ਸਟੋਕਸ 13 ਫਰਵਰੀ ਨੂੰ ਹੋਵੇਗਾ ਅਦਾਲਤ ''ਚ ਪੇਸ਼

Saturday, Jan 20, 2018 - 12:06 AM (IST)

ਸਟੋਕਸ 13 ਫਰਵਰੀ ਨੂੰ ਹੋਵੇਗਾ ਅਦਾਲਤ ''ਚ ਪੇਸ਼

ਲੰਡਨ— ਇੰਗਲੈਂਡ ਦਾ ਆਲਰਾਊਂਡਰ ਬੇਨ ਸਟੋਕਸ ਪਿਛਲੇ ਸਾਲ ਸਤੰਬਰ 'ਚ ਬ੍ਰਿਸਟਲ ਨਾਈਟ ਕਲੱਬ ਵਿਚ ਹੋਏ ਝਗੜੇ ਦੇ ਮਾਮਲੇ 'ਚ 13 ਫਰਵਰੀ ਨੂੰ ਬ੍ਰਿਸਟਲ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਹੋਵੇਗਾ। ਝਗੜੇ ਦੇ ਮਾਮਲੇ 'ਚ ਜਾਂਚ ਦਾ ਸਾਹਮਣਾ ਕਰ ਰਹੇ ਸਟੋਕਸ ਦੀ ਇੰਗਲੈਂਡ ਦੀ ਵਨ ਡੇ ਟੀਮ ਵਿਚ ਹਾਲ ਹੀ 'ਚ ਵਾਪਸੀ ਹੋਈ ਸੀ ਪਰ ਨਾਲ ਹੀ ਕਿਹਾ ਗਿਆ ਸੀ ਕਿ ਜੇਕਰ ਉਸ ਦੇ ਉੱਪਰ ਦੋਸ਼ ਤੈਅ ਹੋ ਜਾਂਦੇ ਹਨ ਤਾਂ ਉਸ ਦੇ ਲਈ ਇੰਗਲੈਂਡ ਵਲੋਂ ਖੇਡਣਾ ਮੁਸ਼ਕਿਲ ਹੋ ਜਾਵੇਗਾ। ਇੰਗਲੈਂਡ ਦੀ ਕਰਾਊਨ ਪ੍ਰਾਸੀਕਿਊਸ਼ਨ ਸਰਵਿਸ (ਸੀ. ਪੀ. ਐੱਸ.) ਨੇ ਪਿਛਲੇ ਸਾਲ ਸਤੰਬਰ ਵਿਚ ਬ੍ਰਿਸਟਲ ਨਾਈਟ ਕਲੱਬ 'ਚ ਹੋਏ ਝਗੜੇ ਦੇ ਮਾਮਲੇ 'ਚ ਸਟੋਕਸ 'ਤੇ ਹਾਲ ਹੀ 'ਚ ਦੋਸ਼ ਤੈਅ ਕੀਤੇ ਸਨ।


Related News