ਕਬੱਡੀ ਖਿਡਾਰੀ ਸੰਦੀਪ ਦੇ ਕਤਲ ''ਤੇ ਸੁੱਖਾ ਬੋਨਸਰ ਨੇ ਸੋਗ ਪ੍ਰਗਟਾਉਂਦੇ ਹੋਏ ਸਰਕਾਰ ਤੋਂ ਕੀਤੀ ਇਹ ਮੰਗ
Tuesday, Mar 15, 2022 - 06:17 PM (IST)
ਖੰਨਾ (ਬਿਪਨ ਭਾਰਦਵਾਜ)- ਸੋਮਵਾਰ ਨੂੰ ਨਕੋਦਰ ਦੇ ਮੱਲੀਆਂ ਖੁਰਦ ’ਚ ਚੱਲ ਰਹੇ ਕਬੱਡੀ ਟੂਰਨਾਮੈਂਟ ਦੇ ਇਕ ਮੈਚ ਦੌਰਾਨ ਚੱਲੀਆਂ ਗੋਲੀਆਂ ’ਚ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦੀ ਮੌਤ ਹੋ ਗਈ ਸੀ। ਮੱਲੀਆਂ ਖੁਰਦ ’ਚ ਹਰ ਸਾਲ ਦੀ ਤਰ੍ਹਾਂ ਸਾਬਕਾ ਖਿਡਾਰੀ ਸਾਬੀ ਮੱਲੀਆਂ ਦੀ ਯਾਦ ’ਚ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ। ਸੋਮਵਾਰ ਨੂੰ ਕਲੱਬਾਂ ਦੇ ਮੈਚ ਚੱਲ ਰਹੇ ਸਨ ਤੇ ਪਹਿਲਾ ਮੈਚ ਸ਼੍ਰੋਮਣੀ ਕਮੇਟੀ ਤੇ ਖੀਰਾਂਵਾਲੀ ਵਿਚਾਲੇ ਚੱਲ ਰਿਹਾ ਸੀ। ਦੂਸਰਾ ਮੈਚ ਸ਼ਾਹਕੋਟ ਅਤੇ ਤੋਤਾ ਸਿੰਘ ਵਾਲਾ ਵਿਚਾਲੇ ਹੋਣਾ ਸੀ ਪਰ ਪਹਿਲੇ ਮੈਚ ’ਚ ਹੀ ਕਾਰ ’ਤੇ ਸਵਾਰ ਹੋ ਕੇ ਆਏ ਅਣਪਛਾਤੇ ਚਾਰ ਹਮਲਾਵਰਾਂ ਨੇ ਸੰਦੀਪ ਨੰਗਲ ਅੰਬੀਆਂ ’ਤੇ ਤਾਬੜਤੋੜ ਹਮਲਾ ਕਰ ਦਿੱਤਾ। ਸਿਰ ਵਿੱਚ ਗੋਲੀ ਲੱਗਣ ਨਾਲ ਸੰਦੀਪ ਨੰਗਲ ਅੰਬੀਆਂ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ : ਜਾਣੋ ਆਪਣੇ ਜੱਫਿਆਂ ਲਈ ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਬਾਰੇ
ਕਬੱਡੀ ਖਿਡਾਰੀ ਸੰਦੀਪ ਦੀ ਮੌਤ ਨਾਲ ਕਬੱਡੀ ਜਗਤ 'ਚ ਸੋਗ ਦੀ ਲਹਿਰ ਦੌੜ ਗਈ। ਉਸ ਦੀ ਮੌਤ ਨਾਲ ਕਬੱਡੀ ਜਗਤ ਨੂੰ ਨੂੰ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ। ਇਸ ਤੋਂ ਬਾਅਦ ਸੁੱਖਾ ਬੋਨਸਰ ਨੇ ਖੰਨਾ ਚ ਨੰਗਲ ਦੀ ਮੌਤ 'ਤੇ ਦੁੱਖ ਪ੍ਰਗਟਾਉਂਦੇ ਹੋਏ ਸਰਕਾਰ ਤੋਂ ਉੱਚ ਪੱਥਰੀ ਜਾਂਚ ਦੀ ਮੰਗ ਕੀਤੀ ਤੇ ਸਰਕਾਰ ਇਸ ਤਰ੍ਹਾਂ ਦੀਆਂ ਘਟਨਾਵਾਂ 'ਤੇ ਨਕੇਲ ਕੱਸੇ। ਉਨ੍ਹਾਂ ਅੱਗੇ ਕਿਹਾ ਕਿ ਇਸ ਤਰ੍ਹਾਂ ਸ਼ਰੇਆਮ ਗਰਾਊਂਡ ਚ ਗੋਲੀਆਂ ਚੱਲਣ ਲੱਗੀਆਂ ਤਾਂ ਮਾਵਾਂ ਆਪਣੇ 6-6 ਫੁੱਟ ਦੇ ਨੌਜਵਾਨਾਂ ਨੂੰ ਗਰਾਊਂਡ ਚ ਕਬੱਡੀ ਖੇਡਣ ਨਹੀਂ ਭੇਜਣ ਗਈਆਂ ਤੇ ਉਸ ਨੇ ਕਿਹਾ ਕਿ ਮੇਰੀ ਤਾਂ ਮਾਂ ਹੁਣ ਹੀ ਕਹਿਣ ਲੱਗ ਗਈ ਹੈ ਕਿ ਜੇ ਖੇਡਾਂ ਤੇ ਜਾਣਾ ਹੈ ਤਾਂ ਦਿਨ ਢਲਦੇ ਘਰ ਆਓ। ਸੁੱਖਾ ਬੋਨਸਰ ਨੇ ਅੱਗੇ ਕਿਹਾ ਕਿ ਖੇਡਾਂ ਨਾਲ ਨੌਜਵਾਨ ਨਸ਼ੇ ਤੋਂ ਬਚਦੇ ਰਹਿੰਦੇ ਹਨ। ਪਰ ਹੁਣ ਕਬੱਡੀ 'ਤੇ ਆਏ ਸੰਕਟ ਨਾਲ ਕਬੱਡੀ ਨੂੰ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਨੇ ਕਿਹਾ ਇਸ ਤਰ੍ਹਾਂ ਤਾਂ ਸਾਡੇ ਬੱਚੇ ਨਸ਼ਿਆਂ ਚ।ਚਲੇ ਜਾਣ ਗਏ ।ਉਸ ਨੇ ਕਿਹਾ ਕੇ ਮੈਂ ਨੰਗਲ ਬਾਈ ਵੱਲੋ ਕਰਵਾਏ ਪਹਿਲੇ ਟੂਰਨਾਮੈਂਟ ਚ ਬੋਨਸਰ ਦੇ ਤੋਰ ਤੇ ਪ੍ਰਬੰਧ ਕਰਨ ਗਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।