ਖੇਡ ਮੰਤਰੀ ਨੇ ਜ਼ਖ਼ਮੀ ਖਿਡਾਰੀਆਂ ਲਈ ਨਵੀਂ ਪ੍ਰਣਾਲੀ ਦੀ ਕੀਤੀ ਸ਼ੁਰੂਆਤ

Friday, Jun 11, 2021 - 08:03 PM (IST)

ਖੇਡ ਮੰਤਰੀ ਨੇ ਜ਼ਖ਼ਮੀ ਖਿਡਾਰੀਆਂ ਲਈ ਨਵੀਂ ਪ੍ਰਣਾਲੀ ਦੀ ਕੀਤੀ ਸ਼ੁਰੂਆਤ

 ਸਪੋਰਟਸ ਡੈਸਕ : ਖੇਡ ਮੰਤਰੀ ਕਿਰਨ ਰਿਜਿਜੂ ਨੇ ਟੂਰਨਾਮੈਂਟ ਜਾਂ ਟ੍ਰੇਨਿੰਗ ਦੌਰਾਨ ਜ਼ਖ਼ਮੀ ਹੋਣ ਵਾਲੇ ਚੋਟੀ ਦੇ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਇਲਾਜ ਅਤੇ ਰਿਹੈਬਲੀਟੇਸ਼ਨ ਮੁਹੱਈਆ ਕਰਾਉਣ ਲਈ ਇਕ ਵੱਡੀ ਪਹਿਲ ਦੀ ਸ਼ੁੱਕਰਵਾਰ ਸ਼ੁਰੂਆਤ ਕੀਤੀ। ਕੇਂਦਰੀ ਐਥਲੀਟ ਸੱਟ ਪ੍ਰਬੰਧਨ ਪ੍ਰਣਾਲੀ (ਸੀ. ਏ. ਆਈ. ਐੱਮ. ਐੱਸ.) ਦਾ ਟੀਚਾ ਐਥਲੀਟਾਂ ਨੂੰ ਸਮੇਂ ਸਿਰ ਉੱਚ ਕੁਆਲਿਟੀ ਦਾ ਇਲਾਜ ਅਤੇ ਰਿਹੈਬਲੀਟੇਸ਼ਨ ਪ੍ਰਦਾਨ ਕਰਨਾ ਤੇ ਆਨਲਾਈਨ ਐਥਲੀਟ ਪ੍ਰਬੰਧਨ ਪ੍ਰਣਾਲੀ ਜ਼ਰੀਏ ਉਨ੍ਹਾਂ ਦੀ ਸੱਟ ਦਾ ਰਿਕਾਰਡ ਰੱਖਣਾ ਹੈ।

ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਦੇਸ਼ ਦੇ ਚੋਟੀ ਦੇ ਮੈਡੀਕਲ ਮਾਹਿਰਾਂ ਨਾਲ ਕੰਮ ਕਰੇਗੀ, ਜਿਸ ਨੂੰ ਸ਼ੁਰੂਆਤ ’ਚ 2024 ਦੇ ਪੈਰਿਸ ਓਲੰਪਿਕਸ ਲਈ ਐਥਲੀਟਾਂ ਦੇ ਵਿਕਾਸ ਸਮੂਹ ’ਤੇ ਵਰਤਿਆ ਜਾਵੇਗਾ ਤੇ ਬਾਅਦ ’ਚ ਇਸ ਦਾ ਵਿਸਤਾਰ ਕੀਤਾ ਜਾਵੇਗਾ। ਰਿਜਿਜੂ ਨੇ ਇੱਕ ਆਨਲਾਈਨ ਟੂਰਨਾਮੈਂਟ ਦੌਰਾਨ ਕਿਹਾ, “ਮੈਂ ਅਜਿਹੇ ਖਿਡਾਰੀ ਵੇਖੇ ਹਨ, ਜਿਨ੍ਹਾਂ ਦੇ ਕਰੀਅਰ ਸਾਧਾਰਨ ਸੱਟਾਂ ਦੇ ਸਮੇਂ ਸਿਰ ਸਹੀ ਇਲਾਜ ਦੀ ਘਾਟ ਕਾਰਨ ਛੋਟੇ ਜਾਂ ਖਤਮ ਹੋ ਗਏ। ਕੁਝ ਸੱਟਾਂ ਦੇ ਇਲਾਜ ਸਾਡੇ ਦੇਸ਼ ’ਚ ਉਪਲੱਬਧ ਨਹੀਂ ਹਨ ਅਤੇ ਖਿਡਾਰੀਆਂ ਨੂੰ ਵਿਦੇਸ਼ ਜਾਣਾ ਪੈਂਦਾ ਹੈ। ਇਸ ਲਈ ਉਨ੍ਹਾਂ ਨੂੰ ਦੂਰ ਕਰਨ ਲਈ ਇਹ ਇਕ ਚੰਗੀ ਸ਼ੁਰੂਆਤ ਹੈ।

ਉਨ੍ਹਾਂ ਨੇ ਕਿਹਾ, “ਮੈਨੂੰ ਉਮੀਦ ਹੈ ਕਿ ਇਹ ਉਪਰਾਲਾ ਸਾਨੂੰ ਉਸ ਪ੍ਰਣਾਲੀ ਵਿਚ ਲੈ ਜਾਵੇਗਾ, ਜਿਥੇ ਅਸੀਂ ਪੇਸ਼ੇਵਰ ਤਰੀਕੇ ਨਾਲ ਖਿਡਾਰੀਆਂ ਦੀਆਂ ਸੱਟਾਂ ਦਾ ਪ੍ਰਬੰਧ ਕਰ ਸਕਦੇ ਹਾਂ। ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਇਸ ਉਪਰਾਲੇ ਲਈ ਖੇਡ ਮੰਤਰਾਲੇ ਅਤੇ ਸਪੋਰਟਸ ਅਥਾਰਟੀ ਆਫ ਇੰਡੀਆ ਦੀ ਸ਼ਲਾਘਾ ਕੀਤੀ।


author

Manoj

Content Editor

Related News