ਦੱਖਣੀ ਅਫਰੀਕਾ ਦੌਰਾ ਬਰਕਰਾਰ, ਸਾਡੇ ਕੋਲ ਫੈਸਲਾ ਕਰਨ ਲਈ ਸਮਾਂ ਹੈ : ਗਾਂਗੁਲੀ

Wednesday, Dec 01, 2021 - 01:30 AM (IST)

ਕੋਲਕਾਤਾ- ਭਾਰਤੀ  ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਸੌਰਭ ਗਾਂਗੁਲੀ ਨੇ ਮੰਗਲਵਾਰ ਨੂੰ ਕਿਹਾ ਕਿ ਫਿਲਹਾਲ ਦੱਖਣੀ ਅਫਰੀਕਾ ਦੌਰਾ ਪਹਿਲਾਂ ਤੋਂ ਤੈਅ ਪ੍ਰੋਗਰਾਮ ਦੇ ਅਨੁਸਾਰ ਹੋਵੇਗਾ ਤੇ ਕੋਵਿਡ-19 ਦੇ ਨਵੇਂ ਰੂਪ ਦੇ ਸਾਹਮਣੇ ਆਉਣ ਨਾਲ ਜੁੜੀ ਸਥਿਤੀ 'ਤੇ ਵੀ ਕਰੀਬੀ ਨਜ਼ਰ ਰੱਖੀ ਹੋਈ ਹੈ। ਕੋਵਿਡ-19 ਦੇ ਨਵੇਂ ਰੂਪ ਦੇ ਫੈਲਣ ਨੂੰ ਲੈ ਕੇ ਚਿੰਤਾ ਵੱਧ ਰਹੀ ਹੈ, ਜਿਸਦਾ ਨਾਮ ਓਮੀਕ੍ਰੋਨ ਹੈ। ਇਸ ਦਾ ਪਹਿਲਾ ਮਾਮਲਾ ਦੱਖਣੀ ਅਫਰੀਕਾ ਵਿਚ ਸਾਹਮਣੇ ਆਇਆ। 

ਇਹ ਖ਼ਬਰ ਪੜ੍ਹੋ- ਭਾਰਤ ਤੇ ਨਿਊਜ਼ੀਲੈਂਡ ਦੀ ਟੀਮ ਦੂਜੇ ਟੈਸਟ ਲਈ ਮੁੰਬਈ ਪਹੁੰਚੀ

PunjabKesari
ਗਾਂਗੁਲੀ ਨੇ ਇੱਥੇ ਇੱਕ ਪ੍ਰੋਗਰਾਮ 'ਚ ਕਿਹਾ ਕਿ ਹੁਣ ਤੱਕ ਦੀ ਸਥਿਤੀ ਦੇ ਅਨੁਸਾਰ ਦੌਰਾ ਹੋਵੇਗਾ। ਸਾਡੇ ਕੋਲ ਫੈਸਲਾ ਕਰਨ ਦੇ ਲਈ ਹੁਣ ਵੀ ਸਮਾਂ ਹੈ। ਪਹਿਲਾ ਟੈਸਟ 17 ਦਸੰਬਰ ਤੋਂ ਹੋਵੇਗਾ। ਅਸੀਂ ਇਸ 'ਤੇ ਵਿਚਾਰ ਕਰਾਂਗੇ। ਭਾਰਤ ਨਿਊਜ਼ੀਲੈਂਡ ਦੇ ਵਿਰੁੱਧ ਦੂਜਾ ਤੇ ਆਖਰੀ ਟੈਸਟ ਮੁੰਬਈ ਵਿਚ ਤਿੰਨ ਦਸੰਬਰ ਤੋਂ ਖੇਡਿਆ ਜਾਵੇਗਾ, ਜਿਸ ਤੋਂ ਬਾਅਦ ਟੀਮ 8 ਜਾਂ 9 ਦਸੰਬਰ ਨੂੰ ਚਾਰਟਰਡ ਜਹਾਜ਼ ਰਾਹੀਂ ਜੋਹਾਨਸਬਰਗ ਰਵਾਨਾ ਹੋਣ ਦਾ ਪ੍ਰੋਗਰਾਮ ਹੈ। ਗਾਂਗੁਲੀ ਨੇ ਕਿਹਾ ਕਿ ਖਿਡਾਰੀਆਂ ਦੀ ਸਿਹਤ ਤੇ ਸੁਰੱਖਿਆ ਹਮੇਸ਼ਾ ਬੀ. ਸੀ. ਸੀ. ਆਈ. ਦੀ ਪਹਿਲੀ ਤਰਜੀਹ ਰਹੀ ਹੈ। ਅਸੀਂ ਦੇਖਾਂਗੇ ਕਿ ਆਗਾਮੀ ਦਿਨਾਂ ਵਿਚ ਕੀ ਹੁੰਦਾ ਹੈ।

ਇਹ ਖ਼ਬਰ ਪੜ੍ਹੋ- BAN v PAK : ਪਾਕਿ ਨੇ ਪਹਿਲੇ ਟੈਸਟ 'ਚ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾਇਆ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News