ਏ. ਟੀ. ਪੀ. ਮੁੱਖ ਡ੍ਰਾ ਦਾ ਮੈਚ ਜਿੱਤਣ ਵਾਲੇ ਲੀ ਡੰਕ ਬਣੇ ਪਹਿਲੇ ਬੋਲ਼ੇ ਖਿਡਾਰੀ

Tuesday, Aug 20, 2019 - 03:37 PM (IST)

ਏ. ਟੀ. ਪੀ. ਮੁੱਖ ਡ੍ਰਾ ਦਾ ਮੈਚ ਜਿੱਤਣ ਵਾਲੇ ਲੀ ਡੰਕ ਬਣੇ ਪਹਿਲੇ ਬੋਲ਼ੇ ਖਿਡਾਰੀ

ਸਪੋਰਟਸ ਡੈਸਕ— ਲੀ ਡੰਕ ਹੀ ਏ. ਟੀ. ਪੀ ਮੁੱਖ ਡ੍ਰਾ ਦਾ ਮੈਚ ਜਿੱਤਣ ਵਾਲੇ ਪਹਿਲੇ ਬੋਲੇ ਖਿਡਾਰੀ ਬਣ ਗਏ ਜਿਨ੍ਹਾਂ ਨੇ ਨਾਰਥ ਕੈਰੋਲਿਨਾ 'ਚ ਚੱਲ ਰਹੇ ਟੂਰਨਾਮੈਂਟ 'ਚ ਹੈਨਰੀ ਲਾਕਸੋਨੇਨ ਨੂੰ ਹਰਾਇਆ। ਦੱਖਣੀ ਕੋਰੀਆ ਦੇ ਇਸ 21 ਸਾਲ ਦਾ ਖਿਡਾਰੀ ਨੇ ਖ਼ਰਾਬ ਮੌਸਮ 'ਚ ਖੇਡੇ ਗਏ ਮੈਚ 'ਚ ਸਵੀਟਜ਼ਰਲੈਂਡ ਦੇ ਲਾਕਸੋਨੇਨ ਨੂੰ 7-6, 6-1 ਨਾਲ ਹਰਾ ਦਿੱਤਾ।PunjabKesari
ਲੀ ਡੰਕ ਨੇ ਕਿਹਾ , '' ਮੈਂ ਕਦੇ ਸੋਚਿਆ ਨਹੀਂ ਸੀ ਕਿ ਇੱਥੇ ਤੱਕ ਪਹੁੰਚਾਂਗਾ। ਮੈਂ ਆਪਣਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਜਿੱਤ ਮਿਲੀ। ਹੁਣ ਉਨ੍ਹਾਂ ਦਾ ਸਾਹਮਣਾ ਪੋਲੈਂਡ ਦੇ ਹਬਰਟ ਹੁਰਕਾਜ ਨਾਲ ਹੋਵੇਗਾ।


Related News