ਰਿਸ਼ਭ ਪੰਤ ''ਤੇ ਬੋਲੇ ਰੋਹਿਤ ਸ਼ਰਮਾ- ਉਹ ਜਿਵੇਂ ਵੀ ਖੇਡੇ ਉਸ ਨੂੰ ਸਵੀਕਾਰ ਕਰਨ ਨੂੰ ਤਿਆਰ ਹਾਂ ਅਸੀਂ

Tuesday, Mar 15, 2022 - 04:34 PM (IST)

ਰਿਸ਼ਭ ਪੰਤ ''ਤੇ ਬੋਲੇ ਰੋਹਿਤ ਸ਼ਰਮਾ- ਉਹ ਜਿਵੇਂ ਵੀ ਖੇਡੇ ਉਸ ਨੂੰ ਸਵੀਕਾਰ ਕਰਨ ਨੂੰ ਤਿਆਰ ਹਾਂ ਅਸੀਂ

ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਨੇ ਸ੍ਰੀਲੰਕਾ ਖ਼ਿਲਾਫ਼ ਦੋ ਮੈਚਾਂ ਦੀ ਟੈਸਟ ਸੀਰੀਜ਼ ਨੂੰ ਸ਼ਾਨਦਾਰ ਢੰਗ ਨਾਲ ਖੇਡਕੇ ਜਿੱਤ ਲਿਆ ਹੈ। ਟੀਮ ਇੰਡੀਆ ਨੇ ਦੋਵਾਂ ਮੁਕਾਬਲਿਆਂ ਨੂੰ ਸਿਰਫ਼ ਤਿੰਨ ਦਿਨਾਂ ’ਚ ਜਿੱਤ ਕੇ ਸ੍ਰੀਲੰਕਾ ਨੂੰ ਕਲੀਨ ਸਵੀਪ ਕਰ ਦਿੱਤਾ। ਇਸ ਸੀਰੀਜ਼ ਦੌਰਾਨ ਭਾਰਤੀ ਵਿਕਟਕੀਪਰ ਰਿਸ਼ਭ ਪੰਤ ਨੇ ਧਮਾਕੇਦਾਰ ਬੱਲੇਬਾਜ਼ੀ ਕੀਤੀ ਅਤੇ ਉਸ ਨੂੰ ਪਲੇਅਰ ਆਫ ਦਿ ਸੀਰੀਜ਼ ਚੁਣਿਆ ਗਿਆ। ਪਹਿਲੇ ਮੈਚ ’ਚ ਉਸ ਨੇ 96 ਦੌੜਾਂ ਬਣਾਈਆਂ, ਜਦੋਂਕਿ ਦੂਜੇ ਮੈਚ ’ਚ ਉਸ ਨੇ ਸਭ ਤੋਂ ਤੇਜ਼ ਅਰਧ ਸੈਂਕੜੇ ਦਾ ਰਿਕਾਰਡ ਬਣਾਇਆ।

ਇਹ ਵੀ ਪੜ੍ਹੋ : Playboy ਮਾਡਲ ਬ੍ਰਿਟਨੀ ਵਾਰਡ ਤੇ F-1 ਸਟਾਰ Jenson Button ਬੱਝੇ ਵਿਆਹ ਦੇ ਬੰਧਨ 'ਚ, ਦੇਖੋ ਤਸਵੀਰਾਂ

