ਸੁਨੀਲ ਨਰਾਇਣ ਜ਼ੀਰੋ 'ਤੇ ਹੋਏ ਆਊਟ, ਆਪਣੇ ਨਾਂ ਕੀਤਾ ਇਹ ਅਜੀਬ ਰਿਕਾਰਡ

04/26/2021 11:38:14 PM

ਅਹਿਮਦਾਬਾਦ- ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੇ ਪੰਜਾਬ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਕੋਲਕਾਤਾ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਪੰਜਾਬ ਦੀ ਟੀਮ ਨੂੰ 123 ਦੌੜਾਂ 'ਤੇ ਰੋਕ ਦਿੱਤਾ ਪਰ ਇਹ ਮੈਚ ਕੋਲਕਾਤਾ ਦੀ ਟੀਮ ਨੇ 5 ਵਿਕਟਾਂ ਨਾਲ ਜਿੱਤ ਲਿਆ। ਇਸ ਦੇ ਬਾਵਜੂਦ ਸੁਨੀਲ ਨਰਾਇਣ ਕੁਝ ਨਹੀਂ ਕਰ ਸਕੇ ਤੇ ਉਹ ਵੀ ਜ਼ੀਰੋ 'ਤੇ ਆਊਟ ਹੋ ਗਏ। ਉਹ ਆਈ. ਪੀ. ਐੱਲ. 'ਚ ਕੋਲਕਾਤਾ ਦੇ ਲਈ ਸਭ ਤੋਂ ਜ਼ਿਆਦਾ ਵਾਰ ਜ਼ੀਰੋ 'ਤੇ ਆਊਟ ਹੋਣ ਵਾਲੇ ਸਾਂਝੇ ਤੌਰ 'ਤੇ ਪਹਿਲੇ ਖਿਡਾਰੀ ਬਣ ਗਏ ਹਨ। ਸੁਨੀਲ ਕੋਲਕਾਤਾ ਦੇ ਲਈ ਆਈ. ਪੀ. ਐੱਲ. 'ਚ 10 ਵਾਰ ਜ਼ੀਰੋ 'ਤੇ ਆਊਟ ਹੋ ਚੁੱਕੇ ਹਨ। ਇਸ ਮਾਮਲੇ 'ਚ ਉਨ੍ਹਾਂ ਨੇ ਕੋਲਕਾਤਾ ਦੇ ਸਾਬਕਾ ਕਪਤਾਨ ਗੌਤਮ ਗੰਭੀਰ ਦੀ ਬਰਾਬਰੀ ਕਰ ਲਈ ਹੈ। ਦੇਖੋ ਰਿਕਾਰਡ-

ਇਹ ਖ਼ਬਰ ਪੜ੍ਹੋ- ਨਡਾਲ ਨੇ ਸਿਤਸਿਪਾਸ ਨੂੰ ਹਰਾ ਕੇ 12ਵੀਂ ਵਾਰ ਬਾਰਸੀਲੋਨਾ ਓਪਨ ਜਿੱਤਿਆ

PunjabKesari
ਆਈ. ਪੀ. ਐੱਲ. 'ਚ ਕੇ. ਕੇ. ਆਰ. ਦੇ ਲਈ ਸਭ ਤੋਂ ਜ਼ਿਆਦਾ ਜ਼ੀਰੋ 'ਤੇ ਆਊਟ ਹੋਣ ਵਾਲੇ ਖਿਡਾਰੀ
10- ਸੁਨੀਲ ਨਰਾਇਣ
10- ਗੌਤਮ ਗੰਭੀਰ
8- ਪਿਊਸ਼ ਚਾਵਲਾ
8- ਯੁਸਫ ਪਠਾਨ
8- ਮਨੋਜ ਤਿਵਾਰੀ

 ਇਹ ਖ਼ਬਰ ਪੜ੍ਹੋ- ਸੁਪਰ ਓਵਰ ’ਚ ਹਾਰ ਤੋਂ ਤੰਗ ਆ ਚੁੱਕਾ ਹਾਂ : ਵਿਲੀਅਮਸਨ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News