ਭਾਰਤੀ ਖਿਡਾਰੀਆਂ ਪਿੱਛੇ ਹੱਥ ਧੋ ਕੇ ਪੈ ਗਿਆ ਪਾਕਿਸਤਾਨ! ਜਾਣੋ ਪੂਰਾ ਮਾਮਲਾ
Tuesday, Dec 23, 2025 - 06:42 PM (IST)
ਸਪੋਰਟਸ ਡੈਸਕ- ਦੁਬਈ 'ਚ ਖੇਡਿਆ ਗਿਆ ਅੰਡਰ-19 ਏਸ਼ੀਆ ਕੱਪ 2025 ਦਾ ਫਾਈਨ ਨਾ ਸਿਰਫ ਪਾਕਿਸਤਾਨ ਦੀ ਸ਼ਾਨਦਾਰ ਜਿੱਤ ਲਈ ਯਾਦ ਕੀਤਾ ਜਾਵੇਗਾ ਸਗੋਂ ਦੋਵਾਂ ਟੀਮਾਂ ਵਿਚਾਲੇ ਤਣਾਅ ਅਤੇ ਵਿਵਾਦਾਂ ਕਾਰਨ ਵੀ। ਦਰਅਸਲ, ਪਾਕਿਸਤਾਨ ਨੇ ਭਾਰਤ ਨੂੰ 191 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ 13 ਸਾਲਾਂ ਬਾਅਦ ਇਹ ਖਿਤਾਬ ਜਿੱਤਿਆ। ਹਾਲਾਂਕਿ, ਮੈਚ ਦੌਰਾਨ ਅਤੇ ਬਾਅਦ 'ਚ ਖਿਡਾਰੀਆਂ ਦੇ ਵਿਵਹਾਰ ਨੇ ਸੁਰਖੀਆਂ ਬਟੋਰੀਆਂ। ਮੈਦਾਨ 'ਤੇ ਕਾਫੀ ਗਰਮਾ-ਗਰਮੀ ਦਾ ਮਾਹੌਲ ਦੇਖਣ ਨੂੰ ਮਿਲਿਆ, ਜਿਸ 'ਤੇ ਹੁਣ ਪਾਕਿਸਤਾਨ ਕ੍ਰਿਕਟ ਬੋਰਡ ਵੱਡਾ ਐਕਸ਼ਨ ਲੈਣ ਜਾ ਰਿਹਾ ਹੈ।
ਇਸ ਮੈਚ ਦੌਰਾਨ ਮੈਦਾਨ 'ਤੇ ਕਈ ਮੌਕਿਆਂ 'ਤੇ ਦੋਵਾਂ ਟੀਮਾਂ ਵਿਚਾਲੇ ਗਰਮਾ-ਗਰਮੀ ਦੇਖਣ ਨੂੰ ਮਿਲੀ। ਮੈਚ ਤੋਂ ਪਹਿਲਾਂ ਅਤੇ ਬਾਅਦ 'ਚ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਹੱਥ ਨਹੀਂ ਮਿਲਿਆ, ਜੋ ਭਾਰਤ-ਪਾਕਿਸਤਾਨ ਮੈਚਾਂ 'ਚ ਹੁਣ ਆਮ ਗੱਲ ਹੋ ਗਈ ਹੈ। ਉਥੇ ਹੀ ਹੁਣ ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਮੋਹਸਿਨ ਨਕਵੀ ਨੇ ਭਾਰਤੀ ਨੌਜਵਾਨ ਖਿਡਾਰੀਆਂ 'ਤੇ ਪਾਕਿਸਤਾਨੀ ਖਿਡਾਰੀਆਂ ਨੂੰ ਲਗਾਤਾਰ ਉਕਸਾਉਣ ਦਾ ਦੋਸ਼ ਲਗਾਇਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਵੱਲੋਂ ਆਯੋਜਿਤ ਸਵਾਗਤ ਸਮਾਰੋਹ 'ਚ ਨਕਵੀ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਆਈਸੀਸੀ ਨੂੰ ਓਪਚਾਰਿਕ ਰੂਪ ਨਾਲ ਸੂਚਿਤ ਕਰਨ 'ਤੇ ਵਿਚਾਰ ਕਰ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਖੇਡ ਅਤੇ ਰਾਜਨੀਤੀ ਨੂੰ ਵੱਖ ਰੱਖਣਾ ਚਾਹੀਦਾ ਹੈ।
ਪਾਕਿਸਤਾਨ ਟੀਮ ਦੇ ਮੈਂਟਰ ਅਤੇ ਸਾਬਕਾ ਕਪਤਾਨ ਸਰਫਰਾਜ਼ ਅਹਿਮਦ ਨੇ ਵੀ ਭਾਰਤੀ ਖਿਡਾਰੀਆਂ ਦੇ ਰਵੱਈਏ 'ਤੇ ਨਿਰਾਸ਼ਾ ਜਤਾਈ। ਉਨ੍ਹਾਂ ਨੇ ਇਸਨੂੰ ਅਣਉਚਿਤ ਅਤੇ ਖੇਡ ਭਾਵਨਾ ਦੇ ਖਿਲਾਫ ਦੱਸਿਆ। ਸਰਫਰਾਜ਼ ਨੇ ਕਿਹਾ ਕਿ ਕ੍ਰਿਕਟ ਨੂੰ ਹਮੇਸ਼ਾ ਸਨਮਾਨ ਅਤੇ ਖੇਡ ਭਾਵਨਾ ਦੇ ਨਾਲ ਖੇਡਣਾ ਚਾਹੀਦਾ ਹੈ। ਜੇਕਰ ਪਾਕਿਸਤਾਨ ਓਪਚਾਰਿਕ ਸ਼ਿਕਾਇਤ ਕਰਦਾ ਹੈ ਤਾਂ ਆਈਸੀਸੀ ਸਿਰਫ ਮੈਚ ਰੈਫਰੀ ਦੀ ਰਿਪੋਰਟ 'ਤੇ ਹੀ ਕਾਰਵਾਈ 'ਤੇ ਵਿਚਾਰ ਕਰੇਗਾ।
PAK ਖਿਡਾਰੀਆਂ ਨਾਲ ਭਿੜੇ ਵੈਭਵ ਸੂਰਿਆਵੰਸ਼ੀ-ਆਯੁਸ਼ ਮਹਾਤਰੇ
ਫਾਈਨਲ ਮੈਚ ਦੌਰਾਨ, ਵੈਭਵ ਸੂਰਿਆਵੰਸ਼ੀ ਅਤੇ ਆਯੁਸ਼ ਮਹਾਤਰੇ ਦੀ ਪਾਕਿਸਤਾਨੀ ਖਿਡਾਰੀਆਂ ਨਾਲ ਬਹਿਸ ਹੋਈ। ਆਯੁਸ਼ ਮਹਾਤਰੇ ਨੂੰ ਪਾਕਿਸਤਾਨੀ ਤੇਜ਼ ਗੇਂਦਬਾਜ਼ ਅਲੀ ਰਜ਼ਾ ਨੇ ਆਊਟ ਕੀਤਾ ਅਤੇ ਹਮਲਾਵਰ ਢੰਗ ਨਾਲ ਜਸ਼ਨ ਮਨਾਇਆ। ਆਯੁਸ਼ ਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਆਇਆ ਅਤੇ ਉਹ ਗੁੱਸੇ ਵਿੱਚ ਆ ਗਿਆ। ਦੋਵਾਂ ਵਿਚਕਾਰ ਤਿੱਖੀ ਬਹਿਸ ਹੋਈ। ਇਸ ਤੋਂ ਬਾਅਦ ਵੈਭਵ ਸੂਰਿਆਵੰਸ਼ੀ ਦੀ ਵਿਕਟ ਦਾ ਹਮਲਾਵਰ ਪਾਕਿਸਤਾਨੀ ਜਸ਼ਨ ਮਨਾਇਆ ਗਿਆ, ਜਿਸ ਕਾਰਨ ਵੈਭਵ ਸੂਰਿਆਵੰਸ਼ੀ ਨਾਲ ਬਹਿਸ ਹੋਈ।
