ਕੋਰੋਨਾ ਦੀ ਲਪੇਟ ''ਚ ਆਇਆ ਦੱ. ਅਫਰੀਕੀ ਖਿਡਾਰੀ, ਇਨਫੈਕਟਡ ਹੋਣ ਵਾਲਾ ਦੁਨੀਆ ਦਾ ਤੀਜਾ ਕ੍ਰਿਕਟਰ
Friday, May 08, 2020 - 05:29 PM (IST)

ਜੋਹਾਨਿਸਬਰਗ : ਪਹਿਲਾਂ ਹੀ ਕਈ ਬੀਮਾਰੀਆਂ ਨਾਲ ਜੂਝ ਰਹੇ ਦੱਖਣੀ ਅਫਰੀਕਾ ਦੇ ਫਰਸਟ ਕਲਾਸ ਕ੍ਰਿਕਟਰ ਸੋਲੋ ਨੇਕਵੇਨੀ ਨੂੰ ਕੋਰੋਨਾ ਵਾਇਰਸ ਨਾਲ ਇਨਫੈਕਟਡ ਪਾਇਆ ਗਿਆ ਹੈ। ਇਹ 25 ਸਾਲਾ ਆਲਰਾਊਂਡਰ ਪਿਛਲੇ ਸਾਲ ਜੁਲਾਈ ਤੋਂ ਗੁਲਿਅਨ ਬੇਰੇ ਸਿੰਡ੍ਰੋਮ ਬੀਮਾਰੀ ਨਾਲ ਪੀੜਤ ਹੈ ਜੋ ਸਰੀਰ ਦੀ ਇਮਿਊਨ ਸਮਰੱਥਾ ਅਤੇ ਤੰਤਰਿਕਾ ਤੰਤਰ ਨਾਲ ਜੁੜਿਆ ਰੋਗ ਹੈ। ਉਸ ਨੇ ਕੋਵਿਡ-19 ਨਾਲ ਇਨਫੈਕਟਡ ਹੋਣ ਦੀ ਖਬਰ 'ਟਵਿੱਟਰ 'ਤੇ ਸਾਂਝੀ ਕੀਤੀ ਹੈ
ਨਕਵੇਨੀ ਨੇ ਕਿਹਾ, ''ਪਿਛਲੇ ਸਾਲ ਮੈਂ ਗੁਲਿਅਨ ਬੇਰੇ ਸਿੰਡ੍ਰੋਮ ਨਾਲ ਪ੍ਰਭਾਵਿਤ ਹੋ ਗਿਆ ਸੀ ਅਤੇ ਪਿਛਲੇ10 ਮਹੀਨੇ ਨਾਲ ਇਸ ਨਾਲ ਜੂਝ ਰਿਹਾ ਹਾਂ। ਅਜੇ ਮੈਂ ਅੱਧਾ ਹੀ ਉਭਰਿਆ ਹਾਂ। ਮੈਨੂੰ ਟੀ. ਬੀ. ਹੋ ਗਈ। ਮੇਰੇ ਲੰਗਜ਼ ਅਤੇ ਗੁਰਦੇ ਫੇਲ੍ਹ ਹੋ ਗਏ। ਹੁਣ ਮੈਨੂੰ ਕੋਰੋਨਾ ਵਾਇਰਸ ਨਾਲ ਇਨਫੈਕਟਡ ਪਾਇਆ ਗਿਆ ਹੈ। ਮੈਨੂੰ ਸਮਝ ਨਹੀਂ ਆ ਰਿਹਾ ਕਿ ਇਹ ਸਭ ਮੇਰੇ ਨਾਲ ਹੀ ਕਿਉਂ ਹੋ ਰਿਹਾ ਹੈ। ਨਕਵੇਨੀ ਤੀਜੇ ਕ੍ਰਿਕਟਰ ਹਨ ਜੋ ਕੋਵਿਡ-19 ਨਾਲ ਇਨਫੈਕਟਡ ਪਾਏ ਗਏ ਹਨ। ਉਸ ਤੋਂ ਪਹਿਲਾਂ ਪਾਕਿਸਤਾਨ ਦੇ ਜ਼ਫਰ ਸਰਫਰਾਜ਼ ਅਤੇ ਸਕਾਟਲੈਂਡ ਦੇ ਮਾਜਿਦ ਹਕ ਨੂੰ ਇਸ ਬੀਮਾਰੀ ਨਾਲ ਇਨਫੈਕਟਡ ਪਾਇਆ ਗਿਆ ਸੀ। ਨਕਵੇਨੀ ਦੱਖਣੀ ਅਫਰੀਕਾ ਵੱਲੋਂ 2012 ਵਿਚ ਅੰਡਰ-19 ਵੱਲੋਂ ਖੇਡੇ ਸੀ।