ਦੇਸ਼ ਭਰ ਵਿਚ ''ਕੋਚ ਬੈਂਕ'' ਤਿਆਰ ਕਰੇਗਾ ਖੇਡ ਮੰਤਰਾਲਾ

03/01/2018 3:48:17 AM

ਨਵੀਂ ਦਿੱਲੀ— ਜ਼ਮੀਨੀ ਪੱਧਰ 'ਤੇ ਵੱਖ-ਵੱਖ ਖੇਡਾਂ ਦੇ ਕੋਚਾਂ ਨੂੰ ਵਧੀਆ ਟ੍ਰੇਨਿੰਗ ਅਤੇ ਪਛਾਣ ਦੇਣ ਦੀ ਕਵਾਇਦ ਤਹਿਤ ਖੇਡ ਮੰਤਰਾਲਾ ਹੁਣ ਵੱਖ-ਵੱਖ ਪੱਧਰ ਉੱਤੇ 'ਕੋਚ ਬੈਂਕ' ਤਿਆਰ ਕਰੇਗਾ, ਜਿਨ੍ਹਾਂ ਦਾ ਸਰਟੀਫਿਕਸ਼ੇਨ ਅੰਤਰਰਾਸ਼ਟਰੀ ਏਜੰਸੀ ਜ਼ਰੀਏ ਮੰਤਰਾਲਾ ਖੁਦ ਕਰੇਗਾ।
ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਕਿਹਾ ਕਿ ਅਸੀਂ ਜ਼ਮੀਨੀ ਪੱਧਰ 'ਤੇ ਟ੍ਰੇਨਰਾਂ ਦੇ ਵਿਕਾਸ ਲਈ ਕੋਚ-ਬੈਂਕ ਬਣਾਵਾਂਗੇ, ਜਿਨ੍ਹਾਂ 'ਚ ਕੋਚ ਦਾ ਵਰਗੀਕਰਨ ਕੀਤਾ ਜਾਵੇਗਾ, ਭਾਵ ਗ੍ਰਾਸ-ਰੂਟ ਕੋਚ, ਡਿਵੈੱਲਪਮੈਂਟ ਕੋਚ, ਜਿਨ੍ਹਾਂ ਦਾ ਸਰਟੀਫਿਕੇਸ਼ਨ ਅੰਤਰਰਾਸ਼ਟਰੀ ਏਜੰਸੀ ਜ਼ਰੀਏ ਅਸੀਂ ਕਰਾਂਗੇ।


Related News