ਭਾਰਤ ਖਿਲਾਫ ਦੱਖਣੀ ਅਫਰੀਕਾ ਟੀ-20 ਟੀਮ ''ਚ ਸਮਰਟਸ ਦੀ ਜਗ੍ਹਾ ਲਿੰਡੇ ਹੋਏ ਸ਼ਾਮਲ
Thursday, Sep 05, 2019 - 04:03 PM (IST)

ਜੋਹਾਂਸਬਰਗ : ਭਾਰਤ ਖਿਲਾਫ 15 ਸਤੰਬਰ ਤੋਂ ਸ਼ੁਰੂ ਹੋ ਰਹੀ 3 ਮੈਚਾਂ ਦੀ ਟੀ-20 ਕੌਮਾਂਤਰੀ ਸੀਰੀਜ਼ ਲਈ ਦੱਖਣੀ ਅਫਰੀਕਾ ਨੇ ਆਲਰਾਊਂਡਰ ਜਾਨ-ਜਾਨ ਟ੍ਰੇਵਰ ਸਮਰਟਸ ਦੀ ਜਗ੍ਹਾ ਖੱਬੇ ਹੱਥ ਦੇ ਸਪਿਨਰ ਜਾਰਜ ਲਿੰਡੇ ਨੂੰ ਸ਼ਾਮਲ ਕੀਤਾ ਹੈ। ਲਿੰਡੇ ਇਸ ਸਮੇਂ ਭਾਰਤ-ਏ ਖਿਲਾਫ ਅਣਅਧਿਕਾਰਤ ਵਨ ਡੇ ਸੀਰੀਜ਼ ਖੇਡਣ ਲਈ ਭਾਰਤ ਵਿਚ ਹੈ।
ਕ੍ਰਿਕਟ ਦੱਖਣੀ ਅਫਰੀਕਾ ਨੇ ਪ੍ਰੈਸ ਰਿਲੀਜ਼ ਵਿਚ ਕਿਹਾ, ''ਜ਼ਰੂਰੀ ਫਿੱਟਨੈਸ ਮਾਨਦੰਡਾਂ ਨੂੰ ਪੂਰਾ ਕਰਨ 'ਚ ਅਸਫਲ ਹੋਣ ਕਾਰਨ ਸਮਰਟਸ ਨੂੰ ਟੀਮ 'ਚੋਂ ਬਾਹਰ ਕੀਤਾ ਗਿਆ ਹੈ ਅਤੇ ਉਸ ਦੀ ਜਗ੍ਹਾ ਲਿੰਡੇ ਨੂੰ ਸ਼ਾਮਲ ਕੀਤਾ ਗਿਆ ਹੈ।'' ਦੱਖਣੀ ਅਫਰੀਕਾ ਦੀ ਟੀਮ ਭਾਰਤ ਦੌਰੇ ਦੀ ਸ਼ੁਰੂਆਤ 3 ਮੈਚਾਂ ਦੀ ਟੀ-20 ਕੌਮਾਂਤਰੀ ਸੀਰੀਜ਼ ਦੇ ਨਾਲ ਕਰੇਗੀ ਜਿਸਦਾ ਪਹਿਲਾ ਮੈਚ 15 ਸਤੰਬਰ ਨੂੰ ਧਰਮਸ਼ਾਲਾ ਵਿਖੇ ਖੇਡਿਆ ਜਾਵੇਗਾ। ਦੱਖਣੀ ਅਫਰੀਕਾ ਟੀ-20 ਕੌਮਾਂਤਰੀ ਟੀਮ ਇਸ ਤਰ੍ਹਾਂ ਹੈ :
ਕਵਿੰਟਰ ਡੀ ਕਾਕ (ਕਪਤਾਨ), ਰਾਸੀ ਵਾਨ ਡਰ ਡੁਸੇਨ (ਉਪ ਕਪਤਾਨ), ਜੂਨੀਅਰ ਡਾਲਾ, ਤੇਂਬਾ ਬਾਵੁਰਮਾ, ਬਿਓਰਨ ਫੋਰਟੁਈਨ, ਬੇਯੂਰਾਨ ਹੈਂਡ੍ਰਿਕਸ, ਡੇਵਿਡ ਮਿਲਰ, ਐਨਰਿਚ ਨੋਰਟਰਜੇ, ਐਂਡਿਲੇ ਫਹਿਲੁਕਵਾਓ, ਡਵੇਨ ਪ੍ਰਿਟੋਰਿਅਸ, ਕਾਗਿਸੋ ਰਬਾਡਾ, ਤਬਰੇਜ ਸ਼ਮਸੀ ਅਤੇ ਜਾਰਜ ਲਿੰਡੇ।