ਫੀਫਾ ਵਿਸ਼ਵ ਕੱਪ ''ਚ ਇਨ੍ਹਾਂ ਸ਼ਾਨਦਾਰ ਖਿਡਾਰੀਆਂ ''ਤੇ ਰਹੇਗੀ ਖਾਸ ਨਜ਼ਰ

Sunday, Jun 10, 2018 - 10:20 PM (IST)

ਫੀਫਾ ਵਿਸ਼ਵ ਕੱਪ ''ਚ ਇਨ੍ਹਾਂ ਸ਼ਾਨਦਾਰ ਖਿਡਾਰੀਆਂ ''ਤੇ ਰਹੇਗੀ ਖਾਸ ਨਜ਼ਰ

ਨਵੀਂ ਦਿੱਲੀ— ਅਗਲੇ ਹਫਤੇ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ 'ਚ ਜਿੱਥੇ ਦੁਨੀਆ ਦੀਆਂ 32 ਸਿਖਰ ਫੁੱਟਬਾਲ ਟੀਮਾਂ ਖਿਤਾਬ ਹਾਸਲ ਕਰਨ ਦਾ ਯਤਨ ਕਰਨਗੀਆਂ ਤਾਂ ਫੁੱਟਬਾਲ ਦੀ ਦੁਨੀਆ ਦੇ ਕਈ ਬਿਹਤਰੀਨ ਖਿਡਾਰੀਆਂ 'ਤੇ ਵੀ ਦਰਸ਼ਕਾਂ ਨੂੰ ਨਜ਼ਰ ਹੋਵੇਗੀ ਜੋ ਇਸ ਮਹਾਸਾਗਰ 'ਚ ਆਪਣੀ ਕਾਬਲਿਅਤ ਦੇ ਜਾਦੂ ਨਾਲ ਸੁਰਖੀਆਂ 'ਚ ਰਹਿਣ ਲਈ ਜੋਰ ਆਜ਼ਮਾਇਸ਼ ਕਰਨਗੇ।
ਲਿਓਨਲ ਮੈਸੀ

PunjabKesari
ਅਰਜਨਟੀਨਾ ਦੇ ਸੁਪਰਸਟਾਰ ਲਿਓਨਲ ਮੈਸੀ (30 ਸਾਲ) ਨੂੰ ਆਪਣੀ ਮਹਾਨਤਾ ਸਾਬਤ ਕਰਨ ਲਈ ਕਿਸੇ ਵਿਸ਼ਵ ਕੱਪ 'ਤਾਜ' ਦੀ ਜਰੂਰਤ ਨਹੀਂ ਹੈ। ਪਿਛਲੇ 13 ਸਾਲਾਂ ਦੇ ਕਰੀਅਰ 'ਚ ਗੋਲ ਤੋਂ ਇਲਾਵਾ ਗੋਲ ਕਰਨ ਕਰਨ 'ਚ ਸਹਾਇਤਾ ਕਰਨ, ਲਾ ਲਿਗਾ ਖਿਤਾਬ, ਚੈਂਪੀਅਨ ਲੀਗ ਖਿਤਾਬ, ਰਿਕਾਰਡ ਪੁਰਸਕਾਰ ਅਤੇ ਮੈਚ ਦੌਰਾਨ ਰੌਮਾਂਚਕ ਕਰਨ ਵਾਲੇ ਖੂਬਸੂਰਤ ਪਲ 'ਖੇਡ 'ਤੇ ਉਸ ਦੇ ਅਸਰ' ਦੀ ਬਾਨਗੀ ਪੇਸ਼ ਕਰਦੇ ਹਨ। ਨਿਸ਼ਚਿਤ ਰੂਪ ਤੋਂ ਇਸ ਸੂਚੀ 'ਚ ਵਿਸ਼ਵ ਕੱਪ ਟ੍ਰਾਫੀ ਦੀ ਕਮੀ ਹੈ ਅਤੇ ਬਾਰਸੀਲੋਨਾ ਦਾ ਇਹ ਸਿਤਾਰਾ ਆਪਣੇ ਆਖਰੀ ਮਹਾਸਮਰ 'ਚ ਇਸ ਸੂਨੇਪਨ ਨੂੰ ਖਤਮ ਕਰਨਾ ਚਾਹੁੰਣਗੇ। ਇਸ 'ਚ ਕੋਈ ਸ਼ੱਕ ਨਹੀਂ ਕਿ ਜੇਕਰ ਮੈਸੀ ਫਾਰਮ 'ਚ ਹੋਣਗੇ ਤਾਂ ਅਰਜਨਟੀਨਾ ਆਪਣੇ ਬਿਹਤਰੀਨ ਖਿਡਾਰੀ ਦੀ ਬਦੌਲਤ ਇਹ ਉਪਲੱਬਧੀ ਵੀ ਹਾਸਲ ਕਰ ਸਕਦੀ ਹੈ।
ਕ੍ਰਿਸਟਿਆਨੋ ਰੋਨਾਲਡੋ

PunjabKesari

ਮੈਸੀ ਜਿੱਥੇ ਦੁਨੀਆ ਦੇ ਬਿਹਤਰੀਨ ਖਿਡਾਰੀ ਹਨ ਤਾਂ ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ (33 ਸਾਲ) ਉਸ ਨੇ ਸਿਰਫ ਇਕ ਕਦਮ ਹੀ ਪਿੱਛੇ ਹਨ। ਇਹ 33 ਸਾਲਾਂ ਖਿਡਾਰੀ ਆਪਣੀ ਤਾਕਤ ਅਤੇ ਜਿਸ ਸ਼ਾਤਿਰ ਨਾਲ ਡਿਫੈਂਡਰਾਂ ਨੂੰ ਪਿੱਛੇ ਛੱਡਦਾ ਹੈ, ਉਹ ਕਾਬਲਿਅ ਤਾਰੀਫ ਹੈ। ਰੀਅਲ ਮੈਡ੍ਰਿਡ ਦੇ ਨਾਲ ਪਿੱਛਲੇ ਪੰਜ ਸੈਸ਼ਨ 'ਚ ਚਾਰ ਚੈਂਪੀਅਨ ਲੀਗ ਖਿਤਾਬ ਅਤੇ ਪਿਛਲੇ ਪੰਜ ਸਾਲਾ 'ਚ ਫੀਫਾ ਦੀ ਸਿਖਰ ਫੁੱਟਬਾਲਰ ਦਾ ਸਮਾਨ ਹਾਸਲ ਕਰਨਾ ਸ਼ਾਨਦਾਰ ਹੈ। ਰੋਨਾਲਡੋ ਨੇ ਪੁਰਤਗਾਲ ਨੂੰ 2016 'ਚ ਯੂਰੋਪੀਅਨ ਚੈਂਪੀਅਨਸ਼ਿਪ ਦਾ ਖਿਤਾਬ ਦਿਵਾਇਆ ਪਰ 2006 'ਚ ਉਸ ਦੇ ਵਿਸ਼ਵ ਕੱਪ ਪ੍ਰਦਰਪਣ ਤੋਂ ਬਾਅਦ ਟੀਮ ਚੌਥਾ ਸਥਾਨ, ਰਾਊਂਡ 16 ਅਤੇ ਗਰੁੱਪ ਸੈਸ਼ਨ 'ਚ ਹੀ ਬਾਹਰ ਹੋ ਗਈ। ਉਸ ਦੀ ਬਿਹਤਰੀਨ ਫਾਰਮ ਬਦੌਲਤ ਪੁਰਤਗਾਲੀ ਟੀਮ ਟ੍ਰਾਫੀ 'ਤੇ ਨਜ਼ਰ ਰੱਖੀ ਬੈਠੀ ਹੋਵੇਗੀ।
ਨੇਮਾਰ

