SRH vs RR : ਅਸੀ ਫਾਈਨਲ ਦਾ ਟੀਚਾ ਲੈ ਕੇ ਉਤਰੇ ਸੀ ਪੈਟ ਕਮਿੰਸ

05/25/2024 1:26:58 PM

ਸਪੋਰਟਸ ਡੈਸਕ— ਪੈਟ ਕਮਿੰਸ ਦੀ ਕਪਤਾਨੀ 'ਚ ਸਨਰਾਈਜ਼ਰਸ ਹੈਦਰਾਬਾਦ ਨੇ ਇਤਿਹਾਸ ਦੁਹਰਾਉਂਦੇ ਹੋਏ 2018 ਤੋਂ ਬਾਅਦ ਪਹਿਲੀ ਵਾਰ ਫਾਈਨਲ 'ਚ ਜਗ੍ਹਾ ਬਣਾਈ ਹੈ। ਹੁਣ ਉਨ੍ਹਾਂ ਦਾ ਸਾਹਮਣਾ 26 ਮਈ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ। ਹੈਦਰਾਬਾਦ ਨੇ ਚੇਪਾਕ ਸਟੇਡੀਅਮ, ਚੇਨਈ ਵਿੱਚ ਰਾਜਸਥਾਨ ਰਾਇਲਜ਼ ਦੇ ਖਿਲਾਫ ਖੇਡੇ ਗਏ ਕੁਆਲੀਫਾਇਰ 2 ਮੈਚ ਨੂੰ 36 ਦੌੜਾਂ ਨਾਲ ਜਿੱਤ ਲਿਆ। ਪਹਿਲਾਂ ਖੇਡਦਿਆਂ ਹੈਦਰਾਬਾਦ ਨੇ ਹੇਨਰਿਕ ਕਲਾਸੇਨ ਦੇ ਅਰਧ ਸੈਂਕੜੇ ਦੀ ਬਦੌਲਤ 175 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਰਾਜਸਥਾਨ ਦੀ ਟੀਮ ਸਿਰਫ਼ 139 ਦੌੜਾਂ ਹੀ ਬਣਾ ਸਕੀ। ਕਮਿੰਸ ਨੇ ਫਾਈਨਲ 'ਚ ਪਹੁੰਚਣ ਤੋਂ ਬਾਅਦ ਟੀਮ 'ਚ ਬਦਲਾਅ 'ਤੇ ਚਰਚਾ ਕੀਤੀ। ਉਸ ਨੇ ਕਿਹਾ ਕਿ ਅਸੀਂ ਜਿਸ ਤਰ੍ਹਾਂ ਖੇਡਿਆ ਤੁਸੀਂ ਇਸ ਨੂੰ ਦੇਖਿਆ ਹੈ। ਫਾਈਨਲ ਟੀਚਾ ਸੀ ਅਤੇ ਅਸੀਂ ਇਸ ਨੂੰ ਹਾਸਲ ਕਰ ਲਿਆ ਹੈ।
ਕਮਿੰਸ ਨੇ ਕਿਹਾ ਕਿ ਸਾਨੂੰ ਪਤਾ ਸੀ ਕਿ ਸਾਡੀ ਤਾਕਤ ਬੱਲੇਬਾਜ਼ੀ ਹੈ ਪਰ ਅਸੀਂ ਟੀਮ 'ਚ ਨੱਟੂ, ਉਨਾਦਕਟ ਅਤੇ ਭੁਵੀ ਦੇ ਅਨੁਭਵ ਨੂੰ ਘੱਟ ਨਹੀਂ ਸਮਝਾਂਗੇ। ਸ਼ਾਹਬਾਜ਼ ਨੂੰ ਪ੍ਰਭਾਵੀ ਖਿਡਾਰੀ ਦੇ ਤੌਰ 'ਤੇ ਫੀਲਡਿੰਗ ਕਰਨ 'ਤੇ ਉਸ ਨੇ ਕਿਹਾ ਕਿ ਇਹ ਵਿਟੋਰੀ ਦੀ ਪਸੰਦ ਸੀ, ਉਹ ਆਪਣੇ ਖੱਬੇ ਹੱਥ ਦੇ ਸਪਿਨਰਾਂ ਨੂੰ ਪਸੰਦ ਕਰਦਾ ਹੈ। ਇਸ ਦੇ ਨਾਲ ਹੀ ਜਦੋਂ ਅਭਿਸ਼ੇਕ ਸ਼ਰਮਾ ਨੂੰ ਚਾਰ ਓਵਰ ਕਰਨ 'ਤੇ ਉਨ੍ਹਾਂ ਨੇ  ਕਿਹਾ ਕਿ ਮੈਨੂੰ ਲੱਗਾ ਕਿ ਉਹ ਪਕੜ ਬਣਾ ਰਹੇ ਹਨ, ਇਸ ਲਈ ਉਸ ਨੂੰ ਗੇਂਦਬਾਜ਼ੀ ਦਿੱਤੀ।
