ਹਾਈਕੋਰਟ ਵੱਲੋਂ ਨਿਯੁਕਤ ਕੋਰਟ ਕਮਿਸ਼ਨਰ ਦੀ ਨਿਗਰਾਨੀ ''ਚ ਹੋਵੇਗੀ PCA ਦੀ ਵਿਸ਼ੇਸ਼ ਮੀਟਿੰਗ

11/18/2022 11:02:41 PM

ਚੰਡੀਗੜ੍ਹ (ਹਾਂਡਾ) : ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਆਮ ਬੈਠਕ ਨੂੰ ਨਿਯਮਾਂ ਦੇ ਉਲਟ ਦੱਸਦੇ ਹੋਏ ਐਸੋਸੀਏਸ਼ਨ ਦੇ ਲਾਈਫ ਟਾਈਮ ਮੈਂਬਰ ਯੋਗਰਾਜ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਹੈ। ਪਟੀਸ਼ਨ ਵਿਚ ਮੰਗ ਕੀਤੀ ਗਈ ਸੀ ਕਿ 20 ਨਵੰਬਰ ਨੂੰ ਹੋਣ ਵਾਲੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਵਿਸ਼ੇਸ਼ ਬੈਠਕ ਵਿਚ ਕਿਸੇ ਤਰ੍ਹਾਂ ਦੀ ਗੜਬੜੀ ਨਾ ਹੋਵੇ, ਇਸ ਲਈ ਹਾਈਕੋਰਟ ਵਲੋਂ ਇਕ ਕੋਰਟ ਕਮਿਸ਼ਨਰ ਨਿਯੁਕਤ ਕੀਤਾ ਜਾਵੇ, ਜੋ ਬੈਠਕ ਉਨ੍ਹਾਂ ਵਲੋਂ ਸ਼ਮਿਲ ਰਹਿਣ, ਜਿਸ ਦੀ ਫੀਸ ਉਹ ਦੇਣ ਲਈ ਤਿਆਰ ਹਨ। ਯੋਗਰਾਜ ਸਿੰਘ ਦੀ ਮੰਗ ਨੂੰ ਸਵੀਕਾਰ ਕਰਦਿਆਂ ਜਸਟਿਸ ਵਿਨੋਦ ਐੱਸ. ਭਾਰਦਵਾਜ ਦੀ ਅਦਾਲਤ ਨੇ 20 ਨਵੰਬਰ ਨੂੰ ਹੋਣ ਵਾਲੀ ਪੀ.ਸੀ.ਏ. ਮੀਟਿੰਗ ਲਈ ਐਡਵੋਕੇਟ ਸੌਰਵ ਵਰਮਾ ਅਤੇ ਨਿਪੁਨ ਭਾਰਦਵਾਜ ਨੂੰ ਕੋਰਟ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ਜੋ ਮੀਟਿੰਗ ਵਿਚ ਹਾਜ਼ਿਰ ਰਹਿਣਗੇ। ਪੀ.ਸੀ.ਏ ਕਮਿਸ਼ਨਰ ਨੂੰ ਸਹਿਯੋਗ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ - ਉਮਰਾਂ 'ਚ ਕੀ ਰੱਖਿਆ! ਹਜ਼ਾਰਾਂ ਫੁੱਟ ਤੋਂ Skydiving ਕਰਕੇ ਬਜ਼ੁਰਗ ਜੋੜੇ ਨੇ ਬਣਾਇਆ ਰਿਕਾਰਡ

ਪਟੀਸ਼ਨ ਰਾਹੀਂ ਅਦਾਲਤ ਨੂੰ ਦੱਸਿਆ ਗਿਆ ਕਿ ਐਸੋਸੀਏਸ਼ਨ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਵਿਸ਼ੇਸ਼ ਜਨਰਲ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਲਾਈਫਟਾਈਮ ਮੈਂਬਰਾਂ ਨੂੰ ਨੋਟਿਸ ਨਹੀਂ ਭੇਜਿਆ। ਮੀਟਿੰਗ ਵਾਲੇ ਦਿਨ ਵੀ ਉਨ੍ਹਾਂ ਨੂੰ ਮੀਟਿੰਗ ਵਾਲੀ ਥਾਂ ‘ਤੇ ਨਹੀਂ ਜਾਣ ਦਿੱਤਾ ਗਿਆ, ਜਿਨ੍ਹਾਂ ਨੂੰ ਅਯੋਗ ਕਿਹਾ ਗਿਆ ਸੀ, ਜਦੋਂਕਿ ਨਿਯਮਾਂ ਤਹਿਤ ਉਨ੍ਹਾਂ ਨੂੰ ਮੀਟਿੰਗ ਵਿਚ ਸ਼ਾਮਿਲ ਹੋਣ ਤੋਂ ਨਹੀਂ ਰੋਕਿਆ ਜਾ ਸਕਦਾ। ਅਦਾਲਤ ਨੇ ਪੀ.ਸੀ.ਏ. ਨੂੰ 30 ਨਵੰਬਰ ਤੱਕ ਨੋਟਿਸ ਜਾਰੀ ਕਰ ਕੇ ਜਵਾਬ ਵੀ ਮੰਗਿਆ ਹੈ। ਕੋਰਟ ਕਮਿਸ਼ਨਰ ਦਾ ਖਰਚਾ ਪਟੀਸ਼ਨਰ ਨੂੰ ਅਦਾ ਕਰਨਾ ਹੋਵੇਗਾ, ਜੋਕਿ 1.25 ਲੱਖ ਹੈ। ਦੋਵੇਂ ਕੋਰਟ ਕਮਿਸ਼ਨਰ ਮੀਟਿੰਗ ਵਿਚ ਸ਼ਾਮਿਲ ਹੋਣਗੇ ਅਤੇ ਮੀਟਿੰਗ ਤੋਂ ਬਾਅਦ ਨਿਸ਼ਚਿਤ ਤਰੀਖ ’ਤੇ ਮੀਟਿੰਗ ਦੀ ਸੀਲਬੰਦ ਰਿਪੋਰਟ ਅਦਾਲਤ ਵਿਚ ਪੇਸ਼ ਕਰਨਗੇ। ਉਪਰੋਕਤ ਹੁਕਮ ਪ੍ਰਤੀਵਾਦੀ ਪੱਖ ਨੂੰ ਕੋਰਟ ਸਕੱਤਰ ਦੇ ਦਸਤਖਤ ਸਹਿਤਦਸਤੀ ਦੇ ਦਿੱਤੇ ਗਏ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News