Sport''s Wrap up 21 ਜਨਵਰੀ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

01/21/2019 11:07:52 PM

ਸਪੋਰਟਸ ਡੈੱਕਸ— ਭਾਰਤ ਤੇ ਕੋਹਲੀ ਦੀ ਟੈਸਟ ਰੈਂਕਿੰਗ 'ਚ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੋਇਆ ਹੈ। ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਖੇਡੀ ਜਾਣ ਵਾਲੀ 5ਵਨ ਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ 23 ਜਨਵਰੀ ਨੂੰ ਖੇਡਿਆ ਜਾਣਾ ਹੈ ਤੇ ਭਾਰਤ ਆਪਣਾ 1600ਵਾਂ ਮੈਚ ਖੇਡਣ ਉਤਰੇਗਾ। ਟਾਟਾ ਸਟੀਲ ਮਾਸਟਰਸ ਸ਼ਤਰੰਜ-2019 'ਚ ਆਨੰਦ ਦੀ ਮਮੇਘਾਰੋਵ 'ਤੇ ਸ਼ਾਨਦਾਰ ਜਿੱਤ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।

ਭਾਰਤ ਤੇ ਕੋਹਲੀ ਦਾ ਟੈਸਟ ਰੈਂਕਿੰਗ 'ਚ ਚੋਟੀ ਦਾ ਸਥਾਨ ਬਰਕਰਾਰ

PunjabKesari
ਆਸਟਰੇਲੀਆ 'ਚ ਟੈਸਟ ਲੜੀ ਵਿਚ ਪਹਿਲੀ ਜਿੱਤ ਨਾਲ ਭਾਰਤੀ ਟੀਮ ਤੇ ਉਸਦੇ ਕਪਤਾਨ ਵਿਰਾਟ ਕੋਹਲੀ ਨੇ ਸੋਮਵਾਰ ਨੂੰ ਇੱਥੇ ਜਾਰੀ ਆਈ. ਸੀ. ਸੀ. ਟੈਸਟ ਰੈਂਕਿੰਗ ਵਿਚ ਚੋਟੀ ਦੇ ਸਥਾਨ 'ਤੇ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ। ਭਾਰਤ ਦੇ 116 ਅੰਕ ਹਨ ਤੇ ਉਹ ਵਿਸ਼ਵ ਦੀ ਨੰਬਰ ਇਕ ਟੈਸਟ ਟੀਮ ਬਣੀ ਹੋਈ ਹੈ। ਕਪਤਾਨ ਕੋਹਲੀ ਦੇ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ 922 ਅੰਕ ਹਨ ਤੇ ਉਹ ਦੂਜੇ ਸਥਾਨ 'ਤੇ ਕਾਬਜ਼ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ (897) ਤੋਂ 25 ਅੰਕ ਅੱਗੇ ਹੈ।

