ਜਸਟਿਨ ਲੈਂਗਰ ਨੇ ਸਮਿਥ ਦੀ ਤੁਲਨਾ ਸਚਿਨ ਨਾਲ ਕਰਦੇ ਹੋਏ ਦਿੱਤਾ ਇਹ ਵੱਡਾ ਬਿਆਨ

Monday, May 20, 2019 - 11:15 AM (IST)

ਜਸਟਿਨ ਲੈਂਗਰ ਨੇ ਸਮਿਥ ਦੀ ਤੁਲਨਾ ਸਚਿਨ ਨਾਲ ਕਰਦੇ ਹੋਏ ਦਿੱਤਾ ਇਹ ਵੱਡਾ ਬਿਆਨ

ਲੰਡਨ— ਆਸਟਰੇਲੀਆ ਦੇ ਮੁੱਖ ਕੋਚ ਜਸਟਿਨ ਲੈਂਗਰ ਵਿਸ਼ਵ ਕੱਪ ਤੋਂ ਪਹਿਲਾਂ ਇੱਥੇ ਟੀਮ ਦੇ ਅਭਿਆਸ ਸੈਸ਼ਨ 'ਚ ਸਟੀਵ ਸਮਿਥ ਦੀ ਬੱਲੇਬਾਜ਼ੀ ਦੇਖ ਕੇ ਇੰਨੇ ਖੁਸ਼ ਹਨ ਕਿ ਉਨ੍ਹਾਂ ਨੇ ਇੱਥੇ ਤਕ ਕਹਿ ਦਿੱਤਾ ਕਿ 'ਇਹ ਸਚਿਨ ਨੂੰ ਬੱਲੇਬਾਜ਼ੀ ਕਰਦੇ ਦੇਖਣਾ ਜਿਹਾ ਸੀ।' ਸਮਿਥ ਦੀ ਤੁਲਨਾ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨਾਲ ਕਰਨਾ ਬੇਹੱਦ ਮਹੱਤਵਪੂਰਨ ਹੈ ਜਿਸ ਨਾਲ ਉਨ੍ਹਾਂ ਨੇ 30 ਮਈ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਵਿਰੋਧੀ ਟੀਮਾਂ ਨੂੰ ਵੀ ਸੰਦੇਸ਼ ਦੇ ਦਿੱਤਾ ਹੈ।
PunjabKesari
ਇਕ ਵੈੱਬਸਾਈਟ ਨਾਲ ਗੱਲਬਾਤ ਕਰਦੇ ਸਮੇਂ ਉਨ੍ਹਾਂ ਕਿਹਾ, ''ਪੈਟ ਕਮਿੰਸ 'ਤੇ ਥਰਡ ਮੈਨ ਦੇ ਉੱਪਰ ਤੋਂ ਛੱਕਾ ਜੜਨ ਦੇ ਬਾਅਦ ਉਨ੍ਹਾਂ ਨਾਥਨ ਕੂਲਟਰ ਨਾਈਲ 'ਤੇ ਦੇਖਣ ਯੋਗ ਸ਼ਾਟ ਲਗਾਇਆ ਜਿਸ ਤੋਂ ਬਾਅਦ ਲੈਂਗਰ ਨੇ ਕਿਹਾ, ''ਇਹ ਸਚਿਨ ਨੂੰ ਬੱਲੇਬਾਜ਼ੀ ਕਰਦੇ ਹੋਏ ਦੇਖਣ ਜਿਹਾ ਸੀ।'' ਲੈਂਗਰ ਨੇ ਕਿਹਾ, ''ਇਕ ਬੱਲੇਬਾਜ਼ ਦੇ ਤੌਰ 'ਚ ਇਹ ਬਿਹਤਰੀਨ ਹੈ। ਮੈਂ ਨਿਊਜ਼ੀਲੈਂਡ ਖਿਲਾਫ ਤਿੰਨ ਅਭਿਆਸ ਮੈਚਾਂ 'ਚ ਸਟੀਵ ਸਮਿਥ ਨੂੰ ਬੱਲੇਬਾਜ਼ੀ ਕਰਦੇ ਹੋਏ ਦੇਖਿਆ। ਉਹ ਇਸ ਖੇਡ ਦਾ ਮਾਸਟਰ ਹੈ, ਇਸ ਲਈ ਉਸ ਦੀ ਟੀਮ 'ਚ ਵਾਪਸੀ ਚੰਗੀ ਹੈ।


author

Tarsem Singh

Content Editor

Related News