ਸਟੀਵ ਸਮਿਥ ਨੇ ਕਾਂਸਟਾਸ ਦੀ ਤਾਰੀਫਾਂ ਦੇ ਬੰਨ੍ਹੇ ਪੁਲ, ਕਿਹਾ...

Monday, Dec 30, 2024 - 06:55 PM (IST)

ਸਟੀਵ ਸਮਿਥ ਨੇ ਕਾਂਸਟਾਸ ਦੀ ਤਾਰੀਫਾਂ ਦੇ ਬੰਨ੍ਹੇ ਪੁਲ, ਕਿਹਾ...

ਮੈਲਬੌਰਨ- 'ਬਾਕਸਿੰਗ ਡੇ' ਟੈਸਟ 'ਚ ਹਮਲਾਵਰ ਬੱਲੇਬਾਜ਼ੀ ਤੋਂ ਇਲਾਵਾ ਮੈਦਾਨ 'ਤੇ ਆਪਣੇ ਹਾਵ-ਭਾਵ ਨਾਲ ਦਰਸ਼ਕਾਂ ਨੂੰ ਆਪਣੇ ਨਾਲ ਜੋੜਨ ਵਾਲੇ ਆਸਟ੍ਰੇਲੀਆ ਦੇ ਨੌਜਵਾਨ ਸਲਾਮੀ ਬੱਲੇਬਾਜ਼ ਸੈਮ ਕਾਂਸਟਾਸ ਨੂੰ ਅਨੁਭਵੀ ਸਟੀਵ ਸਮਿਥ ਨੇ 'ਜਜ਼ਬਾਤੀ' ਦੱਸਿਆ ਅਤੇ ਕਿਹਾ ਕਿ ਉਹ ਊਰਜਾ ਨਾਲ ਭਰਪੂਰ ਖਿਡਾਰੀ ਹੈ। ਮੈਲਬੌਰਨ 'ਚ ਖੇਡੇ ਗਏ ਚੌਥੇ ਟੈਸਟ 'ਚ ਆਪਣਾ ਡੈਬਿਊ ਕਰਨ ਵਾਲੇ ਕੋਂਸਟਾਸ ਨੇ 65 ਗੇਂਦਾਂ 'ਚ 60 ਦੌੜਾਂ ਬਣਾ ਕੇ ਆਸਟ੍ਰੇਲੀਆ ਨੂੰ ਹਮਲਾਵਰ ਸ਼ੁਰੂਆਤ ਦਿਵਾਈ। ਉਸ ਨੇ ਇਸ ਪਾਰੀ ਦੌਰਾਨ ਜਸਪ੍ਰੀਤ ਬੁਮਰਾਹ ਵਿਰੁੱਧ ਸਕੂਪ ਅਤੇ ਲੈਪ ਸ਼ਾਟ ਖੇਡ ਕੇ ਪ੍ਰਭਾਵਿਤ ਕੀਤਾ। ਆਸਟ੍ਰੇਲੀਆ ਨੇ ਇਹ ਮੈਚ 184 ਦੌੜਾਂ ਨਾਲ ਜਿੱਤ ਲਿਆ। 

PunjabKesari

ਆਪਣੇ ਹਾਸੇ 'ਤੇ ਕਾਬੂ ਰੱਖਦੇ ਹੋਏ ਸਮਿਥ ਨੇ '7 ਕ੍ਰਿਕਟ' ਨੂੰ ਕਿਹਾ, 'ਉਹ ਬਹੁਤ ਭਾਵੁਕ ਹੈ। ਮੈਨੂੰ ਲੱਗਦਾ ਹੈ ਕਿ ਉਸ ਨੇ ਦਬਾਅ ਵਿੱਚ ਆਪਣੀ ਖੇਡ ਦਾ ਸੱਚਮੁੱਚ ਆਨੰਦ ਮਾਣਿਆ।'' ਕੋਂਟਾਸ ਨੂੰ ਦੇਖ ਕੇ ਸਮਿਥ ਨੂੰ ਸ਼ਾਇਦ ਆਪਣੀ ਜਵਾਨ ਜ਼ਿੰਦਗੀ ਦੀ ਯਾਦ ਆ ਗਈ ਹੋਵੇਗੀ। ਜਿਸ ਕਾਰਨ ਉਸ ਦਾ ਨਾਂ Smudge ਰੱਖਿਆ ਗਿਆ। 19 ਸਾਲਾ ਕੋਨਸਟਾਸ ਨੇ ਵੀ ਫੀਲਡਿੰਗ ਦੌਰਾਨ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ। ਉਹ ਲਗਾਤਾਰ ਭਾਰਤੀ ਬੱਲੇਬਾਜ਼ਾਂ 'ਤੇ ਵਿਅੰਗ ਕੱਸ ਰਿਹਾ ਸੀ। ਸਮਿਥ ਨੇ ਕਿਹਾ, ''ਫੀਲਡਿੰਗ ਕਰਦੇ ਸਮੇਂ ਉਹ ਲਗਾਤਾਰ ਬੁੜਬੁੜਾਉਂਦਾ ਰਿਹਾ। ਇਕ ਸਮਾਂ ਅਜਿਹਾ ਵੀ ਆਇਆ ਜਦੋਂ ਯਸ਼ਸਵੀ ਜਾਇਸਵਾਲ ਨੇ ਉਸ ਨੂੰ ਚੁੱਪ ਕਰਵਾਉਣ ਲਈ ਗੇਂਦ ਨੂੰ ਜ਼ੋਰ ਨਾਲ ਮਾਰਨ ਦੀ ਕੋਸ਼ਿਸ਼ ਕੀਤੀ। ਉਸ ਦੇ ਆਉਣ ਨਾਲ ਟੀਮ 'ਚ ਸਕਾਰਾਤਮਕ ਊਰਜਾ ਆਈ ਹੈ।'' 


author

Tarsem Singh

Content Editor

Related News