ਦੱਖਣੀ ਅਫਰੀਕਾ ਨੇ ਬੰਗਲਾਦੇਸ਼ ’ਤੇ ਕੱਸਿਆ ਸ਼ਿਕੰਜਾ

Wednesday, Oct 23, 2024 - 11:40 AM (IST)

ਦੱਖਣੀ ਅਫਰੀਕਾ ਨੇ ਬੰਗਲਾਦੇਸ਼ ’ਤੇ ਕੱਸਿਆ ਸ਼ਿਕੰਜਾ

ਮੀਰਪੁਰ (ਬੰਗਲਾਦੇਸ਼)– ਕਾਇਲ ਵੇਰਿਨੇ ਦੇ ਸੈਂਕੜੇ ਨਾਲ ਦੱਖਣੀ ਅਫਰੀਕਾ ਨੇ ਮੰਗਲਵਾਰ ਨੂੰ ਇੱਥੇ ਬੰਗਲਾਦੇਸ਼ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਆਪਣੀ ਸਥਿਤੀ ਮਜ਼ਬੂਤ ਕਰ ਲਈ। ਵੇਰਿਨੇ ਨੇ 114 ਦੌੜਾਂ ਦੀ ਪਾਰੀ ਖੇਡਦੇ ਹੋਏ ਆਪਣਾ ਦੂਜਾ ਟੈਸਟ ਸੈਂਕੜਾ ਲਾਇਆ, ਜਿਸ ਨਾਲ ਦੱਖਣੀ ਅਫਰੀਕਾ ਨੇ 308 ਦੌੜਾਂ ਬਣਾਉਂਦੇ ਹੋਏ ਪਹਿਲੀ ਪਾਰੀ ਦੇ ਆਧਾਰ ’ਤੇ 202 ਦੌੜਾਂ ਦੀ ਬੜ੍ਹਤ ਹਾਸਲ ਕੀਤੀ। 

ਖਰਾਬ ਰੌਸ਼ਨੀ ਕਾਰਨ ਜਦੋਂ ਦੂਜੇ ਦਿਨ ਦੀ ਖੇਡ ਖਤਮ ਕੀਤੀ ਗਈ ਤਦ ਬੰਗਲਾਦੇਸ਼ ਨੇ ਦੂਜੀ ਪਾਰੀ ਵਿਚ 3 ਵਿਕਟਾਂ ’ਤੇ 101 ਦੌੜਾਂ ਬਣਾ ਲਈਆਂ ਸਨ। ਟੀਮ ਨੂੰ ਪਾਰੀ ਦੀ ਹਾਰ ਤੋਂ ਬਚਣ ਲਈ ਅਜੇ ਵੀ 101 ਦੌੜਾਂ ਦੀ ਲੋੜ ਸੀ। ਦਿਨ ਦੀ ਖੇਡ ਖਤਮ ਹੋਣ ’ਤੇ ਸਲਾਮੀ ਬੱਲੇਬਾਜ਼ ਮਹਿਮੂਦਉੱਲ੍ਹ ਹਸਨ 38 ਜਦਕਿ ਮੁਸ਼ਫਿਕਰ ਰਹੀਮ 31 ਦੌੜਾਂ ਬਣਾ ਕੇ ਖੇਡ ਰਹੇ ਸਨ। ਵੇਰਿਨੇ ਨੇ ਇਸ ਤੋਂ ਪਹਿਲਾਂ ਵਿਆਨ ਮੂਲਡਰ (54) ਨਾਲ 7ਵੀਂ ਵਿਕਟ ਲਈ 119 ਤੇ ਡੇਨ ਪੀਟ (32) ਨਾਲ 9ਵੀਂ ਵਿਕਟ ਲਈ 66 ਦੌੜਾਂ ਜੋੜ ਕੇ ਦੱਖਣੀ ਅਫਰੀਕਾ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਾਇਆ।


author

Tarsem Singh

Content Editor

Related News