ਸਮਿਥ ਦੇ ਮੁੜ ਕਪਤਾਨ ਬਣਨ ਦੇ ਬਿਆਨ ’ਤੇ ਕੋਚ ਲੈਂਗਰ ਨੇ ਦਿੱਤਾ ਆਪਣਾ ਪ੍ਰਤੀਕਰਮ, ਜਾਣੋ ਕੀ ਕਿਹਾ
Tuesday, Mar 30, 2021 - 05:59 PM (IST)
ਸਪੋਰਟਸ ਡੈਸਕ— ਸਟੀਵ ਸਮਿਥ ਨੇ ਕਿਹਾ ਕਿ ਜੇਕਰ ਮੁੜ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਆਸਟਰੇਲੀਆ ਦੀ ਕਪਤਾਨੀ ਕਰਨਾ ਪਸੰਦ ਕਰਨਗੇ। ਇਸ ’ਤੇ ਆਸਟਰੇਲੀਆਈ ਕੋਚ ਜਸਟਿਨ ਲੈਂਗਰ ਨੇ ਕਿਹਾ ਕਿ ਟਿਮ ਪੇਨ (ਟੈਸਟ ਕਪਤਾਨ) ਤੇ ਆਰੋਨ ਫਿੰਚ (ਸਫ਼ੈਦ ਗੇਂਦ ਦੇ ਕਪਤਾਨ) ਦੇ ਨਾਲ ਟੀਮਾਂ ਚੰਗੇ ਹੱਥਾਂ ’ਚ ਹਨ।
ਇਹ ਵੀ ਪੜ੍ਹੋ : ਪੰਜਾਬ ਕਿੰਗਜ਼ ਨੇ ਲਾਂਚ ਕੀਤੀ ਨਵੀਂ ਜਰਸੀ, ਜਾਣੋ ਕੀ ਹੈ ਖ਼ਾਸੀਅਤ
ਲੈਂਗਰ ਨੇ ਕਿਹਾ, ਸਾਡੇ ਕੋਲ 2 ਬਹੁਤ ਚੰਗੇ ਕਪਤਾਨ ਤੇ 2 ਮਹੱਤਵਪੂਰਨ ਮੁਕਾਬਲੇ ਹਨ- ਇਕ ਏਸ਼ੇਜ਼ ਤੇ ਇਕ ਟੀ-20 ਵਰਲਡ ਕੱਪ। ਸਾਡਾ ਭਵਿੱਖ ਚੰਗਾ ਲਗ ਰਿਹੈ। ਕਪਤਾਨੀ ਲਈ ਸਥਾਨ ਉਪਲਬਧ ਨਹੀਂ ਹੈ। ਸੋਮਵਾਰ ਨੂੰ ਸਮਿਥ ਪਹਿਲੀ ਵਾਰ ਮੌਕਾ ਮਿਲਣ ’ਤੇ ਆਸਟਰੇਲੀਆ ਦੀ ਅਗਵਾਈ ਕਰਨ ਲਈ ਆਪਣੀ ਬੇਸਬਰੀ ਬਾਰੇ ਗੱਲ ਕਰਨ ਲਈ ਬਾਹਰ ਆਏ। ਮਾਰਚ 2018 ’ਚ ਦੱਖਣੀ ਅਫ਼ਰੀਕਾ ਖ਼ਿਲਾਫ਼ ਕੇਪਟਾਊਨ ਟੈਸਟ ’ਚ ਗੇਂਦ ਨਾਲ ਛੇੜਛਾੜ ’ਚ ਸ਼ਾਮਲ ਹੋਣ ਦੀ ਪੁਸ਼ਟੀ ਹੋਣ ਦੇ ਬਾਅਦ ਸਮਿਥ ਨੂੰ ਕਪਤਾਨ ਦੇ ਤੌਰ ’ਤੇ ਹਟਾ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : IPL 2021 : ਪੰਤ, ਰਹਾਣੇ, ਸਮਿਥ ਜਾਂ ਅਸ਼ਵਿਨ ’ਚੋਂ ਕੌਣ ਬਣੇਗਾ ਦਿੱਲੀ ਕੈਪੀਟਲਸ ਦਾ ਕਪਤਾਨ
ਸਮਿਥ ਨੇ ਕਿਹਾ, ‘‘ਮੇਰੇ ਕੋਲ ਯਕੀਨੀ ਤੌਰ ’ਤੇ ਇਸ ਬਾਰੇ ’ਚ ਸੋਚਣ ਲਈ ਬਹੁਤ ਸਮਾਂ ਹੈ ਤੇ ਮੈਨੂੰ ਲਗਦਾ ਹੈ ਕਿ ਹੁਣ ਮੈਂ ਇਕ ਅਜਿਹੀ ਸਥਿਤੀ ’ਤੇ ਪਹੁੰਚ ਗਿਆ ਹਾਂ ਜਿੱਥੇ ਜੇਕਰ ਮੌਕਾ ਫਿਰ ਤੋਂ ਆਇਆ ਤਾਂ ਮੈਂ ਬਹੁਤ ਹੀ ਉਤਸ਼ਾਹਤ ਹੋਵਾਂਗਾ। ਜੇਕਰ ਕ੍ਰਿਕਟ ਆਸਟਰੇਲੀਆ ਚਾਹੁੰਦਾ ਹੈ ਕਿ ਇਹ ਟੀਮ ਲਈ ਸਰਵਸ੍ਰੇਸ਼ਠ ਹੈ ਤਾਂ ਯਕੀਨੀ ਤੌਰ ’ਤੇ ਇਸ ’ਚ ਮੇਰੀ ਦਿਲਚਸਪੀ ਹੋਵੇਗੀ।’’ ਸਮਿਥ ਨੇ ਕਿਹਾ ਕਿ ਗੇਂਦ ਨਾਲ ਛੇੜਛਾੜ ਵਾਲੀ ਘਟਨਾ ਸਾਰੀ ਜ਼ਿੰਦਗੀ ਲਈ ਉਨ੍ਹਾਂ ਦੇ ਨਾਂ ਨਾਲ ਜੁੜੀ ਰਹੇਗੀ ਪਰ ਉਹ ਇਸ ਨੂੰ ਫਿਰ ਤੋਂ ਕਪਤਾਨੀ ਸੰਭਾਲਣ ਦੀ ਰਾਹ ’ਚ ਅੜਿੱਕਾ ਨਹੀਂ ਬਣਨ ਦੇਣਗੇ। ਜੇਕਰ ਮੇਰੀ ਇੱਛਾ ਪੂਰੀ ਨਹੀਂ ਹੁੰੁਦੀ ਤਾਂ ਵੀ ਮੈਂ ਟੀਮ ਦੇ ਕਪਤਾਨ ਦਾ ਉਸੇ ਤਰ੍ਹਾਂ ਨਾਲ ਸਮਰਥਨ ਜਾਰੀ ਰੱਖਾਂਗਾ ਜਿਵੇਂ (ਟੈਸਟ ਕਪਤਾਨ) ਟਿਮ ਪੇਨ ਤੇ ਫ਼ਿੰਚੀ (ਵਨ-ਡੇ ਕਪਤਾਨ ਆਰੋਨ ਫ਼ਿੰਚ) ਦਾ ਸਮਰਥਨ ਕਰਦਾ ਰਿਹਾ ਹਾਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।