ਖਿਤਾਬ ਹਾਸਲ ਕਰਨ ਉਤਰੇਗੀ ਕਪਤਾਨ ਛੇਤਰੀ ਦੀ ਟੀਮ

Sunday, Jun 10, 2018 - 10:05 AM (IST)

ਖਿਤਾਬ ਹਾਸਲ ਕਰਨ ਉਤਰੇਗੀ ਕਪਤਾਨ ਛੇਤਰੀ ਦੀ ਟੀਮ

ਮੁੰਬਈ— ਸੁਨੀਲ ਛੇਤਰੀ ਦੀ ਅਗਵਾਈ ਵਾਲੀ ਭਾਰਤੀ ਫੁੱਟਬਾਲ ਟੀਮ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਬਰਕਰਾਰ ਰੱਖਦੇ ਹੋਏ ਐਤਵਾਰ ਨੂੰ ਕੀਨੀਆ ਵਿਰੁੱਧ ਜਿੱਤ ਨਾਲ ਹੀਰੋ ਇੰਟਰਕਾਂਟੀਨੈਂਟਲ ਕੱਪ ਫੁੱਟਬਾਲ ਟੂਰਨਾਮੈਂਟ ਦਾ ਖਿਤਾਬ ਹਾਸਲ ਕਰਨ ਉਤਰੇਗੀ।
ਕੀਨੀਆ ਨੇ ਅੰਧੇਰੀ ਸਪੋਰਟਸ ਕੰਪਲੈਕਸ ਵਿਚ ਚੀਨੀ ਤਾਈਪੇ ਨੂੰ 4-0 ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ ਸੀ। ਪਹਿਲਾ ਹਾਫ ਗੋਲ ਰਹਿਤ ਰਹਿਣ ਤੋਂ ਬਾਅਦ ਕੀਨੀਆ ਨੇ ਚਾਰੇ ਗੋਲ ਦੂਜੇ ਹਾਫ ਵਿਚ ਕੀਤੇ। ਭਾਰਤ ਨੂੰ ਹਾਲਾਂਕਿ ਨਿਊਜ਼ੀਲੈਂਡ ਹੱਥੋਂ ਮੈਚ ਵਿਚ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਸ ਨੇ ਪਹਿਲਾਂ ਹੀ ਫਾਈਨਲ ਵਿਚ ਜਗ੍ਹਾ ਪੱਕੀ ਕਰ ਲਈ ਸੀ। ਗਰੁੱਪ ਮੈਚਾਂ ਵਿਚ ਭਾਰਤ, ਕੀਨੀਆ ਤੇ ਨਿਊਜ਼ੀਲੈਂਡ ਦੇ ਇਕ ਬਰਾਬਰ 6-6 ਅੰਕ ਰਹੇ ਪਰ ਬਿਹਤਰੀਨ ਗੋਲ ਔਸਤ ਦੇ ਆਧਾਰ 'ਤੇ ਭਾਰਤ ਤੇ ਕੀਨੀਆ ਫਾਈਨਲ ਵਿਚ ਪਹੁੰਚ ਗਏ, ਜਿਹੜੇ ਹੁਣ ਖਿਤਾਬ ਲਈ ਇਕ-ਦੂਜੇ ਵਿਰੁੱਧ ਚੁਣੌਤੀ ਪੇਸ਼ ਕਰਨਗੇ।
ਭਾਰਤੀ ਟੀਮ ਦਾ ਇੰਟਰਕਾਂਟੀਨੈਂਟਲ ਕੱਪ ਵਿਚ ਕਾਫੀ ਰੋਮਾਂਚਕ ਸਫਰ ਰਿਹਾ ਹੈ, ਜਿਥੇ ਉਸ ਦੇ ਕਪਤਾਨ ਛੇਤਰੀ ਦੀ ਇਕ ਅਪੀਲ ਤੋਂ ਬਾਅਦ ਮੇਜ਼ਬਾਨ ਟੀਮ ਨੂੰ ਵੱਡਾ ਸਮਰਥਨ ਮਿਲ ਰਿਹਾ ਹੈ ਤੇ ਉਸ ਦੇ ਮੈਚਾਂ ਵਿਚ ਸਟੇਡੀਅਮ ਖਚਾਖਚ ਭਰਿਆ ਰਿਹਾ ਹੈ, ਖਿਤਾਬੀ ਮੁਕਾਬਲੇ ਵਿਚ ਵੀ ਰਾਸ਼ਟਰੀ ਟੀਮ ਘਰੇਲੂ ਸਮਰਥਨ ਦਾ ਫਾਇਦਾ ਚੁੱਕਦੇ ਹੋਏ ਕੀਨੀਆ ਵਿਰੁੱਧ ਜਿੱਤ ਦੀ ਕੋਸ਼ਿਸ਼ ਕਰੇਗੀ।


Related News