ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟਰ ਸੇਨਾਨਾਇਕੇ ਨੂੰ ਮਿਲੀ ਰਾਹਤ, ਮੈਚ ਫਿਕਸਿੰਗ ਮਾਮਲੇ ''ਚ ਮਿਲੀ ਜ਼ਮਾਨਤ
Monday, Sep 25, 2023 - 07:52 PM (IST)
ਕੋਲੰਬੋ— ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟਰ ਸਚਿਤਰਾ ਸੇਨਾਨਾਇਕ ਨੂੰ ਸੋਮਵਾਰ ਨੂੰ ਕੋਲੰਬੋ ਦੀ ਚੀਫ ਮੈਜਿਸਟ੍ਰੇਟ ਅਦਾਲਤ ਤੋਂ ਜ਼ਮਾਨਤ ਮਿਲ ਗਈ। ਉਸ ਨੂੰ ਇਸ ਮਹੀਨੇ ਖੇਡ ਭ੍ਰਿਸ਼ਟਾਚਾਰ ਜਾਂਚ ਯੂਨਿਟ ਨੇ ਮੈਚ ਫਿਕਸਿੰਗ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਸੀ। ਅਦਾਲਤ ਨੇ ਉਸ ਦੇ ਵਿਦੇਸ਼ ਜਾਣ 'ਤੇ ਵੀ ਪਾਬੰਦੀ ਲਗਾ ਦਿੱਤੀ ਸੀ।
ਇਹ ਵੀ ਪੜ੍ਹੋ :
ਸੇਨਾਨਾਇਕ ਨੇ 2012 ਤੋਂ 2016 ਦਰਮਿਆਨ ਸ਼੍ਰੀਲੰਕਾ ਲਈ ਇੱਕ ਟੈਸਟ, 49 ਵਨਡੇ ਅਤੇ 24 ਟੀ-20 ਮੈਚ ਖੇਡੇ। ਉਸ 'ਤੇ ਲੰਕਾ ਪ੍ਰੀਮੀਅਰ ਲੀਗ 2020 ਦੌਰਾਨ ਮੈਚ ਫਿਕਸ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਅਦਾਲਤ ਨੇ ਉਸ ਨੂੰ 50 ਲੱਖ ਰੁਪਏ ਦੇ ਨਿੱਜੀ ਮੁਚੱਲਕੇ 'ਤੇ ਜ਼ਮਾਨਤ ਦੇ ਦਿੱਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