ਬਾਰਸੀਲੋਨਾ ਦੇ ਸਾਬਕਾ ਮੁਖੀ ਐਨਰਿਕ ਬਣੇ ਸਪੇਨ ਦੇ ਕੋਚ

Monday, Jul 09, 2018 - 07:06 PM (IST)

ਮੈਡ੍ਰਿਡ : ਬਾਰਸੀਲੋਨਾ ਦੇ ਸਾਬਕਾ ਕੋਚ ਲੁਈ ਐਨਰਿਕ ਨੂੰ ਅੱਜ ਸਪੇਨ ਦਾ ਨਵਾਂ ਕੋਚ ਨਿਯੁਕਤ ਕੀਤਾ ਗਿਆ  ਹੈ। ਉਹ ਜੁਲੇਨ ਲੋਪੇਗੁਈ ਦੀ ਜਗ੍ਹਾ ਲੈਣਗੇ ਜਿਨ੍ਹਾਂ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਬਰਖਾਸਤ ਕਰ ਦਿੱਤਾ ਗਿਆ ਸੀ। ਸਪੈਨਿਸ਼ ਫੁੱਟਬਾਲ ਮਹਾਸੰਘ ਦੇ ਪ੍ਰਧਾਨ ਲੁਈ ਰੁਬਿਆਲੇਸ ਨੇ ਪੱਤਰਕਾਰਾਂ ਨੂੰ ਕਿਹਾ, ਲੁਈ ਐਨਰਿਕ ਦੀ ਅਗਲੇ ਦੋ ਸਾਲਾਂ ਲਈ ਨਿਯੁਕਤੀ ਨੂੰ ਸਭ ਦੀ ਮੰਜ਼ੂਰੀ ਮਿਲ ਗਈ ਹੈ।

ਸਾਬਕਾ ਗੋਲਕੀਪਰ ਜੋਸ ਫ੍ਰਾਂਸਸਿਸਕੋ ਮੋਲਿਨਾ ਨੂੰ ਖੇਡ ਨਿਰਦੇਸ਼ਕ ਬਣਾਏ ਜਾਣ ਦੇ ਕੁਝ ਘੰਟਿਆਂ ਦੇ ਬਾਅਦ ਰੂਬਿਆਲੇਸ ਨੇ ਪੱਤਰਕਾਰਾਂ ਨਾਲ ਗੱਲ ਕੀਤੀ। ਲੋਪੇਟਗੁਈ ਨੂੰ ਹਟਾਉਣ ਦੇ ਬਾਅਦ ਖੇਡ ਨਿਰਦੇਸ਼ਕ ਫਰਨਾਂਡੋ ਹਿਏਰੋ ਨੂੰ ਉਸਦੀ ਜਗ੍ਹਾ 'ਤੇ ਵਿਸ਼ਵ ਕੱਪ ਲਈ ਅਸਥਾਈ ਕੋਚ ਨਿਯੁਕਤ ਕੀਤਾ ਗਿਆ ਸੀ। ਸਪੇਨ ਆਖਰੀ-16 'ਚ ਰੂਸ ਤੋਂ ਪੈਨਲਟੀ ਸ਼ੂਟਆਊਟ 'ਚ ਹਾਰ ਗਿਆ ਸੀ। ਐਨਰਿਕ ਮਈ 2014 ਤੋਂ ਤਿਨ ਸਾਲ ਦੇ ਲਈ ਬਾਰਸੀਲੋਨਾ ਦੇ ਕੋਚ ਰਹੇ ਸਨ।


Related News