ਆਪਣਾ 1600ਵਾਂ ਮੈਚ ਖੇਡਣ ਉਤਰੇਗਾ ਭਾਰਤ

PunjabKesari
ਭਾਰਤ ਨਿਊਜ਼ੀਲੈਂਡ ਦੌਰੇ ਵਿਚ ਬੁੱਧਵਾਰ ਨੂੰ ਨੇਪੀਅਰ ਵਿਚ ਮੇਜ਼ਬਾਨ ਟੀਮ ਵਿਰੁੱਧ ਜਦੋਂ ਪਹਿਲਾ ਵਨ ਡੇ ਖੇਡਣ ਉਤਰੇਗਾ ਤਾਂ ਇਹ ਉਸਦੇ ਕ੍ਰਿਕਟ ਇਤਿਹਾਸ ਦਾ 1600ਵਾਂ ਮੈਚ ਹੋਵੇਗਾ। ਭਾਰਤ ਨੇ 1932 ਵਿਚ ਆਪਣਾ ਕ੍ਰਿਕਟ ਸਫਰ ਸ਼ੁਰੂ ਕੀਤਾ ਸੀ ਜਿਹੜਾ 87 ਸਾਲ ਲੰਘਾ ਕੇ ਹੁਣ 1600 ਮੈਚਾਂ 'ਤੇ ਪਹੁੰਚਣ ਜਾ ਰਿਹਾ ਹੈ। ਭਾਰਤ ਨੇ ਹੁਣ ਤੱਕ 533 ਟੈਸਟ, 956 ਵਨ ਡੇ ਤੇ 110 ਟੀ-20 ਮੈਚ ਖੇਡੇ ਹਨ। ਭਾਰਤ 5 ਮੈਚਾਂ ਦੀ ਸੀਰੀਜ਼ 'ਚ ਪਹਿਲਾ ਵਨ ਡੇ ਖੇਡਣ ਦੇ ਨਾਲ ਹੀ ਇਹ ਉਪਲੱਬਧੀ ਹਾਸਲ ਕਰ ਲਵੇਗਾ।
ਭਾਰਤ ਇਸਦੇ ਨਾਲ ਹੀ ਕੁਲ 1600 ਕੌਮਾਂਤਰੀ ਮੈਚ ਖੇਡਣ ਵਾਲਾ ਤੀਜਾ ਦੇਸ਼ ਬਣ ਜਾਵੇਗਾ। ਆਸਟਰੇਲੀਆ ਨੇ ਹੁਣ ਤੱਕ ਕੁਲ 1854 ਮੈਚ ਤੇ ਕ੍ਰਿਕਟ ਦੇ ਜਨਮ ਦਾਤਾ ਇੰਗਲੈਂਡ ਨੇ 1833 ਮੈਚ ਖੇਡੇ ਹਨ। ਭਾਰਤ ਨੇ ਆਪਣੇ 1599 ਮੈਚਾਂ ਵਿਚੋਂ 713 ਜਿੱਤੇ ਹਨ, 615 ਹਾਰੇ ਹਨ, 11 ਟਾਈ ਰਹੇ ਹਨ, 217 ਡਰਾਅ ਰਹੇ ਹਨ ਤੇ 43 ਵਿਚ ਕੋਈ ਨਤੀਜਾ ਨਹੀਂ ਨਿਕਲਿਆ ਹੈ। ਦੂਜੇ ਪਾਸੇ ਨਿਊਜ਼ੀਲੈਂਡ ਵੀ ਇਸ ਸੀਰੀਜ਼ ਦਾ ਚੌਥਾ ਮੈਚ ਖੇਡਣ ਦੇ ਨਾਲ ਹੀ ਆਪਣੇ 1300 ਕੌਮਾਂਤਰੀ ਮੈਚ ਪੂਰੇ ਕਰ ਲਵੇਗਾ। ਨਿਊਜ਼ੀਲੈਂਡ ਨੇ ਹੁਣ ਤੱਕ 1296 ਮੈਚਾਂ ਵਿਚੋਂ 488 ਜਿੱਤੇ ਹਨ ਤੇ 589 ਹਾਰੇ ਹਨ।

