ਦੱਖਣੀ ਅਫਰੀਕੀ ਕ੍ਰਿਕਟਰਾਂ ਨੂੰ ਅਭਿਆਸ ਸ਼ੁਰੂ ਕਰਨ ਦੀ ਮਿਲੀ ਮਨਜ਼ੂਰੀ
Monday, Jun 29, 2020 - 08:21 PM (IST)

ਜੋਹਾਨਸਬਰਗ– ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਨੂੰ ਅਭਿਅਾਸ ਸ਼ੁਰੂ ਕਰਨ ਲਈ ਦੇਸ਼ ਦੇ ਖੇਡ ਮੰਤਰਾਲਾ ਕੋਲੋਂ ਮਨਜ਼ੂਰੀ ਮਿਲ ਗਈ ਹੈ। ਦੱਖਣੀ ਅਫਰੀਕਾ ਵਿਚ ਕੋਰੋਨਾ ਵਾਇਰਸ ਦੇ ਕਾਰਣ ਮਾਰਚ ਤੋਂ ਹੀ ਕ੍ਰਿਕਟ ਗਤੀਵਿਧੀਆਂ ਮੁਲਤਵੀ ਹਨ।
ਇਕ ਰਿਪੋਰਟ ਅਨੁਸਾਰ ਕ੍ਰਿਕਟ ਦੱਖਣੀ ਅਫਰੀਕਾ ਦੀ ਵੀਰਵਾਰ ਨੂੰ ਮੀਟਿੰਗ ਹੋਵੇਗੀ, ਜਿਸ ਵਿਚ ਕ੍ਰਿਕਟ ਬਹਾਲ ਕਰਨ ਦੀ ਯੋਜਨਾ ’ਤੇ ਚਰਚਾ ਕੀਤੀ ਜਾਵੇਗੀ। ਇਸ ਵਿਚ ਮੁੱਖ ਚਰਚਾ ਪੁਰਸ਼ ਤੇ ਮਹਿਲਾ ਰਾਸ਼ਟਰੀ ਟੀਮਾਂ ਦੀ ਅਭਿਆਸ ’ਤੇ ਵਾਪਸੀ ਨੂੰ ਲੈ ਕੇ ਹੋਵੇਗੀ। ਕ੍ਰਿਕਟ ਦੱਖਣੀ ਅਫਰੀਕਾ ਨੇ ਪਿਛਲੇ ਹਫਤੇ 3 ਟੀਮਾਂ ਦੇ ਪ੍ਰਦਰਸ਼ਨੀ ਪ੍ਰਤੀਯੋਗਿਤਾ ਨੂੰ ਮੁਲਤਵੀ ਕਰ ਦਿੱਤਾ ਸੀ, ਕਿਉਂਕਿ ਉਸ ਨੂੰ ਅਭਿਆਸ ਜਾਂ ਖੇਡਣ ਲਈ ਮੰਤਰਾਲਾ ਤੋਂ ਮਨਜ਼ੂਰੀ ਨਹੀਂ ਮਿਲੀ ਸੀ। ਦੱਖਣੀ ਅਫਰੀਕਾ ਵਿਚ ਕੋਵਿਡ-19 ਦੇ 1,38,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 2,400 ਤੋਂ ਵੱਧ ਦੀ ਮੌਤ ਹੋ ਚੱੁਕੀ ਹੈ।