸਟੋਰੈਂਟ, ਕਿਚਨ ''ਚ ਖਾਣਾ ਬਣਾਉਂਦੇ ਆਏ ਨਜ਼ਰ

ਸਪੋਰਟਸ ਡੈਸਕ - ਬੱਲੇਬਾਜ਼ ਸੁਰੇਸ਼ ਰੈਨਾ ਨੇ ਨੀਦਰਲੈਂਡ ਦੀ ਰਾਜਧਾਨੀ ਐਮਸਟਰਡਮ ਵਿੱਚ ਆਪਣਾ ਨਵਾਂ ਰੈਸਟੋਰੈਂਟ ਖੋਲ੍ਹਿਆ ਹੈ। ਇਸ ਰੈਸਟੋਰੈਂਟ ਦਾ ਨਾਮ 'ਰੈਨਾ ਇੰਡੀਅਨ ਰੈਸਟੋਰੈਂਟ' ਹੈ। ਇਸ ਰੈਸਟੋਰੈਂਟ ਦਾ ਮੁੱਖ ਉਦੇਸ਼ ਦੁਨੀਆ ਭਰ ਵਿੱਚ ਵਸਦੇ ਲੋਕਾਂ ਨੂੰ ਭਾਰਤੀ ਭੋਜਨ ਦੇ ਸਵਾਦ ਤੋਂ ਜਾਣੂ ਕਰਵਾਉਣਾ ਹੈ। ਰੈਨਾ ਨੇ ਖੁਦ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਕਾਰੋਬਾਰ ਦੇ ਬਾਰੇ 'ਚ 36 ਸਾਲਾ ਰੈਨਾ ਨੇ ਕਿਹਾ ਕਿ 'ਮੈਂ ਹਮੇਸ਼ਾ ਤੋਂ ਕ੍ਰਿਕਟ ਅਤੇ ਭੋਜਨ ਦੋਵਾਂ ਦਾ ਸ਼ੌਕੀਨ ਰਿਹਾ ਹਾਂ। ਰੈਨਾ ਇੰਡੀਅਨ ਰੈਸਟੋਰੈਂਟ ਖੋਲ੍ਹਣਾ ਮੇਰੇ ਲਈ ਇਕ ਸੁਫ਼ਨਾ ਸੱਚ ਹੋਣ ਵਾਂਗ ਹੈ, ਜਿੱਥੇ ਮੈਂ ਪਰਫਾਰਮ ਕਰ ਸਕਦਾ ਹਾਂ। ਜਿੱਥੇ ਮੈਂ ਲੋਕਾਂ ਨੂੰ ਭਾਰਤ ਦੇ ਵੰਨ-ਸੁਵੰਨੇ ਸੁਆਦ ਉਪਲੱਬਧ ਕਰਵਾ ਸਕਦਾ ਹਾਂ।'

ਇਹ ਵੀ ਪੜ੍ਹੋ: ਧੋਨੀ ਨੇ ਵਧਾਈ 'Candy Crush' ਦੀ ਮੰਗ, 3 ਘੰਟਿਆਂ 'ਚ 30 ਲੱਖ ਤੋਂ ਵੱਧ ਲੋਕਾਂ ਨੇ ਗੇਮ ਕੀਤੀ ਡਾਊਨਲੋਡ

PunjabKesari

ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ 'ਚ ਰੈਨਾ ਹੋਟਲ ਦੀ ਰਸੋਈ 'ਚ ਖਾਣਾ ਬਣਾਉਂਦੇ ਵੀ ਨਜ਼ਰ ਆ ਰਹੇ ਹਨ। ਰੈਨਾ ਅਕਸਰ ਸੋਸ਼ਲ ਮੀਡੀਆ 'ਤੇ ਕੁਕਿੰਗ ਕਰਦਿਆਂ ਦੀਆਂ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਹੁਣ ਆਪਣੇ ਸ਼ੌਕ ਨੂੰ ਬਿਜਨੈੱਸ ਵਿੱਚ ਬਦਲ ਲਿਆ ਹੈ। ਰੈਨਾ ਨੇ ਅੱਗੇ ਲਿਖਿਆ ਹੈ, 'ਤੁਸੀਂ ਇਸ ਅਸਾਧਾਰਣ ਗੈਸਟ੍ਰੋਨੋਮਿਕ ਯਾਤਰਾ ਵਿੱਚ ਮੇਰੇ ਨਾਲ ਸ਼ਾਮਲ ਹੋਵੋ, ਕਿਉਂਕਿ ਅਸੀਂ ਇੱਕ ਸੁਆਦੀ ਯਾਤਰਾ 'ਤੇ ਜਾ ਰਹੇ ਹਾਂ। ਸਾਡੇ ਮੂੰਹ ਵਿਚ ਪਾਣੀ ਲਿਆਉਣ ਵਾਲੇ ਪਕਵਾਨਾਂ ਦੀ ਝਲਕ ਅਤੇ ਰੈਨਾ ਇੰਡੀਅਨ ਰੈਸਟੋਰੈਂਟ ਦੇ ਸ਼ਾਨਦਾਰ ਉਦਘਾਟਨ ਲਈ ਬਣੇ ਰਹੋ।'

PunjabKesari

ਇਹ ਵੀ ਪੜ੍ਹੋ: ...ਜਦੋਂ ਏਅਰ ਹੋਸਟੇਸ ਨੇ ਧੋਨੀ ਨੂੰ ਚਾਕਲੇਟ ਅਤੇ ਸੁੱਕੇ ਮੇਵਿਆਂ ਨਾਲ ਭਰੀ ਟਰੇ ਦੀ ਕੀਤੀ ਪੇਸ਼ਕਸ਼ (ਵੀਡੀਓ)

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News