ਟਾਟਾ ਸਟੀਲ ਮਾਸਟਰਸ ਸ਼ਤਰੰਜ : ਆਨੰਦ ਦੀ ਮਮੇਘਾਰੋਵ 'ਤੇ ਸ਼ਾਨਦਾਰ ਜਿੱਤ

PunjabKesari
ਟਾਟਾ ਸਟੀਲ ਮਾਸਟਰਸ ਸ਼ਤਰੰਜ ਵਿਚ ਭਾਰਤ ਦੇ ਵਿਸ਼ਵਨਾਥਨ ਆਨੰਦ ਨੇ ਪਿਛਲੇ 2 ਸਾਲਾਂ ਵਿਚ ਕਿਸੇ ਇਕ ਟੂਰਨਾਮੈਂਟ ਵਿਚ ਆਪਣਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਊਂਡ-8 ਵਿਚ ਅਜ਼ਰਬੈਜਾਨ ਦੇ ਮਮੇਘਾਰੋਵ ਨੂੰ ਹਰਾ ਕੇ 5.5 ਅੰਕਾਂ ਨਾਲ ਸਾਂਝੀ ਬੜ੍ਹਤ ਬਰਕਰਾਰ ਰੱਖੀ। 
ਮਮੇਘਾਰੋਵ ਨਾਲ ਮੁਕਾਬਲੇ ਵਿਚ ਸਫੈਦ ਮੋਹਰਿਆਂ ਨਾਲ ਖੇਡ ਰਹੇ ਆਨੰਦ ਨੇ ਹਮਲਾਵਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਕਾਰੋਕਾਨ ਓਪਨਿੰਗ ਵਿਚ ਸਿਰਫ 27 ਚਾਲਾਂ ਵਿਚ ਮਮੇਘਾਰੋਵ ਨੂੰ ਹਾਰ ਮੰਨਣ ਲਈ ਮਜਬੂਰ ਕਰ ਦਿੱਤਾ। ਮੌਜੂਦਾ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਵੀ ਚੋਟੀ ਦੇ ਸਥਾਨ 'ਤੇ ਬਣਿਆ ਹੋਇਆ ਹੈ। ਉਸ ਨੇ ਹੰਗਰੀ ਦੇ ਰਿਚਰਡ ਰਾਪੋਰਟ ਨੂੰ ਹਾਰ ਦਾ ਸਵਾਦ ਚਖਾਇਆ।

ਯੁਵਰਾਜ ਦੀ ਪਤਨੀ ਹੇਜ਼ਲ ਨੇ ਸੁਣਾਈ ਆਪ ਬੀਤੀ, ਬੇਹੱਦ ਦਰਦ ਭਰਿਆ ਰਿਹਾ 10 ਸਾਲ ਦਾ ਸਫਰ

PunjabKesari
ਸੋਸ਼ਲ ਮੀਡੀਆ 'ਤੇ ਇਨ੍ਹਾਂ ਦਿਨਾਂ 'ਚ 10 ਸਾਲ ਚੈਲੇਂਜ ਕਾਫੀ ਵਾਇਰਲ ਹੋ ਰਿਹਾ ਹੈ। ਬਾਲੀਵੁੱਡ ਅਤੇ ਹਾਲੀਵੁੱਡ ਦੇ ਕਈ ਸਟਾਰਸ ਨੇ ਇਸ ਚੈਲੇਂਜ ਨੂੰ ਪੂਰਾ ਕੀਤਾ ਅਤੇ ਆਪਣੀ 10 ਸਾਲ ਪੁਰਾਣੀਆਂ ਤਸਵੀਰਾਂ ਸ਼ੇਅਰ ਕੀਤੀਆਂ। ਇਨ੍ਹਾਂ 'ਚੋਂ ਕਈ ਸਟਾਰ ਆਪਣੇ ਲੁੱਕ ਨੂੰ ਲੈ ਕੇ ਟਰੋਲ ਵੀ ਹੋਏ। ਹਾਲ ਹੀ 'ਚ ਕ੍ਰਿਕਟਰ ਯੁਵਰਾਜ ਸਿੰਘ ਦੀ ਪਤਨੀ ਅਦਾਕਾਰ ਹੇਜ਼ਲ ਕੀਚ ਨੇ ਆਪਣੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਤਸਵੀਰ 'ਚ ਹੇਜ਼ਲ ਕਾਫੀ ਬੀਮਾਰ ਲੱਗ ਰਹੀ ਹੈ।

