ਦਰਸ਼ਕਾਂ ਦੀ ਹੂਟਿੰਗ ਦੇ ਬਾਅਦ ਸਮਿਥ ਨੇ ਕਿਹਾ- ਇਸ ਨਾਲ ਫਰਕ ਨਹੀਂ ਪੈਂਦਾ

05/26/2019 2:43:10 PM

ਸਪੋਰਟਸ ਡੈਸਕ— ਸਟੀਵ ਸਮਿਥ ਨੂੰ ਆਸਟਰੇਲੀਆ ਦੀ ਇੰਗਲੈਂਡ ਦੇ ਖਿਲਾਫ ਵਰਲਡ ਕੱਪ ਅਭਿਆਸ ਮੈਚ 'ਚ 12 ਦੌੜਾਂ ਨਾਲ ਜਿੱਤ ਦੇ ਦੌਰਾਨ ਦਰਸ਼ਕਾਂ ਦੀ ਹੂਟਿੰਗ ਦਾ ਵੀ ਸਾਹਮਣਾ ਕਰਨਾ ਪਿਆ ਪਰ ਇਸ ਸਾਬਕਾ ਕਪਤਾਨ ਨੇ ਕਿਹਾ ਕਿ ਇਸ ਨਾਲ ਉਸ 'ਤੇ ਕੋਈ ਅਸਰ ਨਹੀਂ ਪੈਂਦਾ। ਸਮਿਥ ਨੇ ਗੇਂਦ ਨਾਲ ਛੇੜਛਾੜ ਦੇ ਮਾਮਲੇ 'ਚ ਇਕ ਸਾਲ ਦੀ ਪਾਬੰਦੀ ਝੱਲਣ ਦੇ ਬਾਅਦ ਪਹਿਲੀ ਵਾਰ ਇੰਗਲੈਂਡ ਦੀ ਧਰਤੀ 'ਤੇ ਕੋਈ ਮੈਚ ਖੇਡਿਆ ਜਿਸ 'ਚ ਉਸ ਨੇ 116 ਦੌੜਾਂ ਬਣਾਈਆਂ। ਸਮਿਥ ਨੇ ਮੈਚ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ, ''ਹਰ ਕੋਈ ਆਪਣੇ ਵਿਚਾਰ ਰੱਖਣ ਅਤੇ ਉਹ ਕਿਸੇ ਵਿਅਕਤੀ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ ਚਾਹੁੰਦੇ ਹਨ, ਇਸ ਦੇ ਲਈ ਆਜ਼ਾਦ ਹੈ। ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਮੈਂ ਇਸ ਨਾਲ ਪਰੇਸ਼ਾਨ ਨਹੀਂ ਹਾਂ। ਮੈਂ ਇਸ 'ਤੇ ਧਿਆਨ ਨਹੀਂ ਦਿੰਦਾ।'' ਉਨ੍ਹਾਂ ਕਿਹਾ, ''ਜਦੋਂ ਮੈਂ ਕ੍ਰੀਜ਼ 'ਤੇ ਸੀ ਉਦੋਂ ਮੈਂ ਇਸ 'ਤੇ ਧਿਆਨ ਨਹੀਂ ਦਿੱਤਾ ਕਿ ਦਰਸ਼ਕ ਕੀ ਕਹਿ ਰਹੇ ਹਨ।''
PunjabKesari
ਸਮਿਥ ਨੇ ਕਿਹਾ ਕਿ ਉਨ੍ਹਾਂ ਦਾ ਅਤੇ ਵਾਰਨਰ ਦਾ ਉਨ੍ਹਾਂ ਦੇ ਸਾਥੀਆਂ ਨੇ ਵਾਪਸੀ 'ਤੇ ਤਹੇਦਿਲ ਨਾਲ ਸਵਾਗਤ ਕੀਤਾ। ਉਨ੍ਹਾਂ ਕਿਹਾ, ''ਇਹ ਅਜਿਹਾ ਹੈ ਜਿਵੇਂ ਅਸੀਂ ਟੀਮ ਤੋਂ ਬਾਹਰ ਹੀ ਨਹੀਂ ਹੋਏ ਸੀ। ਮੈਂ ਜਾਣਦਾ ਹਾਂ ਕਿ ਮੈਨੂੰ ਬਾਲਕਨੀ ਤੋਂ ਮੇਰੇ ਸਾਥੀਆਂ ਦਾ ਸਮਰਥਨ ਮਿਲ ਰਿਹਾ ਸੀ ਅਤੇ ਮੇਰੇ ਲਈ ਇਹ ਸਭ ਤੋਂ ਵੱਧ ਮਹੱਤਵਪੂਰਨ ਹੈ।'' ਆਪਣੀ ਫਾਰਮ ਬਾਰੇ ਉਨ੍ਹਾਂ ਕਿਹਾ, ''ਮੈਂ ਇਸ ਨੂੰ ਬਹੁਤ ਜ਼ਿਆਦਾ ਤਵੱਜੋ ਨਹੀਂ ਦਿੰਦਾ। ਇਹ ਸਿਰਫ ਅਭਿਆਸ ਮੈਚ ਹੈ। ਉਮੀਦ ਹੈ ਕਿ ਅਸਲੀ ਮੈਚਾਂ 'ਚ ਵੀ ਮੇਰੀ ਇਹੋ ਫਾਰਮ ਰਹੇਗੀ। ਪਰ ਮੈਂ ਚੰਗਾ ਮਹਿਸੂਸ ਕਰ ਰਿਹਾ ਹਾਂ। ਜਦੋਂ ਵੀ ਮੈਂ ਆਸਟਰੇਲੀਆ ਲਈ ਸੈਂਕੜਾ ਬਣਾਉਂਦਾ ਹਾਂ ਤਾਂ ਇਹ ਅਸਲ 'ਚ ਸਨਮਾਨ ਹੁੰਦਾ ਹੈ।''


Tarsem Singh

Content Editor

Related News