ਬੈਨ ਤੋਂ ਬਾਅਦ ਖੁਦਕੁਸ਼ੀ ਕਰਨਾ ਚਾਹੁੰਦੇ ਸਨ ਸ਼੍ਰੀਸੰਥ, ਪਤਨੀ ਨੇ ਕੀਤਾ ਇਹ ਖੁਲ੍ਹਾਸਾ

Tuesday, Aug 08, 2017 - 02:47 PM (IST)

ਬੈਨ ਤੋਂ ਬਾਅਦ ਖੁਦਕੁਸ਼ੀ ਕਰਨਾ ਚਾਹੁੰਦੇ ਸਨ ਸ਼੍ਰੀਸੰਥ, ਪਤਨੀ ਨੇ ਕੀਤਾ ਇਹ ਖੁਲ੍ਹਾਸਾ

ਨਵੀਂ ਦਿੱਲੀ— ਇਸ ਵਾਰ ਰੱਖੜੀ ਦਾ ਤਿਊਹਾਰ ਕ੍ਰਿਕਟਰ ਸ਼੍ਰੀਸੰਥ ਦੇ ਲਈ ਅਸਲ ਮਾਇਨੇ 'ਚ ਵੱਡੀ ਖੁਸ਼ੀ ਲੈ ਕੇ ਆਇਆ ਹੈ ਕਿਉਂਕਿ ਇਸ ਦਿਨ ਉਨ੍ਹਾਂ 'ਤੇ 2013 ਦੇ ਆਈ.ਪੀ.ਐੱਲ. ਸਪਾਟ ਫਿਕਸਿੰਗ ਮਾਮਲੇ 'ਚ ਲਗਾਈ ਗਈ ਉਮਰ ਭਰ ਦੀ ਪਾਬੰਦੀ ਨੂੰ ਕੇਰਲ ਹਾਈ ਕੋਰਟ ਨੇ ਹਟਾ ਦਿੱਤਾ ਹੈ। ਪਿਛਲੇ 4 ਸਾਲਾਂ ਤੋਂ ਇਸ ਬੈਨ ਦਾ ਬੋਝ ਝੱਲ ਰਹੇ ਸ਼੍ਰੀਸੰਥ ਦੇ ਲਈ ਇਹ ਕਿਸੇ ਦੂਜੇ ਜੀਵਨਦਾਨ ਤੋਂ ਘੱਟ ਨਹੀਂ ਹੈ। ਉਨ੍ਹਾਂ ਇਸ ਫੈਸਲੇ  ਬਾਅਦ ਟਵੀਟ ਕਰਕੇ ਕਿਹਾ ਕਿ ਭਗਵਾਨ ਵਾਕਈ ਦਿਆਲੂ ਹੈ।

ਸ਼ਾਇਦ ਅੱਜ ਜਿਊਂਦੇ ਨਾ ਹੁੰਦੇ ਸ਼੍ਰੀਸੰਥ
ਸਾਲ 2013 'ਚ ਜਦੋਂ ਮੈਚ ਫਿਕਸਿੰਗ ਦੇ ਦੋਸ਼ 'ਚ ਸ਼੍ਰੀਸੰਥ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਜਦੋਂ ਉਹ ਜੇਲ 'ਚ ਗਏ, ਤਾਂ ਇਹ ਉਨ੍ਹਾਂ ਦੇ ਪਰਿਵਾਰ 'ਤੇ ਅਸਮਾਨੀ ਬਿਜਲੀ ਡਿੱਗਣ ਤੋਂ ਘੱਟ ਨਹੀਂ ਸੀ। ਇਸ ਬਾਰੇ 'ਚ ਖੁਲ੍ਹਾਸਾ ਉਨ੍ਹਾਂ ਦੀ ਪਤਨੀ ਭੁਵਨੇਸ਼ਵਰੀ ਨੇ ਇਕ ਟੀ.ਵੀ. ਸ਼ੋਅ 'ਚ ਕਿਹਾ ਸੀ ਕਿ ਜਦੋਂ ਸ਼੍ਰੀਸੰਥ ਜੇਲ ਗਏ ਤਾਂ ਉਸ ਤੋਂ ਬਾਅਦ ਉਨ੍ਹਾਂ 'ਤੇ ਬੈਨ ਲਗਾਇਆ ਗਿਆ ਤਾਂ ਇਹ ਸਭ ਉਨ੍ਹਾਂ ਲਈ ਕਾਫੀ ਮੁਸ਼ਕਲ ਸੀ। ਉਹ ਨਿਰਾਸ਼ ਅਤੇ ਦੁਖੀ ਸਨ। ਉਨ੍ਹਾਂ ਆਪਣੇ ਆਪ ਨੂੰ ਖਤਮ ਕਰਨ ਦਾ ਇਰਾਦਾ ਕਰ ਲਿਆ ਸੀ। ਜੇਕਰ ਭੁਵਨੇਸ਼ਵਰੀ ਉਸ ਸਮੇਂ ਸ਼੍ਰੀਸੰਥ ਨਾਲ ਵਿਆਹ ਨਹੀਂ ਕਰਦੀ ਤਾਂ ਉਹ ਸ਼ਾਇਦ ਜ਼ਿੰਦਾ ਨਹੀਂ ਹੁੰਦੇ। 

ਭੁਵਨੇਸ਼ਵਰੀ ਪੇਸ਼ੇ ਤੋਂ ਹੈ ਜਵੈਲਰੀ ਡਿਜ਼ਾਈਨਰ
ਜ਼ਿਕਰਯੋਗ ਹੈ ਕਿ ਸਾਲ 2013 ਦਸੰਬਰ 'ਚ ਗੇਂਦਬਾਜ਼ ਸ਼ਾਂਤਾਕੁਮਾਰਨ ਸ਼੍ਰੀਸੰਥ ਨੇ ਜੈਪੁਰ ਦੇ ਸ਼ਾਹੀ ਪਰਿਵਾਰ ਦੀ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਭੁਵਨੇਸ਼ਵਰੀ ਕੁਮਾਰੀ ਨਾਲ 7 ਫੇਰੇ ਲਏ ਸਨ। ਇਸ ਵਿਆਹ 'ਚ ਦੋਹਾਂ ਪਰਿਵਾਰ ਦੇ ਲੋਕ ਅਤੇ ਕਰੀਬੀ ਮਿੱਤਰ ਸ਼ਾਮਲ ਹੋਏ ਸਨ। ਵੈਸੇ ਭੁਵਨੇਸ਼ਵਰੀ ਪੇਸ਼ੇ ਤੋਂ ਜਵੈਲਰੀ ਡਿਜ਼ਾਈਨਰ ਹੈ।


Related News