ਫਰਾਂਸ ਨੂੰ ਹਰਾ ਕੇ ਸਪੇਨ ਨੇਸ਼ਨਸ ਲੀਗ ਦੇ ਫਾਈਨਲ ’ਚ
Saturday, Jun 07, 2025 - 11:04 AM (IST)

ਸਟੁੱਟਗਾਰਟ– ਨੌਜਵਾਨ ਖਿਡਾਰੀ ਲੇਮਿਨ ਯਾਮਲ ਦੇ ਦੋ ਗੋਲਾਂ ਦੀ ਮਦਦ ਨਾਲ ਸਪੇਨ ਨੇ ਨੇਸ਼ਨਸ ਲੀਗ ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਫਰਾਂਸ ਨੂੰ 5-4 ਨਾਲ ਹਰਾ ਦਿੱਤਾ। 17 ਸਾਲਾ ਯਾਮਲ ਨੇ ਫਰਾਂਸ ਦੇ ਡਿਆਯਰ ਡੂ ਤੇ ਓਸਮਾਨ ਡੇਂਬੇਲੇ ਵਰਗੇ ਨੌਜਵਾਨ ਖਿਡਾਰੀਆਂ ਦੇ ਸਾਹਮਣੇ ਖੁਦ ਨੂੰ ਬਿਹਤਰ ਸਾਬਤ ਕੀਤਾ, ਜਿਸ ਨਾਲ ਸਪੇਨ ਨੇ ਡਿਡੀਏਰ ਡੈਸਚੈਂਪਸ ਦੀ ਟੀਮ ਵਿਰੁੱਧ ਸ਼ੁਰੂ ਵਿਚ ਦਬਦਬਾ ਬਣਾਉਂਦੇ ਹੋਏ ਐਤਵਾਰ ਨੂੰ ਪੁਰਤਗਾਲ ਵਿਰੁੱਧ ਹੋਣ ਵਾਲੇ ਫਾਈਨਲ ਵਿਚ ਜਗ੍ਹਾ ਬਣਾ ਲਈ। ਪੁਰਤਗਾਲ ਨੇ ਬੁੱਧਵਾਰ ਨੂੰ ਮੇਜ਼ਬਾਨ ਦੇਸ਼ ਜਰਮਨੀ ਨੂੰ 2-1 ਨਾਲ ਹਰਾਇਆ ਸੀ। ਇਹ ਨੇਸ਼ਨਸ ਲੀਗ ਦੇ ਇਤਿਹਾਸ ਵਿਚ ਸਭ ਤੋਂ ਵੱਧ ਸਕੋਰ ਵਾਲਾ ਮੈਚ ਸੀ। ਫਰਾਂਸ ਨੇ 4 ਵਿਚੋਂ 3 ਗੋਲ ਤਦ ਕੀਤੇ ਜਦੋਂ ਯਾਮਲ ਨੇ ਸਕੋਰ 5-1 ਕਰ ਦਿੱਤਾ ਸੀ ਤੇ ਸਪੇਨ ਦੇ ਖਿਡਾਰੀ ਆਪਣੀ ਜਿੱਤ ਨੂੰ ਪੱਕੀ ਮੰਨ ਚੁੱਕੇ ਸਨ।