ਸੇਰੇਨਾ ਨੇ ਹਾਲੇਪ ਨੂੰ ਹਰਾ ਕੇ 24ਵੇਂ ਗ੍ਰੈਂਡਸਲੈਮ ਵੱਲ ਕਦਮ ਵਧਾਇਆ

PunjabKesari
ਸੇਰੇਨਾ ਵਿਲੀਅਮਸ ਨੇ ਆਸਟਰੇਲੀਆਈ ਓਪਨ ਦੇ ਚੌਥੇ ਦੌਰ 'ਚ ਸੋਮਵਾਰ ਨੂੰ ਇੱਥੇ ਚੋਟੀ ਦਾ ਦਰਜਾ ਪ੍ਰਾਪਤ ਰੋਮਾਨੀਆ ਦੀ ਸਿਮੋਨਾ ਹਾਲੇਪ ਨੂੰ ਤਿੰਨ ਸੈੱਟ ਤਕ ਚਲੇ ਮੁਕਾਬਲੇ 'ਚ ਹਰਾ ਕੇ ਕੁਆਰਟਰ ਫਾਈਨਲ 'ਚ ਜਗ੍ਹਾ ਪੱਕੀ ਕੀਤੀ। ਕਰੀਅਰ 'ਚ ਅਜੇ ਤਕ 23 ਗ੍ਰੈਂਡਸਲੈਮ ਖਿਤਾਬ ਜਿੱਤ ਚੁੱਕੀ ਸੇਰੇਨਾ ਨੇ ਵਿਸ਼ਵ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਕਾਬਜ ਹਾਲੇਪ ਨੂੰ 6-1, 4-6, 6-4 ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਸੇਰੇਨਾ ਨੇ ਮਾਰਗੇਟ ਕੋਰਟ ਦੇ ਰਿਕਾਰਡ 24 ਗ੍ਰੈਂਡ ਸਲੈਮ ਖਿਤਾਬ ਦੀ ਬਰਾਬਰੀ ਵੱਲ ਕਦਮ ਵਧਾ ਦਿੱਤੇ ਹਨ। ਕੁਆਰਟਰ ਫਾਈਨਲ 'ਚ ਉਨ੍ਹਾਂ ਦਾ ਮੁਕਾਬਲਾ ਚੈੱਕ ਗਣਰਾਜ ਦੀ ਅੱਠਵਾਂ ਦਰਜਾ ਪ੍ਰਾਪਤ ਕੈਰੋਲਿਨਾ ਪਲਿਸਕੋਵਾ ਨਾਲ ਹੋਵੇਗਾ।

ਨਿਊਜ਼ੀਲੈਂਡ ਦੌਰੇ 'ਚ ਸਚਿਨ ਤੇ ਸਹਿਵਾਗ ਦੇ ਰਿਕਾਰਡ ਤੋੜ ਸਕਦੇ ਹਨ ਧੋਨੀ, ਜਾਣੋ ਅੰਕੜੇ

PunjabKesari
ਜ਼ਬਰਦਸਤ ਫਾਰਮ 'ਚ ਚਲ ਰਹੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲੀ ਪੰਜ ਮੈਚਾਂ ਦੀ ਵਨ ਡੇ ਸੀਰੀਜ਼ 'ਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਸਕਦੇ ਹਨ। ਦਰਅਸਲ ਧੋਨੀ ਨਿਊਜ਼ੀਲੈਂਡ 'ਚ ਵਨ ਡੇ ਸੀਰੀਜ਼ 'ਚ ਭਾਰਤ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਬਣਨ ਦਾ ਰਿਕਾਰਡ ਆਪਣੇ ਨਾਂ ਕਰ ਸਕਦੇ ਹਨ। ਫਿਲਹਾਲ ਇਹ ਰਿਕਾਰਡ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਨਾਂ ਹੈ ਜਿਨ੍ਹਾਂ ਨੇ ਨਿਊਜ਼ੀਲੈਂਡ 'ਚ 18 ਮੈਚਾਂ 'ਚ 652 ਦੌੜਾਂ ਬਣਾਈਆਂ ਹਨ।

