ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੇ ਧੋਨੀ ਦੇ ਬਾਰੇ ''ਚ ਦਿੱਤਾ ਇਹ ਬਿਆਨ

06/06/2019 5:01:20 AM

ਲੰਡਨ— ਭਾਰਤੀ ਟੀਮ ਨੇ ਆਈ. ਸੀ. ਸੀ. ਵਿਸ਼ਵ ਕੱਪ ਕ੍ਰਿਕਟ 2019 'ਚ ਆਪਣੀ ਜੇਤੂ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਦੱਖਣੀ ਅਫਰੀਕਾ ਨੂੰ 6 ਵਿਕਟਾਂ ਨਾਲ ਹਰਾਇਆ। ਭਾਰਤੀ ਟੀਮ ਖਿਤਾਬ ਦੀ ਪ੍ਰਬਲ ਦਾਅਵੇਦਾਂ 'ਚ ਸ਼ਾਮਿਲ ਹੈ। ਇਸ ਦੇ ਨਾਲ ਹੀ ਬਾਲੀਵੁੱਡ ਸਟਾਰ ਸਲਮਾਨ ਖਾਨ ਨੇ ਮਹਿੰਦਰ ਸਿੰਘ ਧੋਨੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਸਲਮਾਨ ਖਾਨ ਨੇ ਧੋਨੀ ਨੂੰ ਟੀਮ ਲਈ ਐੱਕਸ ਫੈਕਟਰ ਦੱਸਿਆ ਹੈ। ਇਕ ਟੀ. ਵੀ. ਇੰਟਰਵਿਊ 'ਚ ਸਲਮਾਨ ਤੇ ਉਸਦੇ ਪਿਤਾ ਸਲੀਮ ਸ਼ਾਮਿਲ ਹੋਏ। ਜਦੋਂ ਸਲਮਾਨ ਤੋਂ ਭਾਰਤੀ ਟੀਮ ਦੇ ਵਿਸ਼ਵ ਕੱਪ ਜੇਤੂ ਮੁਹਿੰਮ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਸਲਮਾਨ ਨੇ ਮਾਹੀ ਦੀ ਖੂਬ ਸ਼ਲਾਘਾ ਕੀਤੀ। ਸਲਮਾਨ ਨੇ ਕਿਹਾ ਕਿ ਮੇਰੇ ਖਿਆਲ ਨਾਲ ਇਸ ਵਿਸ਼ਵ ਕੱਪ 'ਚ ਧੋਨੀ ਭਾਰਤੀ ਟੀਮ ਦੇ ਲਈ ਐੱਕਸ ਫੈਕਟਰ ਸਾਬਤ ਹੋਣਗੇ। ਕਈ ਬਾਰ ਚੁੱਪ ਰਹਿਣ ਵਾਲੇ ਵਿਅਕਤੀ ਨੂੰ ਗਲਤ ਸਮਝਿਆ ਜਾਂਦਾ ਹੈ ਪਰ ਇੱਥੇ ਬਿਲਕੁੱਲ ਉਲਟ ਹੈ। ਚੁੱਪ ਰਹਿਣਾ ਹੀ ਧੋਨੀ ਦੀ ਤਾਕਤ ਹੈ। ਇਸ ਦੇ ਨਾਲ ਹੀ ਉਹ ਬਿਲਕੁੱਲ ਚੁੱਪ ਰਹਿੰਦੇ ਹਨ ਤੇ ਹਰ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਦੇ ਤੇ ਸਮਝਦੇ ਹਨ। ਇਸ ਕੂਲ ਕੈਪਟਨ ਨੇ ਟੀਮ ਨੂੰ ਕਈ ਯਾਦਗਾਰ ਜਿੱਤਾ ਦਿਵਾਈਆਂ ਹਨ। ਮੈਨੂੰ ਲੱਗਦਾ ਹੈ ਧੋਨੀ ਭਾਰਤੀ ਟੀਮ ਦੇ ਲਈ ਐੱਕਸ ਫੈਕਟਰ ਸਾਬਤ ਹੋਣਗੇ।
ਦੂਜੇ ਪਾਸੇ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੇ ਵੀ ਧੋਨੀ ਦੀ ਖੂਬ ਸ਼ਲਾਘਾ ਕੀਤੀ। ਉਨ੍ਹਾਂ ਨੇ ਧੋਨੀ ਦੀ ਵਿਕਟਕੀਪਿੰਗ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਿਕਟ ਲਈ ਪਿੱਛੇ ਹੋਣ ਦੇ ਕਾਰਨ ਧੋਨੀ ਨੂੰ ਖੇਡ ਦੇ ਨੇੜਿਓ ਨਜ਼ਰ ਰੱਖਣ 'ਚ ਮਦਦ ਮਿਲਦੀ ਹੈ। ਸਲੀਮ ਨੇ ਕਿਹਾ ਕਿ ਧੋਨੀ 'ਚ ਖੇਡ ਨੂੰ ਅੱਗੇ ਵਧਾਉਣ ਦਾ ਹੁਨਰ ਹੈ। ਸਲਮਾਨ ਤੇ ਸਲੀਮ ਖਾਨ ਨੇ ਕਈ ਬਾਰ ਧੋਨੀ ਦੀ ਸ਼ਲਾਘਾ ਕੀਤੀ ਹੈ।


Gurdeep Singh

Content Editor

Related News