PunjabKesari
ਬ੍ਰਾਜ਼ੀਲੀ ਸੁਪਰਸਟਾਰ ਨੇਮਾਰ (26 ਸਾਲ) ਪੈਰ 'ਚ ਸਰਜ਼ਰੀ ਦੇ ਤਿੰਨ ਮਹੀਨੇ ਤੋਂ ਬਾਅਦ ਰਾਸ਼ਟਰੀ ਟੀਮ 'ਚ ਵਾਪਸੀ ਕਰ ਚੁੱਕੇ ਹਨ ਅਤੇ ਰੂਸ 'ਚ ਦੁਨੀਆ ਭਰ ਦੇ ਫੁੱਟਬਾਲ ਪ੍ਰੇਮੀਆਂ ਦੀ ਨਜ਼ਰ ਉਸ ਦੇ ਪ੍ਰਦਰਸ਼ਨ 'ਤੇ ਲੱਗੀ ਹੋਵੇਗੀ। ਕ੍ਰੋਏਸ਼ੀਆ ਖਿਲਾਫ ਵਿਸ਼ਵ ਕੱਪ ਦੇ ਅਭਿਆਸ ਮੈਚ ਦੌਰਾਨ ਨੇਮਾਰ 45 ਮਿੰਟ ਲਈ ਮੈਦਾਨ 'ਤੇ ਆਇਆ ਅਤੇ ਉਸ ਦੀ ਮੌਜੂਦਗੀ ਖਿਡਾਰੀਆਂ ਲਈ ਪ੍ਰੇਰਣਾਦਾਹੀ ਰਹੀ। ਉਸ ਨੇ ਟੀਮ ਲਈ ਇਕ ਗੋਲ ਵੀ ਕੀਤਾ ਜਿਸ ਨਾਲ ਟੀ 2-0 ਨਾਲ ਜਿੱਤ ਦਰਜ਼ ਕਰਨ 'ਚ ਸਫਲ ਰਹੀ। ਪੰਜ ਵਾਰ ਦੇ ਚੈਂਪੀਅਨ ਬ੍ਰਾਜ਼ੀਲ ਲਈ ਉਹ ਨਿਸ਼ਚਿਤ ਰੂਸ ਤੋਂ ਅਹਿੰਮ ਖਿਡਾਰੀ ਹੋਵੇਗਾ। 2014 'ਚ ਬ੍ਰਾਜ਼ੀਲ ਦੀ ਆਪਣੀ ਮੇਜਬਾਨੀ 'ਚ ਖਿਤਾਬ ਜਿੱਤਣ ਦੀ ਉਮੀਦ ਉਸ ਸਮੇਂ ਟੁੱਟ ਗਈ ਜਦੋ ਕੁਆਰਟਰਫਾਈਨਲ 'ਚ ਉਸ ਦੀ ਕਮਰ ਦੀ ਹੱਡੀ 'ਚ ਫ੍ਰੈਕਚਰ ਹੋ ਗਿਆ ਸੀ। ਇਸ ਨੌਜਵਾਨ ਫੁੱਟਬਾਲਰ ਨੇ ਹਾਲਾਂਕਿ ਬ੍ਰਾਜ਼ੀਲ ਨੂੰ 2016 ਰੀਓ ਓਲੰਪਿਕ 'ਚ ਪਹਿਲਾਂ ਸਥਾਨ ਦਿਵਾਇਆ ਅਤੇ ਇਕ ਤਰ੍ਹਾਂ ਨਾਲ ਇਹ ਵਿਸ਼ਵ ਕੱਪ ਦੀ ਨਿਰਾਸ਼ਾ ਤੋਂ ਬਾਅਦ ਸਾਂਤਵਨਾ ਭਰਾ ਨਤੀਜਾ ਰਿਹਾ। ਉਸ ਨੂੰ ਫੁੱਟਬਾਲ ਦੀ ਦੁਨੀਆ ਦੇ ਸੁਪਰਸਟਾਰ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ, ਜਿਸ ਨਾਲ ਹੁਣ ਟੀਮ ਦੀ ਉਮੀਦ 6ਵੇਂ ਖਿਤਾਬ ਲਈ ਪੇਰਿਸ ਸੇਂਟ ਜਰਮਨ ਦੇ ਸਟ੍ਰਾਈਕਰ 'ਤੇ ਲੱਗੀ ਹੋਵੇਗੀ ਜੋ ਫੁੱਟਬਾਲ ਜਗਤ 'ਚ ਕਲੱਬ ਟ੍ਰਾਂਸਫਰ ਦੇ ਸਭ ਤੋਂ ਮਹਿੰਗੇ ਖਿਡਾਰੀ ਵੀ ਹਨ।
ਮੁਹੰਮਦ ਸਲਾਹ