ਬੰਗਾਲ ਦੇ ਹਾਕੀ ਖਿਡਾਰੀਆਂ ਦੇ ਸਿਰ ਮੁੰਡਵਾਉਣ ਵਾਲੀ ਘਟਨਾ ਦੀ ਹੋਵੇਗੀ ਜਾਂਚ

PunjabKesari
ਬੰਗਾਲ ਹਾਕੀ ਸੰਘ ਨੇ ਇਕ ਮੈਚ 'ਚ ਹਾਰ ਦੇ ਬਾਅਦ ਅੰਡਰ 19 ਖਿਡਾਰੀਆਂ ਦੇ ਸਿਰ ਮੁੰਡਵਾਉਣ ਲਈ ਕਹਿਣ ਵਾਲੀ ਘਟਨਾ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਬੀ.ਐੱਚ.ਏ. ਸਕੱਤਰ ਸਵਪਨ ਬੈਨਰਜੀ ਨੇ ਪੱਤਰਕਾਰਾਂ ਨੂੰ ਕਿਹਾ, ''ਕਮੇਟੀ ਦਾ ਗਠਨ ਅੱਜ ਸ਼ਾਮ ਤੱਕ ਕੀਤਾ ਜਾਵੇਗਾ ਅਤੇ ਜੋ ਵੀ ਜ਼ਿੰਮੇਵਾਰ ਹੋਵੇਗਾ, ਉਸ ਨੂੰ ਸਜ਼ਾ ਮਿਲੇਗੀ।'' ਜ਼ਿਕਰਯੋਗ ਹੈ ਕਿ ਬੰਗਾਲ ਦੀ ਅੰਡਰ 19 ਟੀਮ ਜਬਲਪੁਰ 'ਚ ਜੂਨੀਅਰ ਰਾਸ਼ਟਰੀ ਚੈਂਪੀਅਨਸ਼ਿਪ (ਬੀ. ਡਿਵੀਜ਼ਨ) 'ਚ ਨਾਮਧਾਰੀ ਗਿਆਰਾਂ ਤੋਂ 1-5 ਨਾਲ ਹਾਰ ਗਈ ਸੀ।

ਜੈਕਬ ਮਾਰਟਿਨ ਦੀ ਮਦਦ ਲਈ ਅੱਗੇ ਆਇਆ ਗਾਂਗੁਲੀ

PunjabKesari
ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਸਾਬਕਾ ਭਾਰਤੀ ਕ੍ਰਿਕਟਰ ਜੈਕਬ ਮਾਰਟਿਨ ਦੀ ਮਦਦ ਲਈ ਅੱਗੇ ਆਇਆ ਹੈ, ਜਿਹੜਾ ਇਸ ਸਮੇਂ ਵਡੋਦਰਾ ਦੇ ਇਕ ਹਸਪਤਾਲ 'ਚ ਜ਼ਿੰਦਗੀ ਦੀ ਜੰਗ ਲੜ ਰਿਹਾ ਹੈ।
ਗਾਂਗੁਲੀ ਨੇ ਕਿਹਾ, ''ਮਾਰਟਿਨ ਤੇ ਮੈਂ ਟੀਮ ਦੇ ਸਾਥੀ ਰਹੇ ਹਾਂ ਤੇ ਮੈਂ ਉਸ ਨੂੰ ਇਕ ਸ਼ਾਂਤ, ਚੰਗੇ ਅਕਸ ਦੇ ਰੂਪ 'ਚ ਯਾਦ ਕਰਦਾ ਹਾਂ। ਮੈਂ ਮਾਰਟਿਨ ਦੇ ਜਲਦੀ ਸਿਹਤਮੰਦ ਹੋਣ ਦੀ ਪ੍ਰਾਰਥਨਾ ਕਰਦਾ  ਤੇ ਉਸ ਦੇ ਪਰਿਵਾਰ ਨੂੰ ਕਹਿੰਦਾ ਹਾਂ ਕਿ ਉਹ ਇਕੱਲੇ ਨਹੀਂ ਹਨ, ਮੈਂ ਉਨ੍ਹਾਂ ਦੇ ਨਾਲ ਖੜ੍ਹਾ ਹਾਂ।''

