ਦੱਖਣੀ ਕੋਰੀਆ ਨੇ ਸ਼ੂਟ ਆਊਟ ''ਚ ਤੋੜਿਆ ਭਾਰਤ ਦਾ ਸੁਪਨਾ
Saturday, Mar 30, 2019 - 08:51 PM (IST)
ਇਪੋਹ (ਏਜੰਸੀ)—ਭਾਰਤ ਇਕ ਵਾਰ ਫਿਰ ਸ਼ੂਟ ਆਊਟ ਵਿਚ ਲੜਖੜਾਇਆ ਗਿਆ ਤੇ ਉਸੇ ਸੁਲਤਾਨ ਅਜਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ ਵਿਚ ਸ਼ਨੀਵਾਰ ਨੂੰ ਦੱਖਣੀ ਕੋਰੀਆ ਦੇ ਹੱਥੋਂ 4-2 ਨਾਲ ਹਾਰ ਕੇ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਨਿਰਧਾਰਿਤ ਸਮੇਂ ਤਕ ਦੋਵੇਂ ਟੀਮਾਂ 1-1 ਨਾਲ ਬਰਾਬਰ ਸਨ ਪਰ ਪੈਨਲਟੀ ਸ਼ੂਟ ਆਊਟ ਵਿਚ ਕੋਰੀਆ ਨੇ ਬਾਜੀ ਮਾਰ ਲਈ ਤੇ ਚੈਂਪੀਅਨ ਬਣ ਗਿਆ। ਇਸ ਹਾਰ ਨਾਲ ਭਾਰਤ ਦਾ 9 ਸਾਲ ਬਾਅਦ ਇਹ ਖਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ। ਭਾਰਤ ਨੇ ਆਖਰੀ ਵਾਰ 2010 ਵਿਚ ਇਹ ਖਿਤਾਬ ਜਿੱਤਿਆ ਸੀ।
