ਮੀਡੀਆ ਦੀ ਸਮੀਖਿਆ ਕਰਨ ਨਾਲ ਮਜ਼ਬੂਤ ਹੋਈ ਹਾਂ : ਸੇਰੇਨਾ
Wednesday, Jun 02, 2021 - 01:45 AM (IST)

ਪੈਰਿਸ- ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰਨ ਸੇਰੇਨਾ ਵਿਲੀਅਮਸ ਨੇ ਕਿਹਾ ਕਿ ਉਹ ਪ੍ਰੈੱਸ ਕਾਨਫਰੰਸਾਂ ਨਾਲ ਜੁੜੀਆਂ ਮੁਸ਼ਕਿਲਾਂ ਨੂੰ ਸਮਝ ਸਕਦੀ ਹੈ ਅਤੇ ਉਸ ਨੇ ਮੈਚ ਤੋਂ ਬਾਅਦ ਲਗਾਤਾਰ ਇਸਦਾ ਸਾਹਮਣਾ ਕੀਤਾ ਹੈ। ਸੇਰੇਨਾ ਨੇ ਕਿਹਾ ਮੈਂ ਇਨ੍ਹਾਂ ਚੀਜ਼ਾਂ ਦਾ ਸਾਹਮਣਾ ਕਰ ਚੁੱਕੀ ਹਾਂ। ਇਨ੍ਹਾਂ ਪਲਾਂ ਦਾ ਸਾਹਮਣਾ ਕਰਨਾ ਬੇਹੱਦ ਮੁਸ਼ਕਿਲ ਹੁੰਦਾ ਹੈ ਪਰ ਇਸ ਨੇ ਮੈਨੂੰ ਮਜ਼ਬੂਤ ਬਣਾਇਆ ਹੈ। ਸੇਰੇਨਾ ਨੇ ਫ੍ਰੈਂਚ ਓਪਨ ਦੇ ਪਹਿਲੇ ਦੌਰ ਵਿਚ ਜਿੱਤ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਇਹ ਟਿੱਪਣੀ ਕੀਤੀ। ਚਾਰ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਨਾਓਮੀ ਓਸਾਕਾ ਦੇ ਟੂਰਨਾਮੈਂਟ ਵਿਚੋਂ ਹਟਣ ਦੇ ਕੁਝ ਘੰਟੇ ਬਾਅਦ ਹੀ ਸੇਰੇਨਾ ਨੇ ਇਹ ਬਿਆਨ ਦਿੱਤਾ ਹੈ।
ਇਹ ਖ਼ਬਰ ਪੜ੍ਹੋ- ਪਾਕਿ ਕਪਤਾਨ ਬਾਬਰ ਆਜ਼ਮ ਨੇ ਆਪਣੀ ਭੈਣ ਨਾਲ ਕੀਤੀ ਮੰਗਣੀ
ਓਸਾਕਾ ਇਹ ਕਹਿੰਦੇ ਹੋਏ ਟੂਰਨਾਮੈਂਟ ਤੋਂ ਹਟ ਗਈ ਸੀ ਕਿ 2018 ਅਮਰੀਕੀ ਓਪਨ ਦੇ ਫਾਈਨਲ 'ਚ ਸੇਰੇਨਾ ਨੂੰ ਹਰਾਉਣ ਤੋਂ ਬਾਅਦ ਉਹ ਤਣਾਅ ਦਾ ਸਾਹਮਣਾ ਕਰ ਰਹੀ ਸੀ। ਪਿਛਲੇ ਹਫਤੇ ਓਸਾਕਾ ਨੇ ਕਿਹਾ ਸੀ ਕਿ ਉਹ ਰੇਲਾਂ ਗੈਰੋ 'ਤੇ ਮੈਚ ਤੋਂ ਬਾਅਦ ਹੋਣ ਵਾਲੀ ਪ੍ਰੈੱਸ ਕਾਨਫਰੰਸ 'ਚ ਹਿੱਸਾ ਨਹੀਂ ਲਵੇਗੀ।
ਇਹ ਖ਼ਬਰ ਪੜ੍ਹੋ- ਨਿਊਯਾਰਕ ਦੇ ਮੁਕਾਬਲੇ ਮੁੰਬਈ ’ਚ ਲਗਭਗ ਦੁੱਗਣੀ ਹੈ ਪੈਟਰੋਲ ਦੀ ਕੀਮਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।