ਫਾਈਨਲ ਮੈਚ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਫਾਈਨਲ ਹਮੇਸ਼ਾ ਹੀ ਮਜ਼ੇਦਾਰ ਹੁੰਦਾ ਹੈ। ਕਈ ਵਾਰ ਟੀਚੇ ਔਖੇ ਹੋ ਜਾਂਦੇ ਹਨ। ਅੱਜ ਦੀ ਤਰ੍ਹਾਂ, ਸ਼ੁਰੂਆਤੀ ਵਿਕਟਾਂ ਦੀ ਜ਼ਰੂਰਤ ਸੀ ਅਤੇ ਅਸੀਂ ਉਨ੍ਹਾਂ ਨੂੰ ਹਾਸਲ ਕਰ ਲਿਆ। ਉਥੇ ਹੀ ਤ੍ਰੇਲ 'ਤੇ ਕਮਿੰਸ ਨੇ ਕਿਹਾ ਕਿ ਮੈਂ ਇਹ ਜਾਣਨ ਦਾ ਕਦੇ ਦਿਖਾਵਾ ਨਹੀਂ ਕਰਾਂਗਾ ਕਿ ਇਹ ਕਿਵੇਂ ਕੰਮ ਕਰਦਾ ਹੈ। ਇਸ ਦੇ ਨਾਲ ਹੀ ਫ੍ਰੈਂਚਾਇਜ਼ੀ 'ਤੇ ਉਨ੍ਹਾਂ ਕਿਹਾ ਕਿ ਸਾਡੇ ਕੋਲ 60-70 ਲੋਕ ਫਰੈਂਚਾਇਜ਼ੀ ਹਨ, ਜਿਨ੍ਹਾਂ ਨੇ ਆਪਣੇ ਦਿਲ ਅਤੇ ਆਤਮਾ ਦਾ ਨਿਵੇਸ਼ ਕੀਤਾ ਹੈ। ਉਮੀਦ ਹੈ ਕਿ ਅਸੀਂ ਖਿਤਾਬ ਲੈ ਕੇ ਆਵਾਂਗੇ।
ਹੈਦਰਾਬਾਦ ਤੀਜੀ ਵਾਰ ਫਾਈਨਲ 'ਚ ਪਹੁੰਚੀ
ਹੈਦਰਾਬਾਦ ਹੁਣ ਤੱਕ ਤਿੰਨ ਵਾਰ ਆਈਪੀਐੱਲ ਫਾਈਨਲ ਵਿੱਚ ਪਹੁੰਚ ਚੁੱਕਾ ਹੈ। ਹੈਦਰਾਬਾਦ ਨੇ 2016 ਵਿੱਚ ਆਰਸੀਬੀ ਨੂੰ ਹਰਾ ਕੇ ਪਹਿਲੀ ਵਾਰ ਆਈਪੀਐੱਲ ਖ਼ਿਤਾਬ ਜਿੱਤਿਆ ਸੀ। ਇਸ ਤੋਂ ਬਾਅਦ 2018 'ਚ ਉਹ ਇਕ ਵਾਰ ਫਿਰ ਫਾਈਨਲ 'ਚ ਪਹੁੰਚਿਆ ਜਿੱਥੇ ਉਸ ਨੂੰ ਚੇਨਈ ਸੁਪਰ ਕਿੰਗਜ਼ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਸੀਜ਼ਨ ਵਿੱਚ ਹੈਦਰਾਬਾਦ ਦੀ ਕਪਤਾਨੀ ਕੇਨ ਵਿਲੀਅਮਸਨ ਦੇ ਹੱਥਾਂ ਵਿੱਚ ਸੀ। ਪਰ ਹੁਣ 2024 ਦੇ ਸੀਜ਼ਨ ਵਿੱਚ ਆਸਟਰੇਲੀਆ ਦੇ ਪੈਟ ਕਮਿੰਸ ਨੇ ਹੈਦਰਾਬਾਦ ਨੂੰ ਫਾਈਨਲ ਵਿੱਚ ਪਹੁੰਚਾ ਦਿੱਤਾ ਹੈ। ਕਮਿੰਸ ਨੇ ਆਪਣੀ ਕਪਤਾਨੀ ਵਿੱਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਅਤੇ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਿਆ ਹੈ। ਹੁਣ ਉਸ ਦੀਆਂ ਨਜ਼ਰਾਂ ਭਾਰਤੀ ਧਰਤੀ 'ਤੇ ਹੋਣ ਵਾਲੇ ਆਈਪੀਐੱਲ ਫਾਈਨਲ 'ਤੇ ਟਿਕੀਆਂ ਹੋਈਆਂ ਹਨ।
