ਸ਼੍ਰੀਲੰਕਾ ਨੇ ਇਆਨ ਬੈੱਲ ਨੂੰ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ

Wednesday, Aug 14, 2024 - 10:27 AM (IST)

ਸ਼੍ਰੀਲੰਕਾ ਨੇ ਇਆਨ ਬੈੱਲ ਨੂੰ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ

ਕੋਲੰਬੋ- ਸ਼੍ਰੀਲੰਕਾ ਨੇ ਮੰਗਲਵਾਰ ਨੂੰ ਇੰਗਲੈਂਡ ਖਿਲਾਫ 3 ਟੈਸਟ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਇਆਨ ਬੈੱਲ ਨੂੰ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਹੈ। ਸ਼੍ਰੀਲੰਕਾ ਕ੍ਰਿਕਟ ਨੇ ਆਪਣੀ ਵੈੱਬਸਾਈਟ ’ਤੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇੰਗਲੈਂਡ ਲਈ 118 ਟੈਸਟ ਮੈਚਾਂ ’ਚ 7727 ਦੌੜਾਂ ਬਣਾਉਣ ਵਾਲੇ ਬੈੱਲ ਇਸ ਹਫਤੇ ਦੇ ਅੰਤ ’ਚ ਟੀਮ ਨਾਲ ਜੁੜ ਜਾਣਗੇ।
ਸ਼੍ਰੀਲੰਕਾ ਕ੍ਰਿਕਟ ਨੇ ਕਿਹਾ,‘ਉਹ 16 ਅਗਸਤ ਤੋਂ ਟੀਮ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਅਤੇ 3 ਟੈਸਟ ਮੈਚਾਂ ਦੀ ਸੀਰੀਜ਼ ਦੇ ਸਮਾਪਤ ਹੋਣ ਤੱਕ ਇਸ ਨਾਲ ਜੁੜੇ ਰਹਿਣਗੇ। ਸ਼੍ਰੀਲੰਕਾ ਦਾ ਇੰਗਲੈਂਡ ਦੌਰਾ 21 ਤੋਂ 25 ਅਗਸਤ ਤੱਕ ਮਾਨਚੈਸਟਰ ’ਚ ਪਹਿਲੇ ਟੈਸਟ ਨਾਲ ਸ਼ੁਰੂ ਹੋਵੇਗਾ। ਦੂਜਾ ਟੈਸਟ 29 ਅਗਸਤ ਤੋਂ 2 ਸਤੰਬਰ ਤੱਕ ਲਾਰਡਸ ’ਚ ਖੇਡਿਆ ਜਾਵੇਗਾ, ਜਦਕਿ ਤੀਜਾ ਅਤੇ ਆਖਰੀ ਟੈਸਟ 6 ਤੋਂ 10 ਸਤੰਬਰ ਤੱਕ ਓਵਲ ’ਚ ਖੇਡਿਆ ਜਾਵੇਗਾ।


author

Aarti dhillon

Content Editor

Related News