IPL 2026: ਪਹਿਲੇ ਮੁਕਾਬਲੇ 'ਚ RCB ਨੇ ਜਿੱਤਿਆ ਟਾਸ, ਹੈਦਰਾਬਾਦ ਕਰੇਗੀ ਬੱਲੇਬਾਜ਼ੀ
Saturday, Mar 28, 2026 - 07:10 PM (IST)
ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦਾ ਅੱਜ ਤੋਂ ਸ਼ਾਨਦਾਰ ਆਗਾਜ਼ ਹੋ ਗਿਆ ਹੈ। ਸੀਜ਼ਨ ਦੇ ਪਹਿਲੇ ਅਤੇ ਉਦਘਾਟਨੀ ਮੁਕਾਬਲੇ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਤੇ ਸਨਰਾਈਜ਼ਰਜ਼ ਹੈਦਰਾਬਾਦ (SRH) ਦੀਆਂ ਟੀਮਾਂ ਆਹਮੋ-ਸਾਹਮਣੇ ਹਨ। ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡੇ ਜਾ ਰਹੇ ਇਸ ਮੈਚ ਵਿੱਚ ਆਰ.ਸੀ.ਬੀ. ਦੇ ਕਪਤਾਨ ਰਜਤ ਪਾਟੀਦਾਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਈਸ਼ਾਨ ਕਿਸ਼ਨ ਦੀ ਕਪਤਾਨੀ ਵਾਲੀ ਹੈਦਰਾਬਾਦ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਲਈ ਮੈਦਾਨ ਵਿੱਚ ਉਤਰੇਗੀ।
ਜ਼ਿਕਰਯੋਗ ਹੈ ਕਿ ਰਾਇਲ ਚੈਲੇਂਜਰਜ਼ ਬੈਂਗਲੁਰੂ ਪਿਛਲੇ ਸੀਜ਼ਨ ਦੀ ਚੈਂਪੀਅਨ ਹੈ, ਜਿਸ ਨੇ ਪੰਜਾਬ ਕਿੰਗਜ਼ ਨੂੰ ਹਰਾ ਕੇ ਪਹਿਲੀ ਵਾਰ ਆਈ.ਪੀ.ਐੱਲ. ਟਰਾਫੀ ਆਪਣੇ ਨਾਂ ਕੀਤੀ ਸੀ। ਹੁਣ ਟੀਮ ਆਪਣੇ ਖਿਤਾਬ ਨੂੰ ਬਚਾਉਣ (Defend) ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੀ ਹੈ। ਵਿਰਾਟ ਕੋਹਲੀ ਦੇ ਨਾਲ ਫਿਲ ਸਾਲਟ ਅਤੇ ਟਿਮ ਡੇਵਿਡ ਵਰਗੇ ਦਿੱਗਜ ਖਿਡਾਰੀ ਟੀਮ ਨੂੰ ਮਜ਼ਬੂਤੀ ਦੇ ਰਹੇ ਹਨ, ਹਾਲਾਂਕਿ ਜੋਸ਼ ਹੇਜ਼ਲਵੁੱਡ ਵਰਗੇ ਤੇਜ਼ ਗੇਂਦਬਾਜ਼ਾਂ ਦੀ ਗੈਰ-ਮੌਜੂਦਗੀ ਟੀਮ ਲਈ ਚੁਣੌਤੀ ਹੋ ਸਕਦੀ ਹੈ।
ਰਾਇਲ ਚੈਲੰਜਰਜ਼ ਬੈਂਗਲੁਰੂ (ਪਲੇਇੰਗ ਇਲੈਵਨ): ਵਿਰਾਟ ਕੋਹਲੀ, ਫਿਲਿਪ ਸਾਲਟ, ਰਜਤ ਪਾਟੀਦਾਰ (ਕਪਤਾਨ), ਜਿਤੇਸ਼ ਸ਼ਰਮਾ (ਵਿਕਟਕਿਪਰ), ਟਿਮ ਡੇਵਿਡ, ਰੋਮੀਓ ਸ਼ੈਫਰਡ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਅਭਿਨੰਦਨ ਸਿੰਘ, ਜੈਕਬ ਡਫੀ, ਸੁਯਸ਼ ਸ਼ਰਮਾ
ਸਨਰਾਈਜ਼ਰਜ਼ ਹੈਦਰਾਬਾਦ (ਪਲੇਇੰਗ ਇਲੈਵਨ): ਅਭਿਸ਼ੇਕ ਸ਼ਰਮਾ, ਟ੍ਰੈਵਿਸ ਹੈੱਡ, ਈਸ਼ਾਨ ਕਿਸ਼ਨ (ਕਪਤਾਨ/ਵਿਕਟਕਿਪਰ), ਹੇਨਰਿਕ ਕਲਾਸੇਨ, ਅਨਿਕੇਤ ਵਰਮਾ, ਨਿਤੀਸ਼ ਕੁਮਾਰ ਰੈਡੀ, ਸਲਿਲ ਅਰੋੜਾ, ਹਰਸ਼ ਦੁਬੇ, ਹਰਸ਼ਲ ਪਟੇਲ, ਜੈਦੇਵ ਉਨਾਦਕਟ, ਈਸ਼ਾਨ ਮਲਿੰਗਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
