ਦੱਖਣੀ ਅਫਰੀਕਾ ਟੀਮ ਨੂੰ ਵੱਡਾ ਝਟਕਾ ਇਹ ਧਾਕੜ ਬੱਲੇਬਾਜ਼ ਟੀਮ ਤੋਂ ਬਾਹਰ
Tuesday, Jan 30, 2018 - 11:32 PM (IST)

ਡਰਬਨ— ਦੱਖਣੀ ਅਫਰੀਕਾ ਦੇ ਧੁਰੰਧਰ ਬੱਲੇਬਾਜ਼ ਏ ਬੀ. ਡਿਵੀਲਿਅਰਸ ਦੀ ਉਂਗਲੀ 'ਚ ਸੱਟ ਕਾਰਨ ਭਾਰਤ ਖਿਲਾਫ 6 ਮੈਚਾਂ ਦੀ ਇਕ ਰੋਜਾ ਸੀਰੀਜ਼ ਦੇ ਪਹਿਲੇ ਤਿੰਨ ਮੈਚਾਂ ਤੋਂ ਬਾਹਰ ਹੋ ਗਿਆ ਹੈ।
ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿਚਾਲੇ ਇਕ ਫਰਵਰੀ ਤੋਂ ਸ਼ੁਰੂ ਹੋ ਰਹੀ ਇਕ ਰੋਜਾ ਸੀਰੀਜ਼ ਦਾ ਪਹਿਲਾਂ ਮੈਚ ਡਰਬਨ 'ਚ ਖੇਡਿਆ ਜਾਣਾ ਹੈ। ਡਿਵੀਲਿਅਰਸ ਨੂੰ ਇਹ ਸੱਟ ਤੀਜੇ ਟੈਸਟ ਦੌਰਾਨ ਲੱਗੀ ਸੀ। ਉਸ ਨੂੰ ਇਸ ਸੱਟ ਤੋਂ ਉਭਰਨ 'ਚ 2 ਹਫਤੇ ਦਾ ਸਮਾਂ ਲੱਗੇਗਾ ਅਤੇ ਉਸ ਦੇ ਉਸ ਦੇ ਚੌਥੇ ਮੈਚ ਤੱਕ ਫਿੱਟ ਹੋ ਜਾਣ ਦੀ ਉਮੀਦ ਹੈ।
ਡਿਵੀਲਿਅਰਸ ਦੇ ਬਾਹਰ ਹੋ ਜਾਣ ਤੋਂ ਬਾਅਦ ਦੱਖਣੀ ਅਫਰੀਕਾ ਕ੍ਰਿਕਟ ਬੋਰਡ ਨੇ ਉਸ ਦੀ ਜਗ੍ਹਾ ਲੈਣ ਲਈ ਕਿਸੇ ਖਿਡਾਰੀ ਦੇ ਨਾਂ ਦਾ ਐਲਾਨ ਨਹੀਂ ਕੀਤਾ ਹੈ ਅਤੇ ਟੀਮ 14 ਖਿਡਾਰੀਆਂ ਦੀ ਰਹੇਗੀ।