SRH vs MI : ਮੈਚ ਤੋਂ ਪਹਿਲਾਂ ਹੈੱਡ ਟੂ ਹੈੱਡ, ਪਿੱਚ ਰਿਪੋਰਟ ਤੇ ਸੰਭਾਵਿਤ ਪਲੇਇੰਗ-11 ''ਤੇ ਮਾਰੋ ਇਕ ਨਜ਼ਰ

Friday, Oct 08, 2021 - 06:31 PM (IST)

SRH vs MI : ਮੈਚ ਤੋਂ ਪਹਿਲਾਂ ਹੈੱਡ ਟੂ ਹੈੱਡ, ਪਿੱਚ ਰਿਪੋਰਟ ਤੇ ਸੰਭਾਵਿਤ ਪਲੇਇੰਗ-11 ''ਤੇ ਮਾਰੋ ਇਕ ਨਜ਼ਰ

ਆਬੂ ਧਾਬੀ- ਸਨਰਾਈਜ਼ਰਜ਼ ਹੈਦਰਾਬਾਦ ਤੇ ਮੁੰਬਈ ਇੰਡੀਅਨਜ਼ ਦਰਮਿਆਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦਾ 55ਵਾਂ ਮੈਚ ਆਬੂ ਧਾਬੀ ਦੇ ਸ਼ੇਖ ਜ਼ਾਇਦ ਸਟੇਡੀਅਮ 'ਚ ਅੱਜ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਮੁੰਬਈ ਨੂੰ ਜੇਕਰ ਪਲੇਅ ਆਫ਼ 'ਚ ਪੁੱਜਣਾ ਹੈ ਤਾਂ ਉਸ ਨੂੰ ਵੱਡੇ ਫਰਕ ਨਾਲ ਜਿੱਤ ਦਰਜ ਕਰਨੀ ਹੋਵੇਗੀ। ਜਦਕਿ ਸਨਰਾਈਜ਼ਰਜ਼ ਲਈ ਇਸ ਮੈਚ 'ਚ ਕੁਝ ਨਹੀਂ ਬਚਿਆ ਹੈ ਕਿਉਂਕਿ ਉਹ ਪਹਿਲਾਂ ਹੀ ਪਲੇਅ ਆਫ਼ ਤੋਂ ਬਾਹਰ ਹੋ ਚੁੱਕੀ ਹੈ। ਆਓ ਮੈਚ ਤੋਂ ਪਹਿਲਾਂ ਜਾਣਦੇ ਹਾਂ ਮੈਚ ਨਾਲ ਸਬੰਧਤ ਕੁਝ ਰੌਚਕ ਅੰਕੜਿਆਂ ਬਾਰੇ-

ਹੈੱਡ ਟੂ ਹੈੱਡ
ਕੁਲ ਮੈਚ - 17
ਸਨਰਾਈਜ਼ਰਜ਼ ਹੈਦਰਾਬਾਦ - 8 ਜਿੱਤੇ
ਮੁੰਬਈ ਇੰਡੀਅਨਜ਼ - 9 ਜਿੱਤੇ

ਪਿੱਚ ਰਿਪੋਰਟ
ਸੰਯੁਕਤ ਅਰਬ ਅਮੀਰਾਤ 'ਚ ਇਸ ਵਾਰ ਪਿੱਚਾਂ ਨੇ ਸ਼ਾਇਦ ਹੀ ਹਾਈ ਸਕੋਰ ਦੇਖਿਆ ਹੋਵੇ। ਸਨਰਾਈਜ਼ਰਜ਼ ਨੂੰ ਟੀਚੇ ਦਾ ਬਚਾਅ ਕਰਨਾ ਪਸੰਦ ਹੈ ਜਿਸ ਨਾਲ ਮੈਚ ਮੁੰਬਈ ਦੇ ਹੱਥਾਂ 'ਚ ਆ ਸਕਦਾ ਹੈ।

ਸੰਭਾਵਿਤ ਪਲੇਇੰਗ ਇਲੈਵਨ
ਸਨਰਾਈਜ਼ਰਜ਼ ਹੈਦਰਾਬਾਦ : ਜੇਸਨ ਰਾਏ, ਡੇਵਿਡ ਵਾਰਨਰ, ਅਭਿਸ਼ੇਕ ਸ਼ਰਮਾ, ਕੇਨ ਵਿਲੀਅਮਸਨ (ਕਪਤਾਨ), ਪ੍ਰਿਅਮ ਗਰਗ, ਜੇਸਨ ਹੋਲਡਰ, ਰਿਧੀਮਾਨ ਸਾਹਾ (ਵਿਕਟਕੀਪਰ), ਅਬਦੁਲ ਸਮਦ, ਰਾਸ਼ਿਦ ਖ਼ਾਨ, ਭੁਵਨੇਸ਼ਵਰ ਕੁਮਾਰ, ਸਿਧਾਰਥ ਕੌਲ, ਉਮਰਾਨ ਮਲਿਕ।

ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਇਸ਼ਾਨ ਕਿਸ਼ਨ (ਵਿਕਟਕੀਪਰ), ਸੂਰਯਕੁਮਾਰ ਯਾਦਵ, ਸੌਰਭ ਤਿਵਾਰੀ, ਕੀਰੋਨ ਪੋਲਾਰਡ, ਹਾਰਦਿਕ ਪੰਡਯਾ, ਜੇਮਸ ਨੀਸ਼ਮ, ਨਾਥਨ ਕੂਲਟਰ ਨਾਈਲ, ਰਾਹੁਲ ਚਾਹਰ, ਜਸਪ੍ਰੀਤ ਬੁਮਰਾਹ, ਟ੍ਰੇਂਟ ਬੋਲਟ।


author

Tarsem Singh

Content Editor

Related News