ਅਜਿਹਾ ਰਿਹਾ ਮੁਕਾਬਲਾ 
2022 ਦੇ ਸੀਜ਼ਨ ਦੇ ਫਾਈਨਲ 'ਚ ਪਹੁੰਚੀ ਰਾਜਸਥਾਨ ਨੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਹੈਦਰਾਬਾਦ ਨੂੰ ਚੰਗੀ ਪਿੱਚ 'ਤੇ 175 ਦੌੜਾਂ 'ਤੇ ਰੋਕ ਦਿੱਤਾ ਪਰ ਰਾਜਸਥਾਨ ਦੇ ਬੱਲੇਬਾਜ਼ਾਂ ਨੇ ਖਰਾਬ ਸ਼ਾਟ ਲਗਾ ਕੇ ਆਪਣੀਆਂ ਵਿਕਟਾਂ ਗੁਆ ਦਿੱਤੀਆਂ ਅਤੇ ਫਾਈਨਲ 'ਚ ਜਾਣ ਦਾ ਸੁਫ਼ਨਾ ਤੋੜ ਦਿੱਤਾ। ਹੈਦਰਾਬਾਦ ਲਈ ਟ੍ਰੈਵਿਸ ਹੈੱਡ ਨੇ 33 ਦੌੜਾਂ, ਰਾਹੁਲ ਤ੍ਰਿਪਾਠੀ ਨੇ 37 ਦੌੜਾਂ ਅਤੇ ਹੇਨਰਿਕ ਕਲਾਸੇਨ ਨੇ 50 ਦੌੜਾਂ ਬਣਾਈਆਂ, ਜਿਸ ਨਾਲ ਟੀਮ ਦਾ ਸਕੋਰ 175 ਤੱਕ ਪਹੁੰਚ ਗਿਆ। ਜਵਾਬ ਵਿੱਚ ਰਾਜਸਥਾਨ ਨੇ ਜਾਇਸਵਾਲ ਦੀ ਬਦੌਲਤ ਚੰਗੀ ਸ਼ੁਰੂਆਤ ਕੀਤੀ ਪਰ ਮੱਧਕ੍ਰਮ ਨੇ ਹੈਦਰਾਬਾਦ ਦੇ ਸਪਿਨਰਾਂ ਸ਼ਾਹਬਾਜ਼ ਅਤੇ ਅਭਿਸ਼ੇਕ ਅੱਗੇ ਝੁਕਿਆ। ਪਰਾਗ ਨੇ ਲੋੜੀਂਦਾ ਅਰਧ ਸੈਂਕੜਾ ਲਗਾਇਆ ਪਰ ਟੀਮ ਨੂੰ ਜਿੱਤ ਵੱਲ ਨਹੀਂ ਲੈ ਜਾ ਸਕਿਆ। ਰਾਜਸਥਾਨ ਇਹ ਮੈਚ 36 ਦੌੜਾਂ ਨਾਲ ਹਾਰ ਗਿਆ।
ਦੋਵੇਂ ਟੀਮਾਂ ਦੀ ਪਲੇਇੰਗ 11 
ਸਨਰਾਈਜ਼ਰਜ਼ ਹੈਦਰਾਬਾਦ:
ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਰਾਹੁਲ ਤ੍ਰਿਪਾਠੀ, ਨਿਤੀਸ਼ ਰੈੱਡੀ, ਏਡਨ ਮਾਰਕਰਮ, ਹੇਨਰਿਕ ਕਲਾਸੇਨ (ਵਿਕਟਕੀਪਰ), ਅਬਦੁਲ ਸਮਦ, ਪੈਟ ਕਮਿੰਸ (ਕਪਤਾਨ), ਭੁਵਨੇਸ਼ਵਰ ਕੁਮਾਰ, ਜੈਦੇਵ ਉਨਾਦਕਟ, ਟੀ ਨਟਰਾਜਨ।
ਰਾਜਸਥਾਨ ਰਾਇਲਜ਼: ਯਸ਼ਸਵੀ ਜਾਇਸਵਾਲ, ਟਾਮ ਕੋਹਲਰ-ਕੈਡਮੋਰ, ਸੰਜੂ ਸੈਮਸਨ (ਕਪਤਾਨ), ਰਿਆਨ ਪਰਾਗ, ਧਰੁਵ ਜੁਰੇਲ, ਰੋਵਮੈਨ ਪਾਵੇਲ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਅਵੇਸ਼ ਖਾਨ, ਸੰਦੀਪ ਸ਼ਰਮਾ, ਯੁਜਵੇਂਦਰ ਚਾਹਲ।


Aarti dhillon

Content Editor

Related News