ਆਸਟਰੇਲੀਆ ਖਿਲਾਫ ਟੀ20 ਸੀਰੀਜ਼ ਲਈ ਸ਼੍ਰੀਲੰਕਾਈ ਟੀਮ ਦਾ ਐਲਾਨ, ਮਲਿੰਗਾ ਦੀ ਹੋਈ ਵਾਪਸੀ

Saturday, Oct 19, 2019 - 12:46 PM (IST)

ਆਸਟਰੇਲੀਆ ਖਿਲਾਫ ਟੀ20 ਸੀਰੀਜ਼ ਲਈ ਸ਼੍ਰੀਲੰਕਾਈ ਟੀਮ ਦਾ ਐਲਾਨ, ਮਲਿੰਗਾ ਦੀ ਹੋਈ ਵਾਪਸੀ

ਸਪੋਰਟਸ ਡੈਸਕ— ਆਸਟਰੇਲੀਆ ਖਿਲਾਫ ਤਿੰਨ ਮੈਚਾਂ ਦੀ ਟੀ20 ਸੀਰੀਜ਼ ਲਈ ਸ਼੍ਰੀਲੰਕਾ ਟੀਮ ਦਾ ਐਲਾਨ ਹੋ ਗਿਆ ਹੈ। ਪਾਕਿਸਤਾਨ ਦੌਰੇ 'ਤੇ ਗਏ ਐਂਜੇਲੋ ਪਰਰਾ, ਲਾਹਿਰੂ ਮਦੁਸ਼ਨਕਾ, ਸਦੀਰਾ ਸਮਰਵਿਕਰਮਾ ਅਤੇ ਮਿਨੋਦ ਭਾਨੁਕਾ ਨੂੰ ਟੀਮ 'ਚ ਜਗ੍ਹਾ ਨਹੀਂ ਮਿਲੀ ਹੈ। ਉਨ੍ਹਾਂ ਦੀ ਜਗ੍ਹਾ ਟੀਮ 'ਚ ਇਕ ਵਾਰ ਫਿਰ ਵਾਪਸੀ ਕਰਦੇ ਹੋਏ ਲਸਿਥ ਮਲਿੰਗਾ, ਨਿਰੋਸ਼ਨ ਡਿਕਵੇਲਾ, ਕੁਸਲ ਪਰੇਰਾ ਅਤੇ ਕੁਸਲ ਮੈਂਡਿਸ ਸ਼ਾਮਲ ਕੀਤੇ ਹਨ। ਖ਼ੁਰਾਂਟ ਲਸਿਥ ਮਲਿੰਗਾ ਅਗਲੀ ਟੀ20 ਸੀਰੀਜ 'ਚ ਫਿਰ ਤੋਂ ਕਪਤਾਨ ਦੀ ਭੂਮਿਕਾ 'ਚ ਨਜ਼ਰ ਆਉਣਗੇ।

PunjabKesari

ਪਾਕਿਸਤਾਨ ਦੌਰੇ 'ਤੇ ਕਈ ਸ਼੍ਰੀਲੰਕਾਈ ਖਿਡਾਰੀਆਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਨਿਯਮਿਤ ਖਿਡਾਰੀਅ ਦੀ ਗੈਰਮੌਜੂਦਗੀ 'ਚ ਕੁੱਝ ਨਵੇਂ ਚੇਹਰਿਆਂ ਨੂੰ ਟੀਮ 'ਚ ਸ਼ਾਮਲ ਕੀਤਾ ਸੀ। ਸ਼੍ਰੀਲੰਕਾ ਨੇ ਟੀ20 ਸੀਰੀਜ਼ 'ਚ ਪਾਕਿਸਤਾਨ ਨੂੰ ਉਸ ਦੇ ਹੀ ਘਰ 'ਚ ਹੀ 3-0 ਨਾਲ ਹਾਰ ਦਿੱਤੀ ਸੀ। ਇਸ ਸੀਰੀਜ਼ 'ਚ ਭਾਨੁਕਾ ਰਾਜਪਕਸ਼ਾ ਨੇ ਆਪਣੀ ਬੱਲੇਬਾਜ਼ੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਸੀ। ਇਸ ਲਈ ਭਾਨੁਕਾ ਨੂੰ ਆਸਟਰੇਲੀਆ ਖਿਲਾਫ ਹੋਣ ਵਾਲੀ ਟੀ20 ਸੀਰੀਜ 'ਚ ਚੁਣਿਆ ਗਿਆ ਹੈ। ਦੂਜੇ ਪਾਸੇ ਆਪਣੀ ਲੈਗ ਬ੍ਰੇਕ ਗੇਂਦਬਾਜ਼ੀ ਨਾਲ ਪਾਕਿਸਤਾਨੀ ਬੱਲੇਬਾਜ਼ਾਂ ਨੂੰ ਚਕਮਾ ਦੇਣ ਵਾਲੇ ਵਨਿੰਦੁ ਹਸਰੰਗਾ ਵੀ ਆਪਣੀ ਜਗ੍ਹਾ ਬਣਾਉਣ 'ਚ ਸਫਲ ਹੋਏ ਹਨ।

PunjabKesari
ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਅਤੇ ਆਸਟਰੇਲੀਆ ਵਿਚਾਲੇ ਟੀ20 ਸੀਰੀਜ਼ ਦਾ ਪਹਿਲਾ ਮੈਚ 27 ਅਕਤੂਬਰ ਨੂੰ ਐਡਿਲੇਡ ਓਵਲ 'ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੂਜਾ ਟੀ20 ਮੈਚ 30 ਅਕਤੂਬਰ ਨੂੰ ਬ੍ਰਿਸਬੇਨ 'ਚ ਜਦ ਕਿ ਤੀਜਾ ਅਤੇ ਆਖਰੀ ਮੈਚ 1 ਨਵੰਬਰ ਨੂੰ ਮੈਲਬਰਨ 'ਚ ਖੇਡਿਆ ਜਾਵੇਗਾ।PunjabKesari

ਆਸਟਰੇਲਿਆ ਖਿਲਾਫ ਟੀ20 ਸੀਰੀਜ ਲਈ ਸ਼੍ਰੀਲੰਕਾ ਦੀ ਟੀਮ ਇਸ ਪ੍ਰਕਾਰ ਹੈ :
ਲਸਿਥ ਮਲਿੰਗਾ (ਕਪਤਾਨ), ਕੁਸਲ ਪਰੇਰਾ, ਕੁਸਲ ਮੈਂਡਿਸ, ਦਨੁਸ਼ਕਾ ਗੁਣਾਤੀਲਕਾ, ਅਵਿਸ਼ਕਾ ਫਰਨਾਂਡੋ, ਨਿਰੋਸ਼ਨ ਡਿਕਵੇਲਾ, ਦਾਸੁਨ ਸ਼ਨਾਕਾ, ਸ਼ੇਹਾਨ ਜੈਸੂਰੀਆ, ਭਾਨੁਕਾ ਰਾਜਪਕਸ਼ਾ, ਓਸ਼ਦਾ ਫਰਨਾਂਡੋ,  ਵਨਿੰਦੁ ਹਸਰੰਗਾ, ਲਕਸ਼ਨ ਸੰਦਾਕਨ, ਨੁਵਾਨ ਪ੍ਰਦੀਪ, ਲਾਹਿਰੂ ਕੁਮਾਰਾ, ਇਸੁਰੂ ਉਦਾਨਾ ਅਤੇ ਕਸੁਨ ਰਜਿਥਾ।


Related News