ਜੇਕਰ ਗਾਵਸਕਰ ਕ੍ਰਿਕਟਰ ਨਹੀਂ ਹੁੰਦੇ ਤਾਂ ਕੀ ਹੁੰਦੇ, ਜਾਣੋ ਉਨ੍ਹਾਂ ਦੀ ਹੀ ਜ਼ੁਬਾਨੀ
Saturday, Oct 26, 2019 - 12:57 PM (IST)

ਸਪੋਰਟਸ ਡੈਸਕ— ਸਾਬਕਾ ਭਾਰਤੀ ਕ੍ਰਿਕਟਰ 'ਦਿ ਲਿਟਲ ਮਾਸਟਰ' ਸੁਨੀਲ ਗਾਵਸਕਰ ਦਾ ਨਾਂ ਭਾਰਤ ਦੇ ਧਾਕੜ ਖਿਡਾਰੀਆਂ 'ਚ ਲਿਆ ਜਾਂਦਾ ਹੈ। ਆਪਣੀ ਬੱਲੇਬਾਜ਼ੀ ਤੋਂ ਗਾਵਸਕਰ ਨੇ ਕਈ ਰਿਕਾਰਡ ਆਪਣੇ ਨਾਂ ਕੀਤੇ। 125 ਟੈਸਟ ਮੈਚਾਂ 'ਚ 10 ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਗਾਵਸਕਰ ਨੇ ਆਪਣੇ ਕਰੀਅਰ 'ਚ ਬੱਲੇਬਾਜ਼ੀ ਨਾਲ ਸਬੰਧਤ ਕਈ ਰਿਕਾਰਡ ਸਥਾਪਤ ਕੀਤੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਸੁਨੀਲ ਗਾਵਸਕਰ ਕ੍ਰਿਕਟਰ ਨਹੀਂ ਹੁੰਦੀ ਤਾਂ ਅੱਜ ਕਿਹੜਾ ਕੰਮ ਕਰ ਰਹੇ ਹੁੰਦੇ? ਦਰਅਸਲ, ਇਕ ਇੰਟਰਵਿਊ ਦੇ ਦੌਰਾਨ ਗਾਵਸਕਰ ਨੇ ਦੱਸਿਆ ਕਿ ਜੇਕਰ ਉਹ ਕ੍ਰਿਕਟ 'ਚ ਸਫਲ ਨਹੀਂ ਹੁੰਦੇ ਤਾਂ ਅੱਜ ਡਾਕਟਰ ਹੁੰਦੇ।
ਸੁਨੀਲ ਗਾਵਸਕਰ ਨੇ ਕਿਹਾ, ''ਡਾਕਟਰਾਂ ਦਾ ਪੇਸ਼ਾ ਦੁਨੀਆ ਦਾ ਸਭ ਤੋਂ ਵੱਡਾ ਪੇਸ਼ਾ ਹੈ। ਡਾਕਟਰ ਬਣ ਕੇ ਤੁਸੀਂ ਲੋਕਾਂ ਦੀ ਜ਼ਿੰਦਗੀ ਬਚਾਉਣ ਦਾ ਕੰਮ ਕਰਦੇ ਹੋ। ਜੇਕਰ ਤੁਸੀਂ ਡਾਕਟਰ ਹੋ ਤਾਂ ਤੁਸੀਂ ਰੱਬ ਜਿਹੇ ਹੋ ਕਿਉਂਕਿ ਕਿਸੇ ਜ਼ਿੰਦਗੀ ਨੂੰ ਬਚਾਉਣਾ ਸਿਰਫ ਰੱਬ ਦੇ ਹੱਥਾਂ 'ਚ ਹੁੰਦਾ ਹੈ।'' ਜ਼ਿਕਰਯੋਗ ਹੈ ਕਿ ਸੁਨੀਲ ਗਾਵਸਕਰ ਹਾਰਟ ਟੂ ਹਾਰਟ ਫਾਊਂਡੇਸ਼ਨ ਨਾਲ ਵੀ ਜੁੜੇ ਹਨ। ਇਹ ਫਾਊਂਡੇਸ਼ਨ ਦਿਲ ਦੀ ਬੀਮਾਰੀ ਨਾਲ ਜੂਝ ਰਹੇ ਜਮਾਂਦਰੂ ਬੱਚਿਆਂ ਦੀ ਮਦਦ ਕਰਦਾ ਹੈ। ਭਾਰਤ 'ਚ ਲਗਭਗ ਹਰ ਸਾਲ ਤਿੰਨ ਲੱਖ ਬੱਚੇ ਦਿਲ ਦੀ ਬੀਮਾਰੀ ਦੇ ਨਾਲ ਜਨਮ ਲੈਂਦੇ ਹਨ।