IPL 2026: ਲਖਨਊ ਨੇ ਹੈਦਰਾਬਾਦ ਵਿਰੁੱਧ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

Sunday, Apr 05, 2026 - 03:09 PM (IST)

IPL 2026: ਲਖਨਊ ਨੇ ਹੈਦਰਾਬਾਦ ਵਿਰੁੱਧ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦਾ 10ਵਾਂ ਮੁਕਾਬਲਾ ਅੱਜ ਵਿੱਚ ਸਨਰਾਈਜ਼ਰਜ਼ ਹੈਦਰਾਬਾਦ (SRH) ਅਤੇ ਲਖਨਊ ਸੁਪਰ ਜਾਇੰਟਸ (LSG) ਵਿਚਾਲੇ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਲਖਨਊ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਹੈਦਰਾਬਾਦ ਦੀ ਟੀਮ ਆਪਣੀ ਪਿਛਲੀ ਜਿੱਤ ਨਾਲ ਆਤਮ-ਵਿਸ਼ਵਾਸ ਨਾਲ ਭਰੀ ਹੋਈ ਹੈ, ਜਦਕਿ ਲਖਨਊ ਦੀ ਟੀਮ ਇਸ ਸੀਜ਼ਨ ਦੀ ਆਪਣੀ ਪਹਿਲੀ ਜਿੱਤ ਦੀ ਭਾਲ ਵਿੱਚ ਮੈਦਾਨ 'ਤੇ ਉਤਰੇਗੀ।

ਟੀਮਾਂ:
ਲਖਨਊ ਸੁਪਰ ਜਾਇੰਟਸ (ਪਲੇਇੰਗ ਇਲੈਵਨ) :
ਮਿਸ਼ੇਲ ਮਾਰਸ਼, ਰਿਸ਼ਭ ਪੰਤ (ਵਿਕਟਕੀਪਰ/ਕਪਤਾਨ), ਏਡਨ ਮਾਰਕਰਮ, ਨਿਕੋਲਸ ਪੂਰਨ, ਅਬਦੁਲ ਸਮਦ, ਮੁਕੁਲ ਚੌਧਰੀ, ਮਨੀਮਾਰਨ ਸਿਧਾਰਥ, ਅਵੇਸ਼ ਖਾਨ, ਮੁਹੰਮਦ ਸ਼ਮੀ, ਦਿਗਵੇਸ਼ ਸਿੰਘ ਰਾਠੀ, ਪ੍ਰਿੰਸ ਯਾਦਵ

ਸਨਰਾਈਜ਼ਰਜ਼ ਹੈਦਰਾਬਾਦ (ਪਲੇਇੰਗ ਇਲੈਵਨ): ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ/ਕਪਤਾਨ), ਹੇਨਰਿਕ ਕਲਾਸੇਨ, ਲਿਆਮ ਲਿਵਿੰਗਸਟੋਨ, ​​ਅਨਿਕੇਤ ਵਰਮਾ, ਨਿਤੀਸ਼ ਕੁਮਾਰ ਰੈਡੀ, ਹਰਸ਼ ਦੁਬੇ, ਸ਼ਿਵਾਂਗ ਕੁਮਾਰ, ਹਰਸ਼ਲ ਪਟੇਲ, ਜੈਦੇਵ ਉਨਾਦਕਟ।


author

Tarsem Singh

Content Editor

Related News