ਦੱਖਣੀ ਅਫਰੀਕਾ ਦੀ ਆਲਰਾਊਂਡਰ ਸੁਨੇ ਲੁਸ ਦਾ ਬਿਆਨ- ਹਰੇਕ ਮੈਚ ਨੂੰ ਫਾਈਨਲ ਦੀ ਤਰ੍ਹਾਂ ਖੇਡਾਂਗੇ

Sunday, Feb 20, 2022 - 03:31 PM (IST)

ਦੱਖਣੀ ਅਫਰੀਕਾ ਦੀ ਆਲਰਾਊਂਡਰ ਸੁਨੇ ਲੁਸ ਦਾ ਬਿਆਨ- ਹਰੇਕ ਮੈਚ ਨੂੰ ਫਾਈਨਲ ਦੀ ਤਰ੍ਹਾਂ ਖੇਡਾਂਗੇ

ਦੁਬਈ- ਸਟਾਰ ਆਲਰਾਊਂਡਰ ਸੁਨੇ ਲੁਸ ਨੇ ਕਿਹਾ ਕਿ ਦੱਖਣੀ ਅਫਰੀਕਾ ਆਗਾਮੀ ਆਈ. ਸੀ. ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ ਨੂੰ ਯਾਦਗਾਰ ਬਣਾਉਣ ਲਈ ਵਚਨਬੱਧ ਹੈ ਤੇ ਪਹਿਲੀ ਵਾਰ ਖ਼ਿਤਾਬ ਜਿੱਤਣ ਦੀ ਕਵਾਇਦ ਦੇ ਤਹਿਤ ਟੀਮ ਹਰੇਕ ਮੈਚ ਨੂੰ ਫਾਈਨਲ ਦੀ ਤਰ੍ਹਾਂ ਖੇਡੇਗੀ। ਦੱਖਣੀ ਅਫ਼ਰੀਕਾ ਦੀ ਟੀਮ ਕਦੀ ਵੀ ਵਿਸ਼ਵ ਕੱਪ ਨਹੀਂ ਜਿੱਤ ਸਕੀ ਹੈ ਤੇ 2017 'ਚ ਟੀਮ ਨੂੰ ਪਿਛਲੇ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਇੰਗਲੈਂਡ ਦੇ ਖ਼ਿਲਾਫ਼ ਦੋ ਵਿਕਟਾਂ ਨਾਲ ਹਾਰ ਝੱਲਣੀ ਪਈ ਸੀ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਨੇ ਓਲੰਪਿਕ ਬੈਠਕ ਦੀ ਮੇਜ਼ਬਾਨੀ ਮਿਲਣ ’ਤੇ ਜਤਾਈ ਖ਼ੁਸ਼ੀ

ਇੰਗਲੈਂਡ ਬਾਅਦ 'ਚ ਚੈਂਪੀਅਨ ਬਣਿਆ ਸੀ। ਲੁਸ ਨੇ ਆਈ. ਸੀ. ਸੀ. ਦੇ ਲਈ ਕਾਲਮ 'ਚ ਲਿਖਿਆ, 'ਲੰਬੇ ਸਮੇਂ ਦੇ ਬਾਅਦ ਆਖ਼ਰਕਾਰ ਵਿਸ਼ਵ ਕੱਪ ਦਾ ਆਯੋਜਨ ਹੋ ਰਿਹਾ ਹੈ। ਟੀਮ ਦੇ ਰੂਪ 'ਚ ਅਸੀਂ ਪਿਛਲੇ ਪੰਜ ਸਾਲ ਤੋਂ ਤਿਆਰੀ ਕਰ ਰਹੇ ਹਾਂ, ਇੰਗਲੈਂਡ 'ਚ 2017 ਵਿਸ਼ਵ ਕੱਪ ਤੋਂ ਜਦੋਂ ਅਸੀਂ ਸੈਮੀਫਾਈਨਲ 'ਚ ਹਾਰ ਗਏ ਸੀ।' ਉਨ੍ਹਾਂ ਕਿਹਾ, 'ਹਰੇਕ ਮੈਚ ਅਸੀਂ ਫਾਈਨਲ ਦੀ ਤਰ੍ਹਾਂ ਖੇਡਾਂਗੇ, ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਸਿਰਫ਼ ਉਸੇ ਚੀਜ਼ 'ਤੇ ਧਿਆਨ ਲਗਾਈਏ ਜੋ ਅਸੀਂ ਸਰਵਸ੍ਰੇਸ਼ਠ ਕਰ ਸਕਦੇ ਹਾਂ ਤੇ ਜਿਸ ਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ। 

ਇਹ ਵੀ ਪੜ੍ਹੋ : ਇੰਟਰਨੈਸ਼ਨਲ ਓਲੰਪਿਕ ਕਮੇਟੀ ਦੀ ਮੇਜ਼ਬਾਨੀ ਕਰੇਗਾ ਭਾਰਤ, ਨੀਤਾ ਅੰਬਾਨੀ ਨੇ ਕੀਤੀ ਜ਼ੋਰਦਾਰ ਪੈਰਵੀ

ਸਾਡੀਆਂ ਪਿਛਲੀਆਂ ਸੀਰੀਜ਼ 'ਚ ਇਹੋ ਚੀਜ਼ ਸਾਡੇ ਲਈ ਸਰਵਸ੍ਰੇਸ਼ਠ ਰਹੀ ਹੈ। ਅਸੀਂ ਬੇਸਿਕਸ ਸਹੀ ਰੱਖਣ ਦੀ ਕੋਸ਼ਿਸ਼ ਕੀਤੀ ਤੇ ਨਤੀਜੇ ਆਪਣੇ ਆਪ ਮਿਲੇ।' ਇਸ 26 ਸਾਲ ਦੀ ਆਲਰਾਉਂਡਰ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦਾ ਮੁੱਖ ਟੀਚਾ 'ਕਮਜ਼ੋਰ ਟੀਮ' ਦੇ ਠੱਪੇ ਨੂੰ ਹਟਾਉਣਾ ਹੈ। ਉਨ੍ਹਾਂ ਕਿਹਾ, 'ਸਾਨੂੰ ਹਮੇਸ਼ਾ ਕਮਜ਼ੋਰ ਟੀਮ ਦੇ ਤੌਰ 'ਤੇ ਦੇਖਿਆ ਜਾਂਦਾ ਹੈ। ਪਰ ਅਸੀਂ ਪਿਛਲੇ ਕੁਝ ਸਾਲਾਂ 'ਚ ਦਿਖਾਇਆ ਹੈ ਕਿ ਸਾਡੀ ਟੀਮ ਕੀ ਕਰ ਸਕਦੀ ਹੈ।' ਅਸੀਂ ਭਾਰਤ ਤੇ ਵੈਸਟਇੰਡੀਜ਼ ਜਿਹੇ ਦੇਸ਼ਾਂ 'ਚ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News