7 ਸਾਲ ਦੀ ਪਾਬੰਦੀ ਮਗਰੋਂ ਖੇਡ ਮੈਦਾਨ 'ਚ ਵਾਪਿਸ ਪਰਤੇ ਸ਼੍ਰੀਸੰਤ, ਇਸ ਟੀਮ ਲਈ ਖੇਡਦੇ ਆਉਣਗੇ ਨਜ਼ਰ

12/15/2020 5:05:41 PM

ਤੀਰੂਵਨੰਤਪੁਰਮ (ਭਾਸ਼ਾ) : ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਐਸ. ਸ਼੍ਰੀਸੰਤ ਨੂੰ ਆਗਾਮੀ ਸਯਦ ਮੁਸ਼ਤਾਕ ਅਲੀ ਟਰਾਫੀ ਟੀ20 ਟੂਰਨਾਮੈਂਟ ਲਈ ਕੇਰਲ ਦੇ 26 ਖਿਡਾਰੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ ਜੋ ਲੰਬੇ ਸਮੇਂ ਦੇ ਬਾਅਦ ਕ੍ਰਿਕਟ ਵਿਚ ਵਾਪਸੀ ਦੇ ਕਰੀਬ ਪਹੁੰਚ ਗਏ ਹਨ। ਸ਼੍ਰੀਸੰਤ 'ਤੇ ਆਈ.ਪੀ.ਐਲ. (ਇੰਡੀਅਨ ਪ੍ਰੀਮੀਅਰ ਲੀਗ)  ਵਿਚ ਮੈਚ ਫਿਕਸਿੰਗ ਮਾਮਲੇ ਵਿਚ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨੇ ਪਾਬੰਦੀ ਲਗਾ ਦਿੱਤੀ ਸੀ।  

ਇਹ ਵੀ ਪੜ੍ਹੋ: ਮੁੜ ਦਿਖੇਗਾ 'ਸਿਕਸਰ ਕਿੰਗ' ਯੁਵਰਾਜ ਸਿੰਘ ਦਾ ਜਲਵਾ, ਟੀ-20 'ਚ ਕੀਤੇ ਗਏ ਸ਼ਾਮਲ

ਕੇਰਲ ਦੀ ਮੰਗਲਵਾਰ ਨੂੰ ਜਾਰੀ ਸੰਭਾਵਿਤਾਂ ਦੀ ਸੂਚੀ ਵਿਚ 37 ਸਾਲ ਦੇ ਇਸ ਖਿਡਾਰੀ ਦੇ ਇਲਾਵਾ ਸੰਜੂ ਸੈਮਸਨ,  ਸਚਿਨ ਬੇਬੀ, ਜਲਜ ਸਕਸੈਨਾ, ਰਾਬਿਨ ਉਥੱਪਾ ਅਤੇ ਬਾਸਿਲ ਥੰਪੀ ਵਰਗੇ ਦਿੱਗਜ਼ ਖਿਡਾਰੀ ਹਨ। ਸ਼੍ਰੀਸੰਤ ਦੀ ਪਾਬੰਦੀ ਇਸੇ ਸਾਲ ਸਤੰਬਰ ਵਿਚ ਖ਼ਤਮ ਹੋਈ ਹੈ। ਸੂਤਰਾਂ ਮੁਤਾਬਕ ਉਹ 20 ਤੋਂ 30 ਦਸੰਬਰ ਤੱਕ ਲੱਗਣ ਵਾਲੇ ਟੀਮ ਕੈਂਪ ਵਿਚ ਹਿੱਸਾ ਲੈਣਗੇ। ਇਸ ਤੋਂ ਪਹਿਲਾਂ ਉਹ ਕੇਰਲ ਕ੍ਰਿਕਟ ਸੰਘ ਵੱਲੋਂ ਆਯੋਜਿਤ ਟੀ20 ਸੀਰੀਜ਼ ਵਿਚ ਇਕ ਟੀਮ ਲਈ ਚੁਣੇ ਗਏ ਸਨ। ਉਨ੍ਹਾਂ ਨੇ ਆਖਰੀ ਵਾਰ ਭਾਰਤੀ ਟੀਮ ਦੀ 2011 ਵਿਚ ਨੁਮਾਇੰਦਗੀ ਕੀਤੀ ਸੀ ।  ਉਹ 2007 ਵਿਚ ਟੀ20 ਵਿਸ਼ਵ ਕੱਪ ਅਤੇ 2011 ਵਿਚ ਵਨਡੇ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹੇ ਹਨ।