ਅਰਵਿੰਦ ਦੀਆਂ ਨਜ਼ਰਾਂ ਡਕਾਰ 2020 ਨੂੰ ਵੀ ਫਿਨਿਸ਼ ਕਰਨ 'ਤੇ

PunjabKesari
ਦੁਨੀਆ ਦੀਆਂ ਸਭ ਤੋਂ ਮੁਸ਼ਕਿਲ ਰੇਸਾਂ ਵਿਚੋਂ ਇਕ ਡਕਾਰ ਦੇ 2019 ਦੇ ਸੈਸ਼ਨ ਨੂੰ ਪੂਰਾ ਕਰਨ ਵਾਲੇ ਇਕਲੌਤੀ ਭਾਰਤੀ ਅਰਵਿੰਦ ਕੇਪੀ ਨੇ ਹੁਣ ਤੋਂ ਹੀ ਆਪਣੀਆਂ ਨਜ਼ਰਾਂ ਡਕਾਰ 2020 'ਤੇ ਟਿਕਾ ਦਿੱਤੀਆਂ ਹਨ ਤੇ ਉਸਦਾ ਅਗਲਾ ਟੀਚਾ ਅਗਲੇ ਸਾਲ ਦੀ ਰੇਸ ਨੂੰ ਵੀ ਪੂਰਾ ਕਰਨ 'ਤੇ ਹੈ।
ਡਕਾਰ 2019 ਵਿਚ 37ਵਾਂ ਸਥਾਨ ਹਾਸਲ ਕਰਨ ਵਾਲੇ ਸ਼ੇਰਕੋ ਟੀ. ਵੀ. ਐੱਸ. ਰੈਲੀ ਫੈਕਟਰੀ ਟੀਮ ਦੇ ਅਰਵਿੰਦ ਨੇ ਇਸ ਸਾਲ ਦੀ ਆਪਣੀ ਮੁਹਿੰਮ 'ਤੇ ਸੋਮਵਾਰ ਨੂੰ ਇੱਥੇ ਪੱਤਰਕਾਰਾਂ ਨੂੰ ਕਿਹਾ, ''2019 ਦਾ ਸੈਸ਼ਨ ਡਕਾਰ ਰੈਲੀ ਦੇ ਇਤਿਹਾਸ ਵਿਚ ਸਭ ਤੋਂ ਮੁਸ਼ਕਿਲ ਸੀ ਤੇ 55 ਫੀਸਦੀ ਬਾਈਕਸ ਹੀ ਇਸ ਸਾਲ ਰੈਲੀ ਨੂੰ ਪੂਰਾ ਕਰ ਸਕੇ। ਇਸ ਤੱਥ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਵਾਰ ਦੀ ਰੈਲੀ ਕਿੰਨੀ ਮੁਸ਼ਕਿਲ ਸੀ।''