PunjabKesari
ਮਿਸਰ ਮੁਹਮਦ ਸਲਾਹ (25 ਸਾਲਾਂ) ਵੀ ਆਪਣੇ ਬਿਹਤਰੀਨ ਗੋਲਾਂ ਦੀ ਬਦੌਲਤ ਇਸ ਫੇਹਰਿਸਤ 'ਚ ਸ਼ਾਮਲ ਹਨ ਜਿਸ ਨੂੰ ਪ੍ਰੀਮੀਅਰ ਲੀਗ ਦੇ ਇਕ ਹੀ ਸੈਸ਼ਨ 'ਚ ਰਿਕਾਰਡ 32 ਗੋਲ ਕੀਤੇ ਹਨ। ਲੀਵਰਪੂਲ ਦੇ ਚੈਂਪੀਅਨ ਲੀਗ 'ਚ ਪ੍ਰਦਰਸ਼ਨ 'ਚ ਵੀ ਉਸ ਦੀ ਭੂਮਿਕਾ ਅਹਿੰਮ ਰਹੀ, ਜਿਸ 'ਚ ਉ ਸ ਨੇ 10 ਗੋਲ ਕੀਤੇ। ਹਾਲਾਂਕਿ ਰੀਅਲ ਮੈਡ੍ਰਿਡ ਖਿਲਾਫ ਚੈਂਪੀਅਨ ਲੀਗ ਦੇ ਫਾਈਨਲ 'ਚ ਉਸ ਦੇ ਮੌਢੇ 'ਤੇ ਸੱਟ ਲੱਗ ਗਈ ਪਰ ਉਸ ਦਾ ਕਹਿਣਾ ਹੈ ਕਿ ਉਹ ਇਸ ਤੋਂ ਉਬਰ ਜਾਵਾਂਗਾ ਅਤੇ ਮਹਾਸੰਘ ਦੇ ਬਿਆਨ ਅਨੁਸਾਰ ਉਹ 15 ਜੂਨ ਨੂੰ ਟੀਮ ਲਈ ਉਰੂਗਵੇ ਖਿਲਾਫ ਮੈਚ ਤੋਂ ਬਾਅਦ ਅਗਲੇ ਮੁਕਾਬਲਿਆਂ 'ਚ ਵਿਸ਼ਵ ਕੱਪ 'ਚ ਖੇਡਣ ਨੂੰ ਤਿਆਰ ਹੋਵੇਗਾ। ਸਲਾਹ ਦੀ ਬਦੌਲਤ ਮਿਸਤ ਨੇ 28 ਸਾਲ 'ਚ ਪਹਿਲੀ ਵਾਰ ਅਤੇ ਲਗਭਗ ਤੀਜੀ ਵਾਰ ਵਿਸ਼ਵ ਕੱਪ ਲਈ ਕੁਆਲੀਫਾਈਰ ਕੀਤਾ ਸੀ।
ਪੋਲ ਪੋਗਬਾ