ਇਹ ਵੀ ਪੜ੍ਹੋ: Ind vs Aus: ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ, ਆਸਟਰੇਲੀਆ ਲਈ ਰਵਾਨਾ ਹੋਏ ਰੋਹਿਤ ਸ਼ਰਮਾ

ਕੋਵਿਡ-19 ਲਾਗ ਦੀ ਬੀਮਾਰੀ ਕਾਰਨ ਇਸ ਘਰੇਲੂ ਟੀ20 ਟੂਰਨਾਮੈਂਟ ਦਾ ਪ੍ਰਬੰਧ ਦੇਰੀ ਨਾਲ ਹੋ ਰਿਹਾ ਹੈ। ਇਹ 2020-21 ਸੀਜ਼ਨ ਦਾ ਬੀ.ਸੀ.ਸੀ.ਆਈ. ਦਾ ਪਹਿਲਾ ਘਰੇਲੂ ਟੂਰਨਾਮੈਂਟ ਹੋਵੇਗਾ। ਸੰਭਾਵਿਤ ਖਿਡਾਰੀਆਂ ਦੀ ਸੂਚੀ : ਰਾਬਿਨ ਉਥੱਪਾ, ਜਲਜ ਸਕਸੈਨਾ, ਸੰਜੂ ਸੈਮਸਨ, ਵਿਸ਼ਨੂੰ ਵਿਨੋਦ, ਰਾਹੁਲ ਪੀ, ਮੁਹੰਮਦ ਅਜਰੁੱਦੀਨ, ਰੋਹਨ ਕੁੰਨੁਮੇਲ, ਸਚਿਨ ਬੇਬੀ, ਸਲਮਾਨ ਨਿਜਾਰ, ਬਾਸਿਲ ਥੰਪੀ, ਐਸ. ਸ਼੍ਰੀਸੰਤ, ਐਮ.ਡੀ. ਨਿਧੇਸ਼, ਕੇ.ਐਮ. ਆਸਿਫ, ਬਾਸਿਲ ਐਨ.ਪੀ., ਅਕਸ਼ੈ ਚੰਦਰਨ, ਸਿਜੋਮੋਨ ਜੋਸੇਫ, ਮਿਧੁਨ ਐਸ, ਅਭਿਸ਼ੇਕ ਮੋਹਨ, ਵਤਸਲ ਗੋਵਿੰਦ, ਆਨੰਦ ਜੋਸੇਫ, ਵੀਨੋਪ ਮਨੋਹਰਨ, ਮਿਧੁਨ ਪੀਕੇ, ਸਰੀਰੂਪ, ਅਕਸ਼ੈ ਕੇਸੀ, ਰੋਜਿਥ, ਅਰੁਣ ਐਮ।

ਇਹ ਵੀ ਪੜ੍ਹੋ: ICC ਬੀਬੀਆਂ ਦੇ ਵਿਸ਼ਵ ਕੱਪ 2022 ਦੀ ਸੂਚੀ ਜਾਰੀ, ਜਾਣੋ ਕਦੋਂ ਹੋਵੇਗਾ ਪਹਿਲਾ ਮੈਚ ਅਤੇ ਕਦੋਂ ਹੋਵੇਗਾ ਫਾਈਨਲ


cherry

Content Editor cherry