ਵਿਰਾਟ ਮੌਜੂਦਾ ਸਮੇਂ 'ਚ ਸਰਵਸ੍ਰੇਸ਼ਠ ਬੱਲੇਬਾਜ਼ : ਟੇਲਰ

 PunjabKesari
ਨਿਊਜ਼ੀਲੈਂਡ ਦੇ ਧਮਾਕੇਦਾਰ ਬੱਲੇਬਾਜ਼ ਰਾਸ ਟੇਲਰ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਮੌਜੂਦਾ ਸਮੇਂ 'ਚ ਸਰਵਸ੍ਰੇਸ਼ਠ ਬੱਲੇਬਾਜ਼ ਦੱਸਿਆ ਤੇ ਨਾਲ ਹੀ ਕਿਹਾ ਕਿ ਉਸਦੀ ਟੀਮ ਨੂੰ ਕੋਹਲੀ ਦੇ ਵਿਰਾਟ ਰੂਤਬੇ ਤੋਂ ਬਚਾਉਣਾ ਹੋਵੇਗਾ। ਟੇਲਰ ਨੇ 23 ਜਨਵਰੀ ਤੋਂ ਸ਼ੁਰੂ ਹੋ ਰਹੀ 5 ਮੈਚਾਂ ਦੀ ਵਨ ਡੇ ਸੀਰੀਜ਼ ਤੋਂ ਪਹਿਲਾਂ ਭਾਰਤੀ ਕਪਤਾਨ ਦੀ ਬੱਲੇਬਾਜ਼ੀ ਦੀ ਖੂਬ ਸ਼ਲਾਘਾ ਕੀਤੀ। ਟੇਲਰ ਨੇ ਕਿਹਾ ਵਿਰਾਟ ਇਕ ਸਨਸਨੀਖੇਜ ਖਿਡਾਰੀ ਹੈ ਤੇ ਮੌਜੂਦਾ ਸਮੇਂ 'ਚ ਸਭ ਤੋਂ ਵਧੀਆ ਵਨ ਡੇ ਖਿਡਾਰੀ ਹੈ। ਪਰ ਸਾਨੂੰ ਸਿਰਫ ਵਿਰਾਟ 'ਤੇ ਹੀ ਧਿਆਨ ਨਹੀਂ ਦੇਣਾ ਚਾਹੀਦਾ ਬਲਕਿ ਬਾਕੀ ਭਾਰਤੀ ਬੱਲੇਬਾਜ਼ਾਂ 'ਤੇ ਵੀ ਧਿਆਨ ਦੇਣਾ ਹੋਵੇਗਾ। ਵਿਰਾਟ ਦੇ ਕ੍ਰੀਜ਼ 'ਤੇ ਆਉਂਣ ਤੋਂ ਪਹਿਲਾਂ ਭਾਰਤ ਦੇ 2 ਧਮਾਕੇਦਾਰ ਬੱਲੇਬਾਜ਼ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਮੈਦਾਨ 'ਤੇ ਉਤਰਦੇ ਹਨ ਤੇ ਸਾਨੂੰ ਉਨ੍ਹਾਂ ਨੂੰ ਵੀ ਰੋਕਣਾ ਹੋਵੇਗਾ। ਵਿਰਾਟ ਦੀ ਤਰ੍ਹਾਂ ਟੇਲਰ ਵੀ ਵਨ ਡੇ 'ਚ ਸ਼ਾਨਦਾਰ ਖਿਡਾਰੀ ਹੈ, ਜਿਸ ਨੇ ਆਪਣੇ ਦੇਸ਼ ਦੇ ਲਈ 2018 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। 
ਸ਼੍ਰੀਲੰਕਾ ਵਿਰੁੱਧ 3 ਮੈਚਾਂ 'ਚ 281 ਦੌੜਾਂ ਬਣਾਈਆਂ ਸਨ। ਟੇਲਰ ਨੇ ਕਿਹਾ ਕਿ ਮੈਂ ਹਾਲ ਹੀ 'ਚ ਕੁਝ ਕੌਮਾਂਤਰੀ ਮੈਚ ਖੇਡੇ ਹਨ ਤੇ ਮੈਂ ਟੀਮ 'ਚ ਆਪਣੀ ਭੂਮੀਕਾ ਨੂੰ ਸਮਝਦਾ ਹਾਂ। ਮੈਂ ਆਪਣੇ ਖੇਡ 'ਤੇ ਕੰਮ ਕੀਤਾ ਹੈ ਤੇ ਕੋਸ਼ਿਸ਼ ਕੀਤੀ ਹੈ ਕਿ ਜਲਦ ਹੀ ਸਟਰਾਈਕ ਰੋਟੇਟ ਕਰਆਂ ਤੇ ਜਿਨ੍ਹਾਂ ਹੋ ਸਕੇ ਕ੍ਰੀਜ਼ 'ਤੇ ਸਮਾਂ ਬੀਤਾ ਸਕਾ।


Related News