PunjabKesari
ਫਰਾਂਸ਼ ਦੇ ਪੋਲ ਪੋਗਬਾ (25 ਸਾਲ) ਲੋਕਾਂ ਦੇ ਪਸੰਦੀਦਾ ਖਿਡਾਰੀਆਂ ਦੀ ਸੂਚੀ 'ਚ ਲਗਾਤਾਰ ਉੱਪਰ ਹੀ ਵਧ ਰਹੇ ਹਨ। ਆਪਣੇ ਲੰਬੇ ਕੱਦ, ਰਫਤਾਰ, ਪੈਰਾਂ ਦੇ ਜਾਦੂ ਦੀ ਬਜਦੌਲ ਉਹ ਕਿਸੇ ਤੋਂ ਘੱਟ ਨਹੀਂ ਹਨ। 2014 ਵਿਸ਼ਵ ਕੱਪ 'ਚ ਉਸ ਨੇ ਬਿਹਤਰੀਨ ਨੌਜਵਾਨ ਖਿਡਾਰੀ ਦਾ ਪੁਰਸਕਾਰ ਦਿੱਤਾ ਗਿਆ ਸੀ ਅਤੇ ਹੁਣ ਉਹ ਇਸ ਤੋਂ ਜ਼ਿਆਦਾ ਅਨੁਭਵੀ ਹੋ ਚੁੱਕੇ ਹਨ। ਫ੍ਰਾਸਿਸੀ ਟੀਮ 'ਚ ਬਿਹਤਰੀਨ ਪ੍ਰਤੀਭਾਵਾਂ ਮੌਜੂਦ ਹਨ, ਪਰ ਮੈਨਚੇਸਟਰ ਯੂਨਾਇਟੀਡ ਲਈ ਖੇਡਣ ਵਾਲਾ ਇਹ ਫੁੱਟਬਾਲਰ ਰੂਸ 'ਚ ਦਬਦਬਾ ਬਣਾਉਣ ਦੀ ਕਾਬਲੀਅਤ ਰੱਖਦਾ ਹੈ। ਪੋਗਬਾ ਨੇ ਬ੍ਰਾਜ਼ੀਲ 2014 ਅਤੇ ਯੂਰੋ 2016 'ਚ ਇਕ ਗੋਲ ਕੀਤਾ ਸੀ।
ਐਟੋਇਨੇ ਗ੍ਰਿਜਮਾਨ

PunjabKesari
ਫ੍ਰਾਂਸਿਸੀ ਟੀਮ 'ਚ ਇਸ ਸਟਾਰ ਤੋਂ ਇਲਾਵਾ 27 ਸਾਲਾਂ ਐਟੋਇਨੇ ਗ੍ਰਿਜਮਾਨ ਵੀ ਸ਼ਾਮਲ ਹਨ। ਪੋਗਬਾ ਜਿੱਥੇ ਆਪਣੇ ਕੋਲ ਅਤੇ ਡ੍ਰਿਬਲਰ ਨਾਲ ਟੀਮ ਦੀ ਮਦਦ ਕਰਦੇ ਹਨ ਤਾਂ ਉੱਥੇ ਹੀ ਗ੍ਰਿਜਮਾਨ ਦੀ ਨਜ਼ਰ ਟੀਮ ਦੇ ਸਿਖਰ ਸਕੋਰਰ ਬਣਨ 'ਤੇ ਲੱਗੀ ਹੋਵੇਗੀ। ਇਨ੍ਹਾਂ ਦੋਵੇ ਖਿਡਾਰੀਆਂ ਦੀ ਮਦਦ ਨਾਲ ਫ੍ਰਾਂਸ ਯੂਰੋ 2016 'ਚ ਦੂਜੇ ਸਥਾਨ 'ਤੇ ਰਿਹਾ ਜਿਸ 'ਚ ਗ੍ਰਿਜਮਾਨ ਨੂੰ 6 ਗੋਲ ਕਰਨ ਅਤੇ ਦੋ 'ਚ ਮਦਦ ਕਰਨ ਲਈ 'ਪਲੇਅਰ ਆਫ ਦ ਟੂਰਨਾਮੈਂਟ' ਅਤੇ 'ਗੋਲਡਨ ਬੂਟ' ਪੁਰਸਕਾਰ ਦਿੱਤਾ ਗਿਆ।
 


Related News