ਮੈਨ ਆਫ ਦਾ ਸੀਰੀਜ਼ ਚੁਣੇ ਗਏ ਰਿਸ਼ਭ ਪੰਤ ਬਾਰੇ ਰੋਹਿਤ ਸ਼ਰਮਾ ਨੇ ਕਿਹਾ, ‘ਅਸੀਂ ਜਾਣਦੇ ਹਾਂ ਕਿ ਉਹ ਕਿਸ ਤਰ੍ਹਾਂ ਬੱਲੇਬਾਜ਼ੀ ਕਰਦਾ ਹੈ ਅਤੇ ਇਕ ਟੀਮ ਦੇ ਰੂਪ ’ਚ ਅਸੀਂ ਉਸ ਨੂੰ ਆਪਣੀ ਕੁਦਰਤੀ ਖੇਡ ਖੇਡਣ ਦੀ ਆਜ਼ਾਦੀ ਦੇਣੀ ਚਾਹੁੰਦੇ ਹਾਂ ਪਰ ਉਸ ਨੂੰ ਕਿਹਾ ਗਿਆ ਹੈ ਕਿ ਮੈਚ ਦੀ ਸਥਿਤੀ ਅਤੇ ਪਿੱਚ ਨੂੰ ਵੀ ਧਿਆਨ ’ਚ ਰੱਖਿਆ ਜਾਵੇ। ਉਹ ਬਿਹਤਰ ਹੁੰਦਾ ਜਾ ਰਿਹਾ ਹੈ।

ਪੰਤ ਨੇ ਮੋਹਾਲੀ ’ਚ ਖੇਡੇ ਗਏ ਪਹਿਲੇ ਟੈਸਟ ਮੈਚ ਦੀ ਪਹਿਲੀ ਪਾਰੀ ’ਚ ਸ੍ਰੀਲੰਕਾ ਖ਼ਿਲਾਫ਼ 97 ਗੇਂਦਾਂ ’ਚ 96 ਦੌੜਾਂ ਦੀ ਅਹਿਮ ਪਾਰੀ ਖੇਡੀ। ਉੱਥੇ ਹੀ ਬੈਂਗਲੁਰੂ ’ਚ ਉਸ ਨੇ ਸਿਰਫ਼ 31 ਗੇਂਦਾਂ ’ਚ 50 ਦੌੜਾਂ ਦੀ ਪਾਰੀ ਖੇਡ ਕੇ ਰਿਕਾਰਡ ਬਣਾਇਆ। ਟੈਸਟ ’ਚ 28 ਗੇਂਦਾਂ ’ਚ ਅਰਧ ਸੈਂਕੜਾ ਪੂਰਾ ਕੀਤਾ ਅਤੇ ਭਾਰਤ ਲਈ ਟੈਸਟ ਕ੍ਰਿਕਟ ’ਚ ਅਜਿਹਾ ਕਰਨ ਵਾਲਾ ਸਭ ਤੋਂ ਤੇਜ਼ ਬੱਲੇਬਾਜ਼ ਬਣ ਗਿਆ।

ਇਹ ਵੀ ਪੜ੍ਹੋ : ਦਿੱਲੀ ਕੈਪੀਟਲਜ਼ ਨੇ ਸ਼ੇਨ ਵਾਟਸਨ ਨੂੰ ਸਹਾਇਕ ਕੋਚ ਕੀਤਾ ਨਿਯੁਕਤ

ਰੋਹਿਤ ਨੇ ਕਿਹਾ ਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਸੀਂ ਸੋਚਦੇ ਹੋ ਕਿ ਉਸ ਨੇ ਅਜਿਹਾ ਸ਼ਾਟ ਕਿਉਂ ਖੇਡਿਆ ਪਰ ਸਾਨੂੰ ਉਸ ਨੂੰ ਉਸੇ ਤਰ੍ਹਾਂ ਸਵੀਕਾਰ ਕਰਨਾ ਹੋਵੇਗਾ, ਜਿਸ ਤਰ੍ਹਾਂ ਉਹ ਖੇਡਦਾ ਹੈ। ਉਹ ਅਜਿਹਾ ਖਿਡਾਰੀ ਹੈ, ਜੋ ਅੱਧੇ ਘੰਟੇ ਜਾਂ 40 ਮਿੰਟਾਂ ’ਚ ਮੈਚ ਦਾ ਨਕਸ਼ਾ ਬਦਲ ਸਕਦਾ ਹੈ। ਉਸ ਦੀ ਵਿਕਟਕੀਪਿੰਗ ਵੀ ਸ਼ਾਨਦਾਰ ਹੈ ਅਤੇ ਹਰ ਮੈਚ ’ਚ ਉਸ ਦੇ ਪ੍ਰਦਰਸ਼ਨ ’ਚ ਸੁਧਾਰ ਆ ਰਿਹਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News