SRH vs RCB : ਬੈਂਗਲੁਰੂ ਦੇ ਓਪਨਰ ਬੱਲੇਬਾਜ਼ ਫਾਫ ਡੁਪਲੇਸਿਸ ਨੇ ਹਾਸਲ ਕੀਤੀ ਇਹ ਉਪਲੱਬਧੀ

05/09/2022 1:36:19 PM

ਮੁੰਬਈ- ਫਾਫ ਡੁਪਲੇਸਿਸ ਦੀ ਅਗਵਾਈ ਵਾਲੀ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਐਤਵਾਰ ਨੂੰ ਵਾਨਖੇੜੇ ਸਟੇਡੀਅਮ 'ਚ ਸਨਰਾਈਜ਼ਰਜ਼ ਹੈਦਰਾਬਾਦ ਦੇ ਖ਼ਿਲਾਫ਼ 67 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਤੇ ਇਕ ਬੱਲੇਬਾਜ਼ ਦੇ ਤੌਰ 'ਤੇ ਦੱਖਣੀ ਅਫ਼ਰੀਕੀ ਖਿਡਾਰੀ ਨੇ 300 ਚੌਕਿਆਂ ਦੇ ਮੀਲ ਪੱਥਰ ਨੂੰ ਆਪਣੇ ਨਾਂ ਕੀਤਾ।

ਇਹ ਵੀ ਪੜ੍ਹੋ : ਵੇਰਸਟਾਪੇਨ ਨੇ ਮਿਆਮੀ ਗ੍ਰਾਂ ਪ੍ਰੀ ਫਾਰਮੂਲਾ ਵਨ ਰੇਸ ਜਿੱਤੀ

ਆਰ. ਸੀ. ਬੀ. ਦੇ ਕਪਤਾਨ ਨੇ ਓਪਨਿੰਗ ਕੀਤੀ ਤੇ ਪਾਰੀ ਦੀ ਸ਼ੁਰੂਆਤ 'ਚ ਵਿਰਾਟ ਕੋਹਲੀ ਦਾ ਵਿਕਟ ਗੋਲਡਨ ਡਕ 'ਤੇ ਗੁਆਉਣ ਦੇ ਬਾਵਜੂਦ ਆਪਣੀ ਟੀਮ ਨੂੰ 20 ਓਵਰਾਂ 'ਚ 192/3 ਦਾ ਸਕੋਰ ਬਣਾਉਣ 'ਚ ਮਦਦ ਕੀਤੀ। ਫਾਫ ਡੁ ਪਲੇਸਿਸ ਨੇ ਸਿਰਫ਼ 50 ਗੇਂਦਾਂ 'ਚ 8 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 73 ਦੌੜਾਂ ਬਣਾ ਕੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਇਸ ਪ੍ਰਕਿਰਿਆ 'ਚ ਲੀਗ 'ਚ 300 ਚੌਕਿਆਂ ਦਾ ਰਿਕਾਰਡ ਆਪਣੇ ਨਾਂ ਕੀਤਾ।

ਇਹ ਵੀ ਪੜ੍ਹੋ : ਟਾਡ ਬੋਹਲੀ ਨੇ ਪੰਜ ਅਰਬ ਡਾਲਰ 'ਚ ਖ਼ਰੀਦਿਆ ਚੇਲਸੀ ਕਲੱਬ

ਆਰ. ਸੀ. ਬੀ. ਦੇ ਕਪਤਨ ਨੇ ਆਈ. ਪੀ. ਐੱਲ. 'ਚ ਆਪਣਾ 25ਵਾਂ ਅਰਧ ਸੈਂਕੜਾ ਤੇ ਸੀਜ਼ਨ ਦਾ ਤੀਜਾ ਅਰਧ ਸੈਂਕੜਾ ਬਣਾਇਆ। ਦੱਖਣੀ ਅਫਰੀਕੀ ਖਿਡਾਰੀ ਦੀ ਪਾਰੀ ਦੀਆਂ 67 ਦੌੜਾਂ ਨੇ ਜ਼ੋਰਦਾਰ ਜਿੱਤ ਦਾ ਰਸਤਾ ਖੋਲਿਆ ਤੇ ਇਸ ਜਿੱਤ ਨਾਲ ਆਰ. ਸੀ. ਬੀ. 12 ਮੈਚਾਂ 'ਚ 7 ਜਿੱਤ ਦੇ ਨਾਲ ਅੰਕ ਸੂਚੀ 'ਚ ਚੌਥੇ ਸਥਾਨ 'ਤੇ ਪੁੱਜ ਗਈ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News