ਧੋਨੀ-ਯੁਵਰਾਜ ਬਾਰੇ ਸ਼ਾਸਤਰੀ ਦਾ ਵੱਡਾ ਬਿਆਨ, ਖਿਡਾਰੀਆਂ ਨੂੰ ਮਿਲੇਗੀ ਆਜ਼ਾਦੀ

07/13/2017 3:48:17 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਨਵੇਂ ਨਿਯੁਕਤ ਕੋਚ ਰਵੀ ਸ਼ਾਸਤਰੀ ਨੂੰ ਬੀ. ਸੀ. ਸੀ. ਆਈ. ਦੀ ਕ੍ਰਿਕਟ ਸਲਾਹਕਾਰ ਕਮੇਟੀ (ਸੀ. ਏ. ਸੀ.) ਵਲੋਂ ਇਸ ਹਾਈ ਪ੍ਰੋਫਾਇਲ ਅਹੁਦੇ 'ਤੇ ਨਿਯੁਕਤ ਕੀਤੇ ਜਾਣ ਤੋਂ ਬਾਅਦ ਉਹ ਬਹੁਤ ਉਤਸਾਹਿਤ ਨਜ਼ਰ ਆ ਰਹੇ ਹਨ। ਰਵੀ ਸ਼ਾਸਤਰੀ ਸ਼੍ਰੀਲੰਕਾ ਦੌਰੇ ਤੋਂ ਟੀਮ ਦੇ ਨਾਲ ਜੁੜ ਜਾਣਗੇ ਅਤੇ ਵਿਸ਼ਵ ਕੱਪ 2019 ਤੱਕ ਟੀਮ ਦੇ ਨਾਲ ਰਹਿਣਗੇ। ਰਵੀ ਸ਼ਾਸਤਰੀ ਨੇ ਕੋਚ ਬਣਦੇ ਹੀ ਸਾਬਕਾ ਭਾਰਤੀ ਕਪਤਾਨ ਐੱਮ. ਐੱਸ. ਧੋਨੀ ਅਤੇ ਯੁਵਰਾਜ ਸਿੰਘ ਦੇ ਭਵਿੱਖ 'ਤੇ ਵੱਡਾ ਬਿਆਨ ਦਿੱਤਾ ਹੈ।
ਵਿਸ਼ਵ ਕੱਪ 'ਚ ਲੰਬਾ ਸਮਾਂ, ਧੋਨੀ-ਯੁਵਰਾਜ ਚੈਂਪੀਅਨ ਖਿਡਾਰੀ
ਰਵੀ ਸ਼ਾਸਤਰੀ ਤੋਂ ਜਦੋਂ ਐੱਮ. ਐੱਸ. ਧੋਨੀ ਅਤੇ ਯੁਵਰਾਜ ਸਿੰਘ ਦੇ 2019 ਦੇ ਵਿਸ਼ਵ ਕੱਪ 'ਚ ਖੇਡਣ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ 2019 ਦੇ ਵਿਸ਼ਵ ਕੱਪ 'ਚ ਅਜੇ ਇਕ ਲੰਬਾ ਸਮੇਂ ਬਚਿਆ ਹੋਇਆ ਹੈ, ਮੈਂ ਪਹਿਲਾ ਵੀ ਕਿਹਾ ਹੈ ਅਤੇ ਇਕ ਵਾਰ ਫਿਰ ਤੋਂ ਕਹਿੰਦਾ ਹਾਂ ਕਿ ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਮਹਿੰਦਰ ਸਿੰਘ ਧੋਨੀ ਅਤੇ ਯੁਵਰਾਜ ਸਿੰਘ ਚੈਂਪੀਅਨ ਖਿਡਾਰੀ ਹਨ। ਮੈਂ ਅਜੇ ਇਕ ਨਵੀਂ ਸ਼ੁਰੂਆਤ ਕਰਨ ਜਾ ਰਿਹਾ ਹਾਂ ਅਤੇ ਇਸ ਦੇ ਲਈ ਮੈਨੂੰ ਟੀਮ ਦੇ ਖਿਡਾਰੀਆਂ ਦੇ ਨਾਲ-ਨਾਲ ਕਪਤਾਨ ਦੇ ਨਾਲ ਵੀ ਇਕ ਲੰਬਾ ਸਮੇਂ ਬਿਤਾਉਣ ਪਏਗਾ।
ਇਸ ਤੋਂ ਇਲਾਵਾ ਸ਼ਾਸਤਰੀ ਨੇ ਕਿਹਾ ਕਿ ਉਹ ਇਕ ਨਵੀਂ ਸ਼ੁਰੂਆਤ ਕਰਨਾ ਚਾਹੁੰਦੇ ਹਨ। ਇਸ ਦੇ ਲਈ ਉਹ ਟੀਮ ਦੇ ਖਿਡਾਰੀਆਂ ਨੂੰ ਹੋਰ ਵੀ ਆਜ਼ਾਦੀ ਦੇਣਗੇ ਅਤੇ ਉਨ੍ਹਾਂ ਦੀ ਮਾਨਸਿਕ ਤਾਕਤ 'ਤੇ ਕੰਮ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਆਤਮਵਿਸ਼ਵਾਸ ਵੀ ਵਧਾਏਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਂ ਮੌਜੂਦਾ ਖਿਡਾਰੀਆਂ ਦੀ ਸ਼ੈਲੀ ਦੇ ਨਾਲ ਕੋਈ ਤੰਗ ਪਰੇਸ਼ਾਨ ਨਹੀਂ ਕਰਾਂਗਾ ਕਿਉਂਕਿ ਵੱਡੇ ਪੱਧਰ 'ਤੇ ਤੁਹਾਨੂੰ ਕੋਚਿੰਗ ਦੀ ਬਹੁਤ ਲੋੜ ਹੁੰਦੀ ਹੈ ਅਤੇ ਜ਼ਿਆਦਾ ਬਦਲਾਅ ਦੀ ਵੀ ਲੋੜ ਨਹੀਂ ਹੁੰਦੀ।


Related News