ਸ਼੍ਰੀਨਿਵਾਸਨ ਨੇ ਬੀ.ਸੀ.ਸੀ.ਆਈ. ਐੱਸ. ਜੀ.ਐੱਮ. ''ਚ ਸ਼ਿਰਕਤ ਕੀਤੀ

6/25/2017 6:55:24 PM

ਮੁੰਬਈ— ਐੱਨ. ਸ਼੍ਰੀਨਿਵਾਸਨ ਨੇ ਅੱਜ ਸੁਪਰੀਮ ਕੋਰਟ ਵੱਲੋਂ ਨਿਯੁਕਤ ਪ੍ਰਸ਼ਾਸਕਾਂ ਦੀ ਕਮੇਟੀ (ਸੀ.ਓ.ਏ.) ਨੇ ਨਾਲ ਵੱਖ-ਵੱਖ ਸੂਬਾ ਸੰਘਾਂ ਦੀ ਬੈਠਕ 'ਚ ਸ਼ਿਰਕਤ ਕੀਤੀ ਜਿਸ 'ਚ ਉਨ੍ਹਾਂ ਤਾਮਿਲਨਾਡੂ ਕ੍ਰਿਕਟ ਸੰਘ (ਟੀ.ਐੱਨ.ਸੀ.ਏ.) ਦੀ ਨੁਮਾਇੰਦਗੀ ਕੀਤੀ।
ਬੀ.ਸੀ.ਸੀ.ਆਈ. ਦੇ ਸਾਬਕਾ ਪ੍ਰਧਾਨ ਅੱਜ ਸਵੇਰੇ 10.45 ਵਜੇ ਬੀ.ਸੀ.ਸੀ.ਆਈ. ਦੇ ਮੁੱਖ ਦਫਤਰ ਪਹੁੰਚੇ ਅਤੇ ਬੈਠਕ ਤੋਂ 12.30 ਵਜੇ ਬਾਹਰ ਨਿਕਲੇ। ਹਾਲਾਂਕਿ ਉਨ੍ਹਾਂ ਇੰਤਜ਼ਾਰ ਕਰ ਰਹੇ ਮੀਡੀਆ ਕਰਮਚਾਰੀਆਂ ਨਾਲ ਕੋਈ ਗੱਲ ਨਹੀਂ ਕੀਤੀ। ਬੀ.ਸੀ.ਸੀ.ਆਈ. ਦੇ ਸਾਬਕਾ ਸਕੱਤਰ ਨਿਰੰਜਨ ਸ਼ਾਹ ਨੇ ਵੀ ਸ਼੍ਰੀਨਿਵਾਸਨ ਦੇ ਨਾਲ ਬੈਠਕ 'ਚ ਹਿੱਸਾ ਲਿਆ। ਸਾਬਕਾ ਭਾਰਤੀ ਕਪਤਾਨ ਅਤੇ ਬੰਗਾਲ ਕ੍ਰਿਕਟ ਸੰਘ ਦੇ ਪ੍ਰਧਾਨ ਸੌਰਵ ਗਾਂਗੁਲੀ ਦੁਪਹਿਰ 'ਚ ਬੈਠਕ ਲਈ